Shiromani Akali Dal

The Shiromani Akali Dal established on 14 December, 1920, is the oldest regional democratic party of the country, with a glorious saga of historic and valiant struggle for the attainment and preservation of India's Independence. The unparalleled sacrifices made by its brave and selfless soldiers form the proudest chapter in the history not only of the country but of the entire human race.


Shiromani Akali Dal

ਜਿਹੜਾ ਥਾਂ-ਥਾਂ 'ਤੇ ਸ਼ਰਾਬ ਪੀ ਕੇ ਪੂਰੀ ਦੁਨੀਆਂ ਵਿੱਚ ਪੰਜਾਬੀਆਂ ਦੀ ਬਦਨਾਮੀ ਕਰਵਾ ਰਿਹਾ, ਸੁਣਿਆ ਹੁਣ ਉਹ ਯਾਤਰਾ ਕੱਢਣ ਲੱਗਿਆ!

3 weeks ago | [YT] | 212

Shiromani Akali Dal

ਬੁੱਧ ਪੂਰਨਿਮਾ ਦੇ ਪਾਵਨ ਦਿਹਾੜੇ 'ਤੇ ਮਹਾਤਮਾ ਬੁੱਧ ਦੇ ਚਰਨਾਂ 'ਚ ਸਾਦਰ ਨਮਨ । ਮਹਾਤਮਾ ਬੁੱਧ ਜੀ ਦੇ ਜਨਮ , ਨਿਰਵਾਨ ਅਤੇ ਮਹਾਂਪਰਿਨਿਰਵਾਨ ਨਾਲ ਸੰਬੰਧਿਤ ਇਹ ਦਿਨ ਸਾਨੂੰ ਮਹਾਤਮਾ ਬੁੱਧ ਵੱਲੋਂ ਸਿਖਾਈ ਕਰੁਣਾ ਅਤੇ ਅਹਿੰਸਾ ਦੇ ਰਾਹ 'ਤੇ ਤੁਰਕੇ ਆਪਸੀ ਭਾਈਚਾਰੇ ਅਤੇ ਸਦਭਾਵਨਾ ਨਾਲ ਜਿੰਦਗੀ ਜਿਉਣ ਦੀ ਪ੍ਰੇਰਨਾ ਦਿੰਦਾ ਹੈ ।
#BudhPurnima

3 weeks ago | [YT] | 85

Shiromani Akali Dal

ਪੰਜਾਬ ਦੀਆਂ ਰਾਜ ਸਭਾ ਦੀਆਂ ਸੀਟਾਂ ਦੀ ਬੋਲੀ ਲਾ ਕੇ ਪੰਜਾਬ ਦੇ ਹਿਤਾਂ ਨੂੰ ਵੇਚਣ ਵਾਲਾ ਭਗਵੰਤ ਮਾਨ ਪੰਜਾਬ ਦਾ ਸਭ ਤੋਂ ਵੱਡਾ ਗੱਦਾਰ ਹੈ।

1 month ago | [YT] | 430

Shiromani Akali Dal

ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ। ਗੁਰੂ ਸਾਹਿਬ ਨੇ ਜਿੱਥੇ 'ਗੁਰਮੁਖੀ ਲਿਪੀ' ਰਾਹੀਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਲੋਕਾਈ ਨੂੰ ਬਖ਼ਸ਼ੇ ਇਲਾਹੀ ਉਪਦੇਸ਼ ਦੀ ਸੰਭਾਲ ਕੀਤੀ, ਉੱਥੇ 'ਸੰਗਤ ਅਤੇ ਪੰਗਤ' ਦੇ ਸਿਧਾਂਤ ਨੂੰ ਵੀ ਸਿੱਖਾਂ ਵਿੱਚ ਦ੍ਰਿੜ ਕਰਵਾਇਆ।
#SriGuruAngadDevJi #Gurpurab

1 month ago | [YT] | 388

Shiromani Akali Dal

“ਸਾਡੀ ਸਰਕਾਰ ਆਉਣ ‘ਤੇ ਪਸ਼ੂ ਪਾਲਣ ਲਈ 75% ਸਬਸਿਡੀ ਦਿੱਤੀ ਜਾਵੇਗੀ, ਮਤਲਬ ਜੇ ਤੁਸੀਂ ₹1 ਲੱਖ ਦੀ ਮੱਝ ਖ਼ਰੀਦੋਂਗੇ ਤਾਂ ਤੁਸੀਂ ਸਿਰਫ਼ ₹25,000 ਹੀ ਦੇਣੇ ਹਨ, ਬਾਕੀ ₹75,000 ਸਰਕਾਰ ਦੇਵੇਗੀ...” ਸ. ਸੁਖਬੀਰ ਸਿੰਘ ਬਾਦਲ (ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ)

1 month ago | [YT] | 663

Shiromani Akali Dal

ਭਗਵਾਨ ਮਹਾਵੀਰ ਜੀ ਦਾ ਸਿਧਾਂਤ ‘ਜੀਓ ਅਤੇ ਜਿਓਣ ਦਿਓ’ ਸਾਨੂੰ ਸਿਰਫ਼ ਇਨਸਾਨ ਪ੍ਰਤੀ ਹੀ ਨਹੀਂ ਬਲਕਿ ਚੌਗਿਰਦੇ ਅਤੇ ਕੁਦਰਤ ਦੇ ਹਰ ਜੀਵ ਪ੍ਰਤੀ ਦਯਾ ਅਤੇ ਸਮਾਨਤਾ ਦੇ ਭਾਵ ਨਾਲ ਵਿਚਰਨ ਦੀ ਸੋਝੀ ਦਿੰਦਾ ਹੈ।

ਅੱਜ ਮਹਾਵੀਰ ਜਯੰਤੀ ਦੀ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ!

1 month ago | [YT] | 227

Shiromani Akali Dal

ਮਰਿਆਦਾ ਪ੍ਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਦਿਹਾੜੇ ਮੌਕੇ ਰਾਮ ਨੌਮੀ ਦੇ ਪਵਿੱਤਰ ਤਿਓਹਾਰ ਦੀਆਂ ਆਪ ਸਭ ਨੂੰ ਬਹੁਤ - ਬਹੁਤ ਮੁਬਾਰਕਾਂ।

ਭਗਵਾਨ ਆਪ ਸਭਨਾਂ 'ਤੇ ਕਿਰਪਾ ਕਰਨ ਅਤੇ ਆਪ ਸਭ ਨੂੰ ਸੱਚ ਦੇ ਰਾਹ ਉੱਪਰ ਚੱਲਣ ਦੀ ਤਾਕਤ ਦੇਣ।
#RamNaumi

2 months ago | [YT] | 314

Shiromani Akali Dal

ਹਲਕਾ ਸਮਾਣਾ ਦੀ ਸਮੂਹ ਸੰਗਤ ਨੂੰ ਸਨਿਮਰ ਅਪੀਲ ਹੈ ਕਿ “ਪੰਜਾਬ ਬਚਾਓ” ਰੈਲੀ ਵਿੱਚ ਦਾਣਾ ਮੰਡੀ, ਸਮਾਣਾ ਵਿਖੇ ਪੂਰੇ ਉਤਸ਼ਾਹ ਨਾਲ ਹੁੰਮ-ਹੁੰਮਾ ਕੇ ਪਹੁੰਚੋ 🙏🏻
— ਸ. ਜਗਮੀਤ ਸਿੰਘ ਹਰਿਆਊ
ਹਲਕਾ ਇੰਚਾਰਜ, ਸਮਾਣਾ
#PunjabBachaoRally #ShiromaniAkaliDal #SukhbirSinghBadal #Samana

2 months ago | [YT] | 650

Shiromani Akali Dal

ਅੱਜ ਦੇ ਦਿਨ 1783 ਈ. ਨੂੰ ਸਿੱਖਾਂ ਨੇ ਮਹਾਨ ਜਰਨੈਲ ਬਾਬਾ ਬਘੇਲ ਸਿੰਘ, ਜਥੇਦਾਰ ਜੱਸਾ ਸਿੰਘ ਆਲਹੂਵਾਲੀਆ, ਜਥੇਦਾਰ ਜੱਸਾ ਸਿੰਘ ਰਾਮਗੜੀਆ ਅਤੇ ਜਥੇਦਾਰ ਮਹਾਂ ਸਿੰਘ ਸ਼ੁੱਕਰਚੱਕੀਆ ਦੀ ਅਗਵਾਈ ਹੇਠ ਮੁਗਲਾਂ ਦਾ ਤਖਤਾ ਪਲਟਦੇ ਹੋਏ ਦਿੱਲੀ ਦੇ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਲਹਿਰਾਏ ।
'ਦਿੱਲੀ ਫ਼ਤਹਿ ਦਿਵਸ' ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ !!
ਸਿੰਘਾਂ ਵੱਲੋਂ ਦਿੱਲੀ ਤੋਂ ਪੁੱਟ ਕੇ ਲਿਆਂਦਾ ਦਿੱਲੀ ਤਖ਼ਤ ਅੱਜ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਦੁੱਖ ਭੰਜਨੀ ਬੇਰੀ ਦੇ ਸਾਹਮਣੇ ਪਿਆ ਹੈ ਜੋ ਸਿੱਖ ਕੌਮ ਦੀ ਬਹਾਦਰੀ ਨੂੰ ਬਿਆਨ ਕਰਦਾ ਹੈ।

2 months ago | [YT] | 488

Shiromani Akali Dal

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪਠਾਨਕੋਟ ਤੋਂ ਅਬਜਰਵਰ ਸ. ਗੁਰਬਚਨ ਸਿੰਘ ਬੱਬੇਹਾਲੀ ਜੀ ਦੇ ਯਤਨਾਂ ਸਦਕਾ ਜਿਲ੍ਹਾ ਪਠਾਨਕੋਟ ਪ੍ਰਧਾਨ ਅਤੇ ਹਲਕਾ ਇੰਚਾਰਜ ਸੁਰਿੰਦਰ ਸਿੰਘ ਕੰਵਰ ਮਿੰਟੂ ਦੀ ਪ੍ਰੇਰਨਾ ਨਾਲ ਕਾਂਗਰਸ ਪਾਰਟੀ ਅਤੇ ਬੇਜਪੀ ਨਾਲ ਜੁੜੇ ਅਹੁਦੇਦਾਰ ਪਾਰਟੀ ਪ੍ਰਧਾਨ
ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਤੇ ਸ. ਸੁਖਬੀਰ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ |
ਇਹਨਾਂ ਵਿੱਚ ਅਵਤਾਰ ਕਲੇਰ - ਮੌਜੂਦਾ ਚੇਅਰਮੈਨ ਜ਼ਿਲਾ ਐਗਰੀਕਲਚਰ ਡਿਵੈਲਪਮੈਂਟ ਬੈਂਕ, ਸਾਬਕਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਸੁਖਦੇਵ ਸਿੰਘ ਪੱਪੂ - ਮੀਤ ਪ੍ਰਧਾਨ ਰਾਮਗੜ੍ਹੀ ਸਭਾ ਜ਼ਿਲਾ ਪਠਾਨਕੋਟ,ਪਰਮਜੀਤ ਸਿੰਘ ਧੀਮਾਨ - ਯੂਥ ਕਾਂਗਰਸ ਆਗੂ ਪਠਾਨਕੋਟ, ਰਜਿੰਦਰ ਸਿੰਘ ( ਰਜਤ ਠਾਕੁਰ ) - ਮੌਜੂਦਾ ਯੂਥ ਪ੍ਰਧਾਨ ਬੇਜਪੀ ਕੋਂਤਰਪੁਰ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ।

2 months ago | [YT] | 444