ਜੀ ਆਇਆਂ ਨੂੰ 'MASTUANA TV' ਦੇ ਅਧਿਕਾਰਤ (Official) ਯੂਟਿਊਬ ਚੈਨਲ 'ਤੇ!

ਇਹ ਚੈਨਲ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ, ਮਸਤੂਆਣਾ ਸਾਹਿਬ ਦਾ ਅਧਿਕਾਰਤ ਚੈਨਲ ਹੈ। ਸਾਡਾ ਮੁੱਖ ਉਦੇਸ਼ ਧੰਨ ਧੰਨ ਸੰਤ ਅਤਰ ਸਿੰਘ ਜੀ ਮਹਾਰਾਜ ਦੀਆਂ ਪਵਿੱਤਰ ਸਿੱਖਿਆਵਾਂ, ਗੁਰਮਤਿ ਵਿਚਾਰਾਂ ਅਤੇ ਸਿੱਖ ਇਤਿਹਾਸ ਨੂੰ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਹੈ।

ਇਸ ਚੈਨਲ ਰਾਹੀਂ ਤੁਸੀਂ ਮਸਤੂਆਣਾ ਸਾਹਿਬ ਵਿਖੇ ਹੋਣ ਵਾਲੇ ਧਾਰਮਿਕ ਸਮਾਗਮਾਂ, ਕੀਰਤਨ ਅਤੇ ਗੁਰਮਤਿ ਪ੍ਰਵਾਹ ਨਾਲ ਸਿੱਧੇ ਰੂਪ ਵਿੱਚ ਜੁੜ ਸਕਦੇ ਹੋ।

ਚੈਨਲ ਦੀਆਂ ਮੁੱਖ ਵਿਸ਼ੇਸ਼ਤਾਵਾਂ:

📍 ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੇ ਵਿਸ਼ੇਸ਼ ਸਮਾਗਮ।

✨ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਜੀਵਨ ਅਤੇ ਫ਼ਲਸਫ਼ੇ ਨਾਲ ਸਬੰਧਤ ਜਾਣਕਾਰੀ।

📖 ਸਿੱਖ ਵਿਰਸੇ ਅਤੇ ਇਤਿਹਾਸ ਬਾਰੇ ਖੋਜ ਭਰਪੂਰ ਵੀਡੀਓਜ਼।

ਨਿਮਰਤਾ ਸਹਿਤ ਬੇਨਤੀ:
ਗੁਰਮਤਿ ਪ੍ਰਸਾਰ ਦੇ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ ਲਈ ਚੈਨਲ ਨੂੰ Subscribe ਜ਼ਰੂਰ ਕਰੋ ਅਤੇ ਵੀਡੀਓਜ਼ ਨੂੰ Share ਕਰੋ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਲਾਹਾ ਲੈ ਸਕਣ।

📧 Email: mastuanasahib20@gmail.com
📱 Social Media Incharge: +91 89681-70900, Office 73475-70111 (ਕਿਸੇ ਵੀ ਜਾਣਕਾਰੀ ਜਾਂ ਸਹਿਯੋਗ ਲਈ ਸੰਪਰਕ ਕਰੋ)

ਧੰਨਵਾਦ ਸਹਿਤ,
ਟੀਮ - MASTUANA TV


Mastuana Tv ☬

3 years ago | [YT] | 48

Mastuana Tv ☬

ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਦਰਬਾਰ ਸਾਹਿਬ ਦਾ ਨਵਾਂ ਦ੍ਰਿਸ਼ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ

3 years ago | [YT] | 125

Mastuana Tv ☬

3 years ago | [YT] | 515

Mastuana Tv ☬

3 years ago | [YT] | 30

Mastuana Tv ☬

3 years ago | [YT] | 25

Mastuana Tv ☬

3 years ago | [YT] | 22

Mastuana Tv ☬

3 years ago | [YT] | 38

Mastuana Tv ☬

ਅੱਜ ਦੇ ਦਿਨ 16 ਜੁਲਾਈ ਨੂੰ ਸ਼ਹੀਦ ਹੋਏ ਸਨ ਭਾਈ ਤਾਰੂ ਸਿੰਘ ਜੀ।
*ਖੋਪਰੀਆਂ ਲੁਹਾਈਆਂ *
ਅਰਦਾਸ ਵਿੱਚ ਆਉਂਦੇ ਇਹ ਬੋਲ ਸਾਡੇ ਮਹਾਨ ਵਿਰਸੇ ਨੂੰ ਬਿਆਨ ਕਰਦੇ ਹਨ,ਖੋਪਰੀਆਂ ਲੁਹਾਉਣ ਵਾਲੇ ਬਹੁਤ ਸਿੱਖ ਹਨ ,ਪਰ ਅੱਜ ਆਪਾਂ ਭਾਈ ਤਾਰੂ ਸਿੰਘ ਜੀ ਦੇ ਜੀਵਣ ਬਾਰੇ ਸੰਖੇਪ ਲਫਜਾਂ ਵਿੱਚ ਜਾਣਾਂਗੇ।
ਅੱਜ ਉਹਨਾ ਦਾ ਸ਼ਹੀਦੀ ਦਿਹਾੜਾ ਜੋ ਹੈ।ਭਾਈ ਜੀ ਪਿੰਡ ਪੂਹਲੇ (ਅੰਮ੍ਰਿਤਸਰ) ਦੇ ਵਸਨੀਕ ਸਨ। ਉਹ ਖੇਤੀਬਾੜੀ ਦਾ ਕੰਮ ਕਰਦੇ ਸਨ,ਜਿਕਰਯੋਗ ਹੈ ਭਾਈ ਜੀ ਦੇ ਪਿਤਾ ਭਾਈ ਜੋਧ ਸਿੰਘ ਜੀ ਵੀ ਉਨ੍ਹਾਂ ਨੂੰ ਬਚਪਨ ਵਿੱਚ ਛੱਡ ਕੇ ਸ਼ਹਾਦਤ ਦਾ ਜਾਮ ਪੀ ਗਏ ਸਨ।
ਭਾਈ ਤਾਰੂ ਸਿੰਘ ਜੀ ਦੀ ਮਾਤਾ ਜੀ ਨੇ ਇਨ੍ਹਾਂ ਨੂੰ ਗੁਰਬਾਣੀ ਤੇ ਗੁਰਇਤਿਹਾਸ ਦੀ ਅਜਿਹੀ ਗੁੜਤੀ ਦਿੱਤੀ ਕਿ ਭਾਈ ਤਾਰੂ ਸਿੰਘ ਦੇ
ਰੋਮ-ਰੋਮ ਵਿੱਚ ਸਿੱਖੀ ਪ੍ਰਤੀ ਸ਼ਰਧਾ ਤੇ ਗੁਰਸਿੱਖਾਂ ਪ੍ਰਤੀ ਪਿਆਰ ਪੱਕਣ ਲੱਗਾ ਇਹ ਉਹ ਵਕਤ ਸੀ ਜਦੋਂ ਹਕੂਮਤ ਵੱਲੋ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖੇ ਸਨ,ਇਹ ਅੰਨਾਂ ਜੁਲਮ ਸਿੰਘਾਂ ਨੂੰ ਖਤਮ ਕਰਨ ਲਈ ਕੀਤਾ ਜਾ ਰਿਹਾ ਸੀ,ਲਾਲਚੀ ਹਰਭਗਤ ਨਿਰੰਜਨੀਏ ਨੇ ਭਾਈ ਜੀ ਦੀ ਸ਼ਿਕਾਇਤ ਜਕਰੀਆਂ ਖਾਂ ਕੋਲ ਕੀਤੀ।
ਕੀ ਕਸੂਰ ਸੀ ਭਾਈ ਤਾਰੂ ਸਿੰਘ ਜੀ ਦਾ ? ਕਸੂਰ ਇਹੀ ਸੀ ਕਿ ਉਨ੍ਹਾਂ ਨੇ ਰਹੀਮ ਬਖ਼ਸ ਮਾਛੀ ਜੋ ਇੱਕ ਮੁਸਲਮਾਨ ਸੀ, ਉਸਦੀ ਧੀ ਨੂੰ ਧੱਕੇ ਨਾਲ ਚੁੱਕ ਕੇ ਲਿਜਾਣ ਵਾਲੇ ਪੱਟੀ ਦੇ ਹਾਕਮ ਕੋਲੋਂ ਸਿੰਘਾਂ ਨੂੰ ਕਹਿ ਕੇ ਛੁਡਵਾਇਆ।
ਭਾਈ ਤਾਰੂ ਸਿੰਘ ਜੀ ਦਾ ਕਸੂਰ ਇਹ ਸੀ ਕਿ ਉਹ ਮਨੁੱਖਤਾ ਦੇ ਰਖਵਾਲਿਆਂ ਲਈ ਲੰਗਰ ਤਿਆਰ ਕਰਕੇ ਜੰਗਲ ਵਿੱਚ ਲਿਜਾਂਦੇ ਸਨ।
ਰਤਨ ਸਿੰਘ ਜੀ ਭੰਗੂ ਲਿਖਦੇ ਹਨ-
ਆਪ ਸਹੇ ਨੰਗ ਔਰ ਭੁੱਖ ,
ਦੇਖ ਨਾ ਸਕੇ ਸਿੰਘਨ ਦੁਖ।।
ਆਪਣੇ ਘਰ ਦੇ ਸਾਰੇ ਅਨਾਜ ਦਾ ਲੰਗਰ ਬਨਾ ਕੇ ਸਿੰਘਾਂ ਨੂੰ ਪਰਸ਼ਾਦਾ ਛਕਾਇਆ ਕਰਦੇ ਸਨ, ਭੁੱਖੇ ਪਿਆਸੇ ਰਹਿ ਕੇ ਵੀ ਭਰਾਵਾਂ ਦੀ ਮਦਦ ਕੀਤੀ,ਤਨ ਦਾ ਕੱਪੜਾ ਤੱਕ ਵੀ ਦੇ ਦਿੱਤਾ -:
ਆਪ ਗੁਜਾਰੇ ਅਗਨੀ ਨਾਲ ਸਿੰਘਨ ਭੇਜੇ ਪੁਸ਼ਾਕ ਸਵਾਲ ~
ਆਪ ਅੱਗ ਸੇਕ ਲੈਣੀ ਕੱਪੜੇ ਜੰਗਲ ਵਿਚ ਰਹਿਣ ਵਾਲੇ ਸਿੰਘਾਂ ਨੂੰ ਦੇ ਦੇਣੇ,ਪਹਿਲੀ ਵਾਰ ਜਦੋਂ ਭਾਈ ਤਾਰੂ ਸਿੰਘ ਦੇ ਅੰਦਰ ਸਿੰਘਾਂ ਲਈ ਲੰਗਰ ਲਿਜਾਣ ਦਾ ਖਿਆਲ ਆਇਆ ਉਨ੍ਹਾਂ ਨੇ ਮਾਂ ਨੂੰ ਕਿਹਾ ਮਾਂ ਸਾਡੇ ਲਈ ਰਹਿਣ ਲਈ ਛੱਤ ਹੈ ,ਖਾਣ ਲਈ ਰੋਟੀ ਵੀ ਹੈ ਪਹਿਨਣ ਤੇ ਵਿਛਾਉਣ ਲਈ ਕੱਪੜਾ ਹੈ ਪਰ ਜਿਹੜੇ ਸਿੰਘ ਜੰਗਲਾਂ ਵਿੱਚ ਹਨ ਉਨ੍ਹਾਂ ਦਾ ਕਿਵੇਂ ਗੁਜਾਰਾ ਹੁੰਦਾ ਹੋਵੇਗਾ,ਇਹ ਗੱਲ ਸੁਣਕੇ ਭਾਈ ਤਾਰੂ ਸਿੰਘ ਜੀ ਦੀ ਮਾਤਾ ਦੀਆਂ ਅੱਖਾਂ ਵਿੱਚੋਂ ਪ੍ਰੇਮ ਦੇ ਹੰਝੂ ਵਹਿ ਤੁਰੇ ਭਾਈ ਜੀ ਨੇ ਗਲ ਨਾਲ ਲਾਇਆ ਪੁੱਛਿਆ ਕੀ ਹੋਇਆ ਮਾਂ ?
ਅੱਗੋਂ ਮਾਤਾ ਜੀ ਨੇ ਕਿਹਾ ਪੁੱਤਰਾ ਅੱਜ ਤੇਰੀ ਮਾਂ ਬਾਜਾਂ ਵਾਲੇ ਸਤਿਗੁਰੂ ਦਾ ਸ਼ੁਕਰਾਨਾ ਕਰਦੀ ਹੈ ,ਜਿਸ ਗੁਰੂ ਨੇ ਮੈਨੂੰ ਸਫਲ ਕੀਤਾ,ਭਾਈ ਜੀ ਕਹਿਣ ਲੱਗੇ ਕਿਸ ਕਾਰਜ ਵਿੱਚੋਂ ਸਫਲਤਾ ਮਿਲੀ ਮਾਤਾ ਜੀ ਤੁਹਨੂੰ ਮਾਂ ਨੇ ਕਿਹਾ ਪੁੱਤਰਾਂ ਅੱਜ ਮੈਂ ਤੁਹਾਨੂੰ ਸਿੱਖੀ ਅਸੂਲਾਂ ਵਿੱਚ ਰੰਗਿਆ ਵੇਖ ਰਹੀ ਹਾਂ ਆਪਣੀਆਂ ਅੱਖਾਂ ਨਾਲ।ਅੱਜ ਮੈ ਪਾਸ ਹੋ ਗਈ ਪੁੱਤਰ ਜੀ।
ਅੰਤ ਗੁਰਬਾਣੀ ਦਾ ਰਸੀਆ ਗੁਰੂ ਦੀ ਮੋਹਰ ਕੇਸਾਂ ਨੂੰ ਅੰਤਾਂ ਦਾ ਪਿਆਰ ਕਰਨ ਵਾਲਾ ਗੁਰੂ ਪੰਥ ਦਾ ਸੱਚਾ ਸੇਵਕ ਆਪਣੀ ਜਵਾਨ ਭੈਣ ਤਾਰ ਕੌਰ ਤੇ ਮਾਂ ਧਰਮ ਕੌਰ ਨੂੰ ਛੱਡ ਕੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾ ਗਿਆ।
ਭਾਈ ਜੀ ਨੇ ਖੋਪਰ ਲੁਹਾ ਲਿਆ ਪਰ ਕੇਸ ਨਹੀ ਕਟਵਾਏ ਗੁਰੂ ਲਈ ਅਥਾਹ ਪਿਆਰ ਤੇ ਸਰਧਾ ਰੱਖਣ ਵਾਲੇ ਭਾਈ ਤਾਰੂ ਸਿੰਘ ਜੀ ਦਾ ਜੀਵਨ ਸਿਦਕ ਤੇ ਭਰੋਸੇ ਦੀ ਇੱਕ ਜਿਊਂਦੀ ਜਾਗਦੀ ਮਿਸਾਲ ਹੈ।
ਇਹ ਘਟਨਾ 16 ਜੁਲਾਈ 1745ਈ: ਨੂੰ ਲਾਹੌਰ ਦੀ ਧਰਤੀ ਦੀ ਹੈ ਭਾਈ ਜੀ ਨਾਲ ਹੋਰ ਸਿੰਘਾਂ ਨੂੰ ਲਾਹੌਰ ਦੇ ਨਖਾਸ ਚੌਂਕ ਵਿੱਚ ਸ਼ਹੀਦ ਕੀਤਾ ਗਿਆ।
ਆਓ ਆਪਾਂ ਵੀ ਭਾਈ ਤਾਰੂ ਸਿੰਘ ਜੀ ਦੇ ਜੀਵਣ ਤੋਂ ਪ੍ਰੇਰਣਾ ਲਈਏ।

3 years ago | [YT] | 35

Mastuana Tv ☬

3 years ago | [YT] | 23

Mastuana Tv ☬

ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਵੱਲੋ ਮੈਡੀਕਲ ਕਾਲਜ ਲਈ ਦਿਤੀ ਜ਼ਮੀਨ ਦਾ ਜਾਇਜ਼ਾ ਲੈਣ ਆਏ
ਇਸ ਮੌਕੇ ਤੇ ਵੱਖ ਵੱਖ ਅਫ਼ਸਰ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਜੀ, ਜਥੇਦਾਰ ਬਾਬਾ ਸੁਖਵਿੰਦਰ ਸਿੰਘ ਜੀ ਸੋਨੀ, ਭਾਈ ਜਸਵੰਤ ਸਿੰਘ ਜੀ, ਮੈਨੇਜਰ ਭਾਈ ਸੁਖਵਿੰਦਰ ਸਿੰਘ ਜੀ ਅਤੇ ਪਿੰਡਾਂ ਦੇ ਮੈਂਬਰ ਮੌਜੂਦ ਸਨ

4 years ago | [YT] | 23