Gaane Records Official Channel
By sukhchain Bholuwala
Contact=9858580077


Gaane Records

8 months ago | [YT] | 4

Gaane Records

Hello Guys Our Nwe Song Out Now

1 year ago | [YT] | 4

Gaane Records

ਮਿਲਦੇ ਆ ਜੀ ਅੱਜ ਨਵੇਂ ਗੀਤ ਨਾਲ ❤️❤️❤️❤️🙏🙏🙏🙏

3 years ago | [YT] | 75

Gaane Records

#SYL...

ਜਦੋਂ ਲਾਲ ਕਿਲੇ ਉਪਰ ਕੇਸਰੀ ਨਿਸ਼ਾਨ ਚੜਿਆ ਸੀ...ਉਦੋਂ ਸਾਨੂੰ ਮੁੰਡਿਆਂ ਨੂੰ ਏਦਾਂ ਦਾ ਸਲੂਕ ਮਿਲਿਆ ਸੀ ਕਿ ਇਕ ਵਾਰ ਤਾਂ ਲਗਿਆ ਸੀ ਆਪਾਂ ਇਕੱਲੇ ਰਹਿ ਗਏ ਹਾਂ...ਬੱਬੂ ਮਾਨ ਸਮੇਤ ਬੜਿਆਂ ਜਣਿਆਂ ਨੇ ਜਿਸ ਤਰਾਂ ਨਾਲ ਸਟੇਟ ਦੇ ਹੱਕ ਚ ਬਿਆਨ ਦਿੱਤੇ ਸੀ ਉਦੋਂ ਮਨ ਖੱਟਾ ਹੋ ਗਿਆ ਸੀ... ਪਰ ਅੱਜ ਮੂਸੇਵਾਲੇ ਨੇ ਓਹ ਸਭ ਕੁਛ ਖੁੱਲ੍ਹੇਆਮ ਬੋਲਿਆ ਹੈ ਜਿਸਨੂੰ ਅਸੀਂ ਤੁਸੀਂ ਸਾਰੇ ਨੌਜਵਾਨ ਕਿਸੇ ਚੰਗੇ ਪਲੇਟਫਾਰਮ ਉਪਰ ਬੋਲਣ ਲਈ ਮੌਕਾ ਚਾਹੁੰਦੇ ਸੀ.... ਮੂਸੇਵਾਲੇ ਨੇ ਜਿਸ ਅੰਦਾਜ਼ ਚ ਬੱਬੂ ਮਾਨ ਦੇ ਉਸ ਸਮੇਂ ਵਾਲੇ ਰੋਣੇ ਧੋਣੇ ਨੂੰ ਨਿੰਦਿਆ ਹੈ ਇਹ ਗੱਲ ਮੈਨੂੰ ਚੰਗੀ ਲੱਗੀ ਹੈ...ਕਿਉਂਕਿ ਸਿੱਧੀ ਸਾਫ ਗੱਲ ਹੈ ਕਿ ਜਿਹੜਾ ਪੰਜਾਬ ਦਾ ਨਾ ਹੋ ਕੇ ਸਟੇਟ ਵੱਲ ਦਾ ਭੁਗਤੇਗਾ ਓਹ ਹਰੇਕ ਹਾਲਤ ਚ ਪੰਜਾਬ ਵਿਰੋਧੀ ਹੀ ਹੈ...

ਦੂਜੀ ਗੱਲ...ਇਸ ਗੀਤ ਚ ਮੂਸੇਵਾਲੇ ਨੇ ਇਹ ਗੱਲ ਵੀ ਸਾਫ਼ ਆਖੀ ਹੈ ਕਿ ਪਾਣੀ ਹਰਿਆਣੇ ਨੂੰ ਦੇਣ ਦਾ ਮਸਲਾ ਨਹੀਂ ਹੈ...ਮਸਲਾ ਇਹ ਹੈ ਕਿ ਤੁਸੀ ਸਾਨੂੰ ਕੀ ਦੇ ਰਹੇ ਹੋ... ਤੁਸੀ ਸਾਨੂੰ ਅਜ਼ਾਦੀ ਨਾਲ ਜਿਊਣ ਦਵੋ ਤਾਂ ਪਾਣੀ ਛੱਡੋ ਜਾਨ ਵੀ ਹਾਜ਼ਰ ਹੈ ਪਰ ਦਬਕੇ ਨਾਲ ਨਾ ਤੁਸੀ ਪਾਣੀ ਲੈ ਸਕਦੇ ਹੋ ਨਾ ਸਤਿਕਾਰ ਲੈ ਸਕਦੇ ਹੋ...

ਹੁਣ ਕਈ ਵੀਰ ਆਖਦੇ ਨੇ ਕਿ ਸਿੱਧੂ ਮੂਸੇਵਾਲੇ ਨੂੰ ਹੀਰੋ ਕਿਉਂ ਬਣਾਇਆ ਜਾ ਰਿਹਾ ਹੈ ਜਦੋਂ ਕਿ ਉਹ ਏਦਾਂ ਸੀ ਉਦਾਂ ਸੀ... ਤਾਂ ਮੈਂ ਉਹਨਾਂ ਨੂੰ ਆਖਣਾ ਚਾਹੁੰਗਾ ਕਿ ਕੋਈ ਬੰਦਾ ਕਿਵੇਂ ਦਾ ਵੀ ਹੋਵੇ ਪਰ ਜਦੋਂ ਉਹ ਇੰਟਰੈਸ਼ਨਲ ਲੈਵਲ ਤੇ ਪੁੱਜ ਕੇ ਵੀ ਪੰਜਾਬ ਦੇ ਉਹਨਾਂ ਮਸਲਿਆਂ ਨੂੰ ਛੂਹੇਗਾ ਜਿੰਨਾ ਨੂੰ ਸਾਡੇ ਲੀਡਰ ਵੀ ਬੋਲਣ ਲੱਗੇ ਡਰਦੇ ਹੋਣ ਤਾਂ ਉਸ ਬੰਦੇ ਲਈ ਸਾਡਾ ਦਿਲ ਹਮੇਸ਼ਾਂ ਪਿਆਰ ਨਾਲ ਭਰੇਗਾ...ਜਿਹੜਾ ਬੰਦਾ ਪੰਜਾਬ ਨੂੰ ਦਿਲ ਚ ਰੱਖੇਗਾ ਅਤੇ ਉਸਦੇ ਹੱਕ ਵਾਸਤੇ ਬਿਨਾ ਡਰ ਦੇ ਕੁਛ ਵੀ ਲਿਖੇਗਾ ਜਾਂ ਬੋਲੇਗਾ ਤਾਂ ਸਾਡੇ ਵਾਸਤੇ ਉਹ ਸਾਨੂੰ ਜਾਨ ਤੋਂ ਵੀ ਪਿਆਰਾ ਹੋਵੇਗਾ...

ਲਾਲ ਕਿਲ੍ਹੇ ਵਾਲੀ ਘਟਨਾ ਬਾਰੇ ਦੁਬਾਰਾ ਬੋਲਣਾ ਚਾਹੁੰਗਾ ਕਿ ਉਹ ਇਕ ਅਜਿਹੀ ਇਤਿਹਾਸਕ ਘਟਨਾ ਸਾਬਤ ਹੋਈ ਹੈ ਜਿਸਨੇ ਸਾਨੂੰ ਆਪਣੇ ਅਤੇ ਪਰਾਏ ਦੀ ਸਮਝ ਜਿਆਦਾ ਚੰਗੀ ਤਰਾਂ ਕਰਵਾਈ ਹੈ...ਇਸਨੇ ਇਹ ਵੀ ਦਿਖਾਇਆ ਹੈ ਕਿ ਕੌਣ ਨਿਡਰ ਹੈ ਅਤੇ ਕੌਣ ਸਿਰਫ ਗੱਲਾਂ ਕਰਦਾ ਹੈ....ਕੌਣ ਪੰਜਾਬ ਲਈ ਖੁੱਲ੍ਹ ਕੇ ਸਾਹਮਣੇ ਆਉਂਦਾ ਹੈ ਤੇ ਕੌਣ ਸਿਰਫ ਇਹ ਭਰਮ ਹੀ ਪੈਦਾ ਕਰਦਾ ਹੈ ਕਿ ਉਹ ਪੰਜਾਬ ਦੇ ਨਾਲ ਹੈ...

ਸਿੱਧੂ ਵੀਰ ਦਾ ਇਹ ਗੀਤ ਇਸ ਕਰਕੇ ਵੀ ਖਾਸ ਹੈ ਕਿਉਂਕਿ ਇਸਦੇ ਚ ਸੱਚ ਨੂੰ ਕਿਸੇ ਚਾਸ਼ਨੀ ਚ ਲਪੇਟ ਕੇ ਪੇਸ਼ ਨਹੀਂ ਕੀਤਾ ਗਿਆ...ਸਗੋਂ ਉਦਾਂ ਹੀ ਪੇਸ਼ ਕੀਤਾ ਗਿਆ ਹੈ ਜਿਵੇਂ ਦਾ ਇਹ ਹੈਗਾ ਹੈ....

3 years ago | [YT] | 8

Gaane Records

Sidhu bai😭😭😭😭😭

4 years ago | [YT] | 19

Gaane Records

nice movie

4 years ago | [YT] | 1

Gaane Records

Miss u always bai

4 years ago | [YT] | 3