ਮਾਨ ਪੰਜਾਬ ਤੇ
ਸਾਥੀਓ! ਸਾਡੇ ਇਸ ਚੈਨਲ ਦਾ ਮਕਸਦ ਪੰਜਾਬ, ਪੰਜਾਬੀ, ਅਤੇ ਪੰਜਾਬੀਅਤ ਨੂੰ ਪੇਸ਼ ਕਰਨਾ ਹੈ ਤਾਂ ਕਿ ਅਸੀ ਆਪਣੇ ਭੁੱਲ ਰਹੇ ਸੱਭਿਆਚਾਰ ਨੂੰ ਦੁਬਾਰਾ ਤੋਂ ਸੁਰਜੀਤ ਕਰ ਸਕੀਏ ਅਤੇ ਉਸ ਮਹਾਨ ਵਿਰਸੇ ਨੂੰ ਸੰਸਾਰ ਦੇ ਕੋਨੇ ਕੋਨੇ ਵਿੱਚ ਪੰਹੁਚਾਈੇਏ ਜਿਸ ਨੂੰ ਸਿਰਜਣ ਵਿੱਚ ਮਹਾਨ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਹੋਰ ਅਨੇਕਾਂ ਦੇਸ਼ ਭਗਤਾਂ, ਬਹਾਦਰ ਸੁਰਵੀਰਾਂ , ਯੋਧਿਆਂ ਨੇ ਆਪਣਾ ਯੋਗਦਾਨ ਪਾਇਆ ਹੈ ।ਸੋ ਇਸ ਮਹਾਨ ਸੱਭਿਆਚਾਰ ਅਤੇ ਵਿਰਸੇ ਨੂੰ ਕਾਇਮ ਰੱਖਣ ਲਈ ਅਸੀ ਆਪਣੇ ਇਸ ਚੈਨਲ ਦੇ ਮਾਧਿਅਮ ਦੁਆਰਾ ਤੁਹਾਡੇ ਸਾਹਮਣੇ ਇਤਿਹਾਸਕ ਘਟਨਾਵਾਂ, ਸਾਹਿਤ ਨਾਲ ਸਬੰਧਿਤ ਗੱਲਾਂ, ਦੇਸ਼ ਭਗਤਾਂ ਦੀ ਕੁਰਬਾਨੀਆਂ, ਬਹਾਦਰ ਯੋਧਿਆਂ ਦੇ ਬਹਾਦਰੀ ਭਰੇ ਕਾਰਨਾਮਿਆਂ,ਦੇਸ਼ ਦੀਆਂ ਭੱਖਦੀਆਂ ਸਮੱਸਿਆਵਾਂ ਨੂੰ ਕਵਿਤਾਵਾਂ ਦੇ ਮਾਧਿਅਮ ਅਤੇ ਹੋਰ ਅਨੇਕਾਂ ਢੰਗਾਂ ਨਾਲ ਪੇਸ਼ ਕਰਨ ਦਾ ਯਤਨ ਕਰਾਗੇਂ। ਉਮੀਦ ਕਰਦੇ ਹਾਂ ਕਿ ਸਾਡਾ ਇਹ ਯਤਨ ਤੁਹਾਨੂੰ ਜਰੂਰ ਪਸੰਦ ਆਵੇਗਾ ਤੇ ਤੁਸੀ ਸਾਡੇ ਇਸ ਚੈਨਲ ਨੂੰ ਸਬਸਕਰਾਇਬ ਤੇ ਸਮੇਂ ਸਮੇਂ ਤੇ ਲਾਇਕ ਕਰਕੇ ਸਾਡਾ ਹੌਂਸਲਾ ਵਧਾਉਂਦੇ ਰਹੋਗੇ ਤਾਂ ਕਿ ਅਸੀ ਇਸ ਮਹਾਨ ਸੱਭਿਆਚਾਰ ਅਤੇ ਵਿਰਸੇ ਨਾਲ ਸਬੰਧਿਤ ਵੱਧ ਤੋਂ ਵੱਧ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਸਮੇਂ ਸਮੇਂ ਤੇ ਰੂਬਰੂ ਹੁੰਦੇ ਰਹੀਏ।
ਧੰਨਵਾਦ।
ਤੁਹਾਡਾ ਆਪਣਾ ਚੈਨਲ (ਮਾਨ ਪੰਜਾਬ ਤੇ)
Maan Punjab Te
Salute to our hero
3 years ago | [YT] | 14
View 0 replies