A channel to share Bhai Daljit Singh Bittu's messages and videos. #BhaiDaljitSingh #Sikh #Khalsa #Punjab #BhaiDaljitSinghBittu
Bhai Daljit Singh
”ਮੌਜੂਦਾ ਸੰਕਟ ਦੇ ਕਾਰਨਾਂ ਦੀ ਵਿਆਪਕ ਪੜਚੋਲ ਲਈ ਗੁਰੂ ਖਾਲਸਾ ਪੰਥ ਅਤੇ ਗੁਰਸੰਗਤਿ ਦੇ ਸਰਬਤ ਸਰਗਰਮ ਸੰਸਥਾਵਾਂ ਤੇ ਜਥਿਆਂ ਦਰਮਿਆਨ ਪੁਖਤਾ ਸੰਵਾਦ ਰਚਾਉਣ ਦੀ ਸ਼ੁਰੂਆਤ ਕੀਤੀ ਜਾਵੇ। ਸੰਵਾਦ ਲਈ ਪੰਥ ਦਾ ਸਥਾਈ ਮੰਚ ਸਿਰੀ ਅਕਾਲ ਤਖਤ ਦੇ ਮੌਜੂਦਾ ਨਿਜ਼ਾਮ ਦੀ ਵਿਸ਼ਵਾਸ਼ਜੋਗਤਾ ਨਿਵਾਣ ਵਿਚ ਹੋਣ ਕਾਰਨ ਸਰਬ ਸੰਸਾਰ ਵਿਚ ਵਿਚਰਦੇ ਖਾਲਸਾ ਪੰਥ ਨੂੰ ਇਸ ਬਾਬਤ ਉੱਦਮ ਕਰਨ ਲਈ ਪੰਥ ਦੀਆਂ ਅਹਿਮ ਸਖਸ਼ੀਅਤਾਂ ਅਧਾਰਤ ਇਕ ਆਰਜੀ ਜਥਾ ਥਾਪਣਾ ਪਵੇਗਾ। ਸੁਹਿਰਦ ਹਿੱਸਿਆਂ ਨੂੰ ਆਪਣਾ ਫਰਜ਼ ਪਛਾਣਦਿਆਂ ਇਸ ਬਾਰੇ ਉੱਦਮ ਕਰਨਾ ਚਾਹੀਦਾ ਹੈ।”
1 year ago | [YT] | 158
View 11 replies
2 years ago | [YT] | 249
View 8 replies
***ਸਾਂਝਾ ਬਿਆਨ***ਕਨੇਡਾ ਦੀ ਧਰਤੀ ਉੱਤੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਵਾਰਦਾਤ ਵਿਚ ਇੰਡੀਆ ਦੀ ਸ਼ਮੂਲੀਅਤ ਦੇ ਕੀਤੇ ਖੁਲਾਸੇ ਅਤੇ ਅਮਰੀਕਾ ਵਿਚ ਇੰਡੀਆ ਵੱਲੋਂ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਸਾਜਿਸ਼ ਰਚਣ ਤੋਂ ਬਾਅਦ ਅਮਰੀਕਾ ਸਰਕਾਰ ਵੱਲੋਂ ਭਾਰਤ ਸਰਕਾਰ ਨੂੰ ਦਿੱਤੀ ਗਈ ਚਿਤਾਵਨੀ ਤੇ ਕੀਤੀ ਗਈ ਕਾਰਵਾਈ ਨਾਲ ਇੰਡੀਅਨ ਸਟੇਟ ਦੀ ਗੈਰ-ਨਿਆਇਕ ਕਤਲਾਂ ਦੀ ਦਹਿਸ਼ਤਵਾਦੀ ਨੀਤੀ ਅਤੇ ਕੌਮਾਂਤਰੀ ਪੱਧਰ ਉੱਤੇ ਲਾਗੂ ਕੀਤੀ ਜਾ ਰਹੀ ਸਿੱਖਾਂ ਦੇ ਕਤਲਾਂ ਦੀ ਯੋਜਨਾਬੱਧ ਮੁਹਿੰਮ ਦੁਨੀਆ ਸਾਹਮਣੇ ਬੇਪਰਦ ਹੋਈ ਹੈ। ਹਾਲੀਆ ਘਟਨਾਵਾਂ ਦਰਸਾਉਂਦੀਆਂ ਹਨ ਕਿ ਬੀਤੇ ਵਿਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਅਤੇ ਪੰਜਾਬ ਵਿਚ ਕੀਤੇ ਗਏ ਮਨੁੱਖਤਾ ਖਿਲਾਫ ਜ਼ੁਰਮਾਂ ਪਿੱਛੇ ਕੰਮ ਕਰਦੀ ਇੰਡੀਆ ਸਟੇਟ ਵਿਚਲੀ ‘ਨਸਲਕੁਸ਼ੀ ਦੀ ਤਰੰਗ’ (ਜਿਨੋਸਾਈਲ ਇਮਪਲਸ) ਅਜੇ ਵੀ ਸਰਗਰਮ ਹੈ।ਸਿੱਖ ਇਹ ਗੱਲ ਲੰਮੇ ਸਮੇਂ ਤੋਂ ਕਹਿ ਰਹੇ ਹਨ ਕਿ ਇੰਡੀਅਨ ਸਟੇਟ ਧਰਮ ਨਿਰਪੱਖ ਰਾਸ਼ਟਰ ਦੇ ਛਲਾਵੇ ਹੇਠ ਬਿਪਰਵਾਦੀ ਹਿੰਦੂ ਰਾਸ਼ਟਰ ਵੱਲ ਵਧ ਰਹੀ ਹੈ, ਖਿੱਤੇ ਦੇ ਸੰਘਾਤਮਿਕ ਢਾਂਚੇ ਨੂੰ ਏਕਾਤਮਿਕ ਢਾਂਚੇ ਵਿੱਚ ਬਦਲਿਆ ਜਾ ਰਿਹਾ ਹੈ, ਖੇਤਰ ਦੀਆਂ ਕੌਮਾਂ ਦੀ ਅਜ਼ਾਦ, ਵਿਲੱਖਣ, ਨਿਆਰੀ ਤੇ ਅੱਡਰੀ ਹੋਂਦ ਹਸਤੀ ਨੂੰ ਮਿਟਾਉਣ ਤੇ ਉਹਨਾ ਨੂੰ ਹਿੰਦੁਤਵ ਵਿੱਚ ਜਜ਼ਬ ਕਰਨ ਲਈ ਵਿਧਾਨਪਾਲਿਕਾ, ਨਿਆਂਪਾਲਿਕਾ ਅਤੇ ਕਾਰਜਪਾਲਿਕਾ ਦੀ ਗੈਰ-ਸੰਵਿਧਾਨਕ ਵਰਤੋਂ ਕੀਤੀ ਜਾ ਰਹੀ ਹੈ। ਪੰਜਾਬ ਦੇ ਖਿੱਤੇ ਵਿਚ ਆਪਣੀ ਮਹੱਤਵਪੂਰਨ ਭੂ-ਰਣਨੀਤਕ ਸਥਿਤੀ, ਸਾਂਝੀਵਾਲਤਾ ਵਾਲੇ ਆਦਰਸ਼ਾਂ, ਨਿਆਂਕਾਰੀ ਰਾਜ ਪ੍ਰਬੰਧ ਦੇਣ ਦੇ ਇਤਿਹਾਸ ਅਤੇ ਸਾਂਝੇ ਸੰਘਰਸ਼ ਦੀ ਅਗਵਾਈ ਕਰਨ ਦੀ ਮੌਜੂਦਾ ਸਮਰੱਥਾ, ਜਿਸ ਨੂੰ ਹਾਲ ਵਿਚ ਹੋਏ ਕਿਰਸਾਨੀ ਅੰਦੋਲਨ ਨੇ ਸਪਸ਼ਟ ਕਰ ਦਿੱਤਾ ਹੈ, ਕਾਰਨ ਸਿੱਖ ਇੰਡੀਆ ਦੀ ਫਾਸ਼ੀਵਾਦੀ ਹਕੂਮਤ ਲਈ ਇਕ ਵੱਡੀ ਚੁਣੌਤੀ ਹਨ। ਸਿੱਖਾਂ ਦੀ ਇਸੇ ਸਮਰੱਥਾ ਤੋਂ ਭੈਭੀਤ ਹੋਈ ਇੰਡੀਆ ਸਟੇਟ ਸਿੱਖਾਂ ਉੱਤੇ ਹਮਲਾਵਰ ਹੋ ਰਹੀ ਹੈ।ਨਿੱਝਰ ਅਤੇ ਪੰਨੂ ਮਾਮਲੇ ਤੋਂ ਸਾਫ ਹੁੰਦਾ ਹੈ ਇਕ ਜਿੱਥੇ ਇਕ ਪਾਸੇ ਭਾਰਤ ਸਰਕਾਰ ਜਰਾਇਮਪੇਸ਼ਾਂ ਲੋਕਾਂ ਤੇ ਸੰਗਠਤ ਤੌਰ ਉੱਤੇ ਮੁਜ਼ਰਮਾਨਾਂ ਕਾਰਵਾਈਆਂ ਕਰਨ ਵਾਲੇ ਅਨਸਰਾਂ ਤੋਂ ਭਾੜੇ ਉੱਤੇ ਸਿੱਖਾਂ ਵਿਰੁਧ ਦਹਿਸ਼ਤੀ ਕਾਰਵਾਈਆਂ ਕਰਵਾ ਰਹੀ ਹੈ ਓਥੇ ਦੂਜੇ ਪਾਸੇ ਖਾਲਿਸਤਾਨ ਦੇ ਸੰਘਰਸ਼ ਨੂੰ ਇਹਨਾ ਮੁਜਰਿਮ ਅਨਸਰਾਂ ਨਾਲ ਜੋੜ ਕੇ ਬਦਨਾਮ ਕਰਨ ਲਈ ਭੰਡੀਪਰਚਾਰ ਦੀ ਦੂਹਰੀ ਨੀਤੀ ਵੀ ਲਾਗੂ ਕਰ ਰਹੀ ਹੈ।ਪਾਤਿਸ਼ਾਹੀ ਦਾਅਵਾ ਸਿੱਖਾਂ ਦਾ ਜਨਮ ਸਿੱਧ ਕੁਦਰਤੀ ਅਧਿਕਾਰ ਤੇ ਗੁਰੂ ਸਾਹਿਬਾਨ ਦੀ ਬਖਸ਼ਸ਼ ਹੈ। ਆਪਣੇ ਸੁਤੰਤਰ ਰਾਜ ਦੀ ਪ੍ਰਾਪਤੀ ਲਈ ਅੰਤਰਰਾਸ਼ਟਰੀ ਕਾਨੂੰਨਾਂ ਸੰਧੀਆਂ-ਸਮਝੌਤਿਆਂ ਤਹਿਤ ਸਵੈਨਿਰਣੇ ਦੇ ਹੱਕ ਨੂੰ ਲਾਗੂ ਕਰਨ ਲਈ ਲੋਕਤੰਤਰੀ ਤਰੀਕਿਆਂ ਅਤੇ ਆਪਣੇ ਸਿਧਾਤਾਂ ਤੇ ਰਵਾਇਤਾਂ ਅਨੁਸਾਰ ਸੰਘਰਸ਼ ਕਰਨਾ ਸਿੱਖਾਂ ਦਾ ਹੱਕ ਅਤੇ ਫਰਜ਼ ਹੈ।ਇਸ ਵੇਲੇ ਦੱਖਣੀ ਏਸ਼ੀਆ ਦਾ ਖਿੱਤਾ ਵੱਡੀਆਂ ਸੰਸਾਰ ਤਾਕਤਾਂ ਦੇ ਮੁਫਾਦਾਂ ਦੇ ਭੇੜ ਦਾ ਇਕ ਧੁਰਾ ਬਣ ਰਿਹਾ ਹੈ ਅਤੇ ਪੰਜਾਬ ਤੇ ਸਿੱਖ ਇਸ ਕੇਂਦਰ ਵਿਚ ਆਉਂਦੇ ਹਨ। ਲੰਘੇ ਸਮੇਂ ਤੋਂ ਕੌਮਾਂਤਰੀ ਖਬਰਖਾਨੇ ਵਿਚ ਜਿਵੇਂ ਸਿੱਖਾਂ ਦੀ ਚਰਚਾ ਹੋ ਰਹੀ ਹੈ ਅਤੇ ਪੱਛਮੀ ਤਾਕਤਾਂ ਦੀ ਇੰਡੀਆ ਨਾਲ ਕੂਟਨੀਤੀ ਵਿਚ ਸਿੱਖਾਂ ਤੇ ਖਾਲਿਸਤਾਨ ਦੇ ਮਸਲੇ ਕੇਂਦਰ ਵਿਚ ਹਨ। ਇਸ ਬਣ ਰਹੇ ਮਹੌਲ ਵਿਚ ਸਿੱਖਾਂ ਦੇ ਪ੍ਰਭੂਸੱਤਾ ਸੰਪਨ ਦੇਸ਼ ਦੀ ਕਾਇਮੀ ਸਰਬਤ ਦੇ ਭਲੇ ਤੇ ਕੌਮਾਂਤਰੀ ਤਵਾਜ਼ਨ ਲਈ ਅਹਿਮ ਸਾਕਾਰਾਤਮਿਕ ਭੂਮਿਕਾ ਨਿਭਾਏਗੀ। ਇਸ ਵੇਲੇ ਸਿੱਖਾਂ ਨੂੰ ਆਪਸੀ ਇਤਫਾਕ ਬਣਾ ਕੇ ਮਜਬੂਤੀ ਨਾਲ ਇੰਡੀਅਨ ਸਟੇਟ ਦੀਆਂ ਵਿਓਂਤਬੰਦੀਆਂ ਦਾ ਟਾਕਰਾ ਕਰਨ ਦੀ ਲੋੜ ਹੈ। ਸਿੱਖਾਂ ਨੂੰ ਆਪਣੀ ਅੰਦਰੂਨੀ ਕਤਾਰਬੰਦੀ ਗੁਰਮਤੇ ਅਤੇ ਪੰਚ ਪ੍ਰਧਾਨੀ ਪ੍ਰਣਾਲੀ ਅਨੁਸਾਰ ਕਾਇਦਾਬੱਧ ਕਰਨ ਦੀ ਲੋੜ ਹੈ। ਅਸੀਂ ਇਸ ਦਿਸ਼ਾ ਵਿਚ ਯਤਨਸ਼ੀਲ ਹਾਂ ਅਤੇ ਸਮੂਹ ਸੁਹਿਰਦ ਸਿੱਖ ਧਿਰਾਂ ਨੂੰ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਆਪਸੀ ਇਤਫਾਕ ਬਣਾ ਕੇ ਮੌਜੂਦਾ ਹਾਲਾਤ ਵਿਚ ਸਿੱਖਾਂ ਦੀ ਬਿਹਤਰੀ ਯਕੀਨੀ ਬਣਾਉਣ ਲਈ ਏਕਾ ਸਿਰਜਣ ਦੀ ਬੇਨਤੀ ਕਰਦੇ ਹਾਂ। ਵੱਲੋਂ:ਭਾਈ ਦਲਜੀਤ ਸਿੰਘਭਾਈ ਨਰਾਇਣ ਸਿੰਘ ਭਾਈ ਲਾਲ ਸਿੰਘ ਅਕਾਲਗੜ੍ਹ ਭਾਈ ਭੁਪਿੰਦਰ ਸਿੰਘ ਭਲਵਾਨ ਭਾਈ ਸਤਨਾਮ ਸਿੰਘ ਖੰਡੇਵਾਲਾ ਭਾਈ ਰਾਜਿੰਦਰ ਸਿੰਘ ਮੁਗਲਵਾਲ ਭਾਈ ਸਤਨਾਮ ਸਿੰਘ ਝੰਜੀਆਂਭਾਈ ਸੁਖਦੇਵ ਸਿੰਘ ਡੋਡ ਭਾਈ ਅਮਰੀਕ ਸਿੰਘ ਈਸੜੂਭਾਈ ਹਰਦੀਪ ਸਿੰਘ ਮਹਿਰਾਜ ਭਾਈ ਮਨਜੀਤ ਸਿੰਘ ਫਗਵਾੜਾ੧੯ ਮੱਘਰ ੫੫੫ (ਨਾਨਕਸ਼ਾਹੀ)4 ਦਸੰਬਰ 2023 (ਈਸਵੀ)
2 years ago | [YT] | 216
View 16 replies
ਸਾਂਝਾ ਬਿਆਨਇਸ ਵੇਲੇ ਸਿੱਖ ਅਜਿਹੇ ਹਾਲਾਤ ਦਾ ਸਾਹਮਣਾ ਕਰ ਰਹੇ ਹਨ ਜੋ ਕਿ ਭਾਰੀ ਚੁਣੌਤੀਆਂ ਅਤੇ ਸੰਭਾਵਨਾਵਾਂ ਨਾਲ ਭਰਪੂਰ ਹਨ। ਇਹ ਜੋ ਕੁਝ ਵਾਪਰ ਰਿਹਾ ਹੈ ਇਹ ਗੁਰੂ ਦੀ ਹੀ ਕੋਈ ਕਲਾ ਹੈ ਕਿ ਖਾਲਸਾ ਜੀ ਦੇ ਸਿਮਰਨ, ਅਰਦਾਸਾਂ, ਸੰਘਰਸ਼, ਸ਼ਹਾਦਤਾਂ ਤੇ ਸਬਰ-ਸਿਦਕ ਨਾਲ ਅਜਿਹੇ ਹਾਲਾਤ ਬਣੇ ਕਿ ਗੁਰੂ ਓਟ ਸਦਕਾ ਗੁਰੂ ਆਸ਼ੇ ਅਨੁਸਾਰ ਕਰੋਨਾ ਕਾਲ ਸਮੇਂ ਕੀਤੀ ਸੇਵਾ ਅਤੇ ਕਿਰਸਾਨੀ ਅੰਦੋਲਨ ਮੌਕੇ ਸਾਂਝੇ ਸੰਘਰਸ਼ ਨੂੰ ਦ੍ਰਿੜਤਾ ਨਾਲ ਦਿੱਤੇ ਨਿਰਣਾਇਕ ਸਹਿਯੋਗ ਨਾਲ ਸਿੱਖ ਇਸ ਖਿੱਤੇ ਵਿਚ ਮੁੜ ਮਹੱਤਵਪੂਰਨ ਥਾਂ ’ਤੇ ਖੜ੍ਹੇ ਹਨ। ਇਸੇ ਹੈਸੀਅਤ ਕਰਕੇ ਜਿੱਥੇ ਪਰਖਾਂ ਹੋਰ ਵੀ ਡਾਹਡੀਆਂ ਹੋ ਰਹੀਆਂ ਹਨ ਉੱਥੇ ਨਾਲ ਹੀ ਸੰਭਾਵਨਾਵਾਂ ਦੇ ਵੀ ਦਰਵਾਜ਼ੇ ਖੁੱਲ੍ਹ ਸਕਦੇ ਹਨ। ਇੰਡੀਆ ਵਿਚਲੀ ਬਿਪਰਵਾਦੀ ਹਕੂਮਤ ਸਿੱਖਾਂ ਦੀ ਇਸ ਸਮਰੱਥਾ ਤੋਂ ਭੈਭੀਤ ਹੋਈ ਹੈ ਜਿਸ ਕਾਰਨ ਉਸ ਵੱਲੋਂ ਸਿੱਖਾਂ ਦੀ ਸਾਖ ਤੇ ਸਮਰੱਥਾ ਨੂੰ ਢਾਹ ਲਾਉਣ ਦਾ ਅਮਲ ਚਲਾਇਆ ਜਾ ਰਿਹਾ ਹੈ। ਜਿਸ ਤਹਿਤ ਇਸ ਸਾਲ ਮਾਰਚ ਮਹੀਨੇ ਪੰਜਾਬ ਵਿਚ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਤੇ ਨਜ਼ਰਬੰਦੀਆਂ ਦੇ ਨਾਲ-ਨਾਲ ਸਿੱਖ ਅਤੇ ਪੰਜਾਬੀ ਖਬਰਖਾਨੇ ਉੱਤੇ ਰੋਕਾਂ ਲਗਾ ਕੇ ਅਤੇ ਬਿਪਰਵਾਦੀ ਖਬਰਬਾਨੇ ਦੇ ਭੰਡੀਪਰਚਾਰ (ਪ੍ਰਾਪੇਗੰਡੇ) ਨੂੰ ਬੇਲਗਾਮ ਛੱਡ ਕੇ ਇਕ ਵੱਡਾ ਮਨੋਵਿਗਿਆਨਕ ਹਮਲਾ ਕੀਤਾ ਗਿਆ। ਦੂਜੇ ਮੁਲਕਾਂ ਵਿਚ ਖਾਲਿਸਤਾਨ ਤੇ ਸਿੱਖਾਂ ਦੇ ਅਜ਼ਾਦੀ ਦੇ ਸੰਘਰਸ਼ ਦੇ ਆਗੂਆਂ ਤੇ ਹਾਮੀਆਂ ਦੇ ਮਿੱਥ ਕੇ ਕੀਤੇ ਗਏ ਕਤਲ ਬਿਪਰ ਹਕੂਮਤ ਦੀ ਇਸੇ ਵਿਓਂਤਬੰਦੀ ਦਾ ਹੀ ਅਗਲਾ ਪੜਾਅ ਹਨ। ਹੰਕਾਰ ਵਿਚ ਆਈ ਦਿੱਲੀ ਦਰਬਾਰ ਦੀ ਬਿਪਰਵਾਦੀ ਹਕੂਮਤ ਨੇ ਕਨੇਡਾ ਦੀ ਧਰਤੀ ਉੱਤੇ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ ਕਰਕੇ ਉਹਨਾ ਨੂੰ ਸ਼ਹੀਦ ਕਰਨ ਦੀ ਵਾਰਦਾਤ ਨੂੰ ਸਰਅੰਜਾਮ ਦਿੱਤਾ ਹੈ। ਕਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਭਾਈ ਨਿੱਝਰ ਨੂੰ ਸ਼ਹੀਦ ਕਰਨ ਪਿੱਛੇ ਇੰਡੀਆ ਦੇ ਏਜੰਟਾਂ ਦਾ ਹੱਥ ਹੋਣ ਦਾ ਕੀਤਾ ਗਿਆ ਖੁਲਾਸਾ ਸਿਰਫ ਸਿੱਖਾਂ, ਕਨੇਡਾ ਅਤੇ ਇੰਡੀਆ ਤੱਕ ਹੀ ਸੀਮਤ ਨਹੀਂ ਹੈ। ਇਸ ਦੀਆਂ ਤੰਦਾਂ ਖਿੱਤੇ ਦੀ ਭੂ-ਰਾਜਨੀਤੀ ਤੇ ਇਸ ਵਿਚ ਕੌਮਾਂਤਰੀ ਤਾਕਤਾਂ ਦੀ ਰੁਚੀ ਨਾਲ ਜੁੜੀਆਂ ਹੋਈਆਂ ਹਨ।ਕਨੇਡਾ ਦੀ ਸਰਕਾਰ ਦੇ ਸਿਖਰਲੇ ਅਹੁਦੇ ਭਾਵ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਸਿਖਰਲੇ ਅਦਾਰੇ ਪਾਰਲੀਮੈਂਟ ਵਿਚ ਇੰਡੀਆ ਉੱਤੇ ਰਿਵਾਇਤੀ ਕੌਮਾਂਤਰੀ ਕਾਨੂੰਨਾਂ (ਕਸਟਮਰੀ ਇੰਟਰਨੈਸ਼ਨਲ ਲਾਅ) ਦੀ ਉਲੰਘਣਾ ਕਰਦੀ ਵਾਰਦਾਤ ਵਿਚ ਸ਼ਮੂਲੀਅਤ ਦਾ ਇਲਜ਼ਾਮ ਲਾਇਆ ਗਿਆ ਹੈ। ਅਜਿਹਾ ਕਰਦਿਆਂ ਕਨੇਡੀਅਨ ਪ੍ਰਧਾਨ ਮੰਤਰੀ ਨੇ ਅਮਰੀਕਾ, ਕਨੇਡਾ, ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਅਧਾਰਤ ਸਾਂਝੇ ਖੂਫੀਆ ਤੰਤਰ ‘ਫਾਈਵ ਆਈ ਅਲਾਇੰਸ’ ਵੱਲੋਂ ਭਾਈ ਨਿੱਝਰ ਦੇ ਕਤਲ ਬਾਰੇ ਗੁਪਤ ਜਾਣਕਾਰੀ ਦਿੱਤੇ ਜਾਣ ਦਾ ਉਚੇਚਾ ਜ਼ਿਕਰ ਕੀਤਾ ਹੈ। ਇਹ ਸਭ ਕੁਝ ਕਨੇਡਾ ਦੀ ਕਾਰਵਾਈ ਪਿੱਛੇ ਪੱਛਮੀ ਤਾਕਤਾਂ ਵੱਲੋਂ ਦੱਖਣੀ ਏਸ਼ੀਆ ਦੇ ਖਿੱਤੇ ਪ੍ਰਤੀ ਅਪਨਾਏ ਜਾ ਰਹੇ ਮਹੱਤਵਪੂਰਨ ਰੁਖ ਨੂੰ ਦਰਸਾਉਂਦਾ ਹੈ। ਇੰਡੀਆ ਬਾਰੇ ਕਨੇਡਾ ਦਾ ਇਹ ਕਦਮ ਪੱਛਮੀ ਤਾਕਤਾਂ ਦੀ ਸੋਚ-ਸਮਝ ਕੇ ਕੀਤੀ ਕਾਰਵਾਈ ਹੈ। ਇੱਕ ਖਾਲਿਸਤਾਨੀ ਸਿੱਖ ਆਗੂ ਦੇ ਕਨੇਡਾ ਵਿਚ ਇੰਡੀਆ ਵੱਲੋਂ ਕੀਤੇ ਕਤਲ ਨਾਲ ਜੁੜੇ ਹੋਣ ਕਰਕੇ ਇਹ ਕਾਰਵਾਈ ਸਿੱਖਾਂ ਲਈ ਬਹੁਤ ਅਹਿਮ ਹੈ। ਇਹ ਮਸਲਾ ਕੌਮਾਂਤਰੀ ਤਾਕਤਾਂ ਦੇ ਭੇੜ ਦਾ ਇਕ ਅਜਿਹਾ ਨੁਕਤਾ ਬਣ ਰਿਹਾ ਹੈ ਜਿਸ ਦੇ ਐਨ ਕੇਂਦਰ ਵਿਚ ਸਿੱਖ ਅਤੇ ਖਾਲਿਸਤਾਨ ਦਾ ਮਸਲਾ ਆ ਗਿਆ ਹੈ।ਇਹ ਸਮਾਂ ਸਿੱਖਾਂ ਲਈ ਸੁਚੇਤ ਹੋ ਕੇ ਚੱਲਣ ਦਾ ਹੈ। ਕੌਮਾਂਤਰੀ ਤਾਕਤਾਂ ਦੀ ਸ਼ਮੂਲੀਅਤ ਬਾਰੇ ਵੀ ਚੇਤਨ ਰਹਿਣ ਦੀ ਜਰੂਰਤ ਹੈ। ਕਿਸੇ ਵੀ ਮਸਲੇ ਵਿਚ ਸ਼ਮੂਲੀਅਤ ਦੇ ਕੌਮਾਂਤਰੀ ਤਾਕਤਾਂ, ਪੱਛਮੀ ਮੁਲਕਾਂ ਸਮੇਤ, ਦੇ ਆਪਣੇ ਮੁਫਾਦ ਹੁੰਦੇ ਹਨ। ਸਿੱਖ ਆਪਣੇ ਇਤਿਹਾਸ ਅਤੇ ਭੂਗੌਲਿਕ ਖਿੱਤੇ ਕਰਕੇ ਇਸ ਵੇਲੇ ਕੌਮਾਂਤਰੀ ਤਾਕਤਾਂ ਦੇ ਭੂ-ਰਾਜਨੀਤਕ ਅਤੇ ਭੂ-ਰਣਨੀਤਕ ਤਣਾਵਾਂ ਤੇ ਮੁਫਾਦਾਂ ਦੇ ਕੇਂਦਰ ਵਿਚ ਆ ਰਹੇ ਹਨ। ਦੱਖਣੀ ਏਸ਼ੀਆ ਦੇ ਖਿੱਤੇ ਵਿਚ ਸਿੱਖ ਪ੍ਰਮਾਣੂ ਸਮਰੱਥਾ ਵਾਲੀਆਂ ਇਕ ਦੂਜੇ ਦੀਆਂ ਵਿਰੋਧੀ ਤਾਕਤਾਂ ਵਿਚ ਘਿਰੇ ਹੋਏ ਹਨ ਤੇ ਤਣਾਅ ਦੇ ਹਾਲਾਤ ਵਿਚ ਕਿਸੇ ਇਕ ਦੀ ਕਾਹਲ ਜਾਂ ਗਲਤੀ ਵੀ ਵੱਡੇ ਨੁਕਸਾਨਾਂ ਦਾ ਸਬੱਬ ਬਣ ਸਕਦੀ ਹੈ।ਇਸ ਸਥਿਤੀ ਦਾ ਹੀ ਦੂਜਾ ਪਹਿਲੂ ਇਹ ਹੈ ਕਿ ਜਿੱਥੇ ਇਹ ਚੁਣੌਤੀਆਂ ਤੇ ਖਤਰੇ/ਖਦਸ਼ੇ ਹਨ ਓਥੇ ਬਣ ਰਹੇ ਹਾਲਾਤ ਵਿਚ ਸਿੱਖਾਂ ਲਈ ਨਵੀਆਂ ਸੰਭਾਵਨਾਵਾਂ ਵੀ ਪੈਦਾ ਹੋ ਰਹੀਆਂ ਹਨ। ਮੌਜੂਦਾ ਮਸਲੇ ਵਿਚ ਵੀ ਸਿਖਾਂ ਕੋਲ ਖਾਲਿਸਤਾਨ ਦੇ ਸੰਕਲਪ ਤੇ ਵਿਚਾਰ ਬਾਰੇ ਆਪਣਾ ਨਜ਼ਰੀਆ ਸੰਸਾਰ ਸਾਹਮਣੇ ਰੱਖਣ ਦੀ ਸੰਭਾਵਨਾ ਉਜਾਗਰ ਹੋਈ ਹੈ। ਭਾਵੇਂ ਕਿ ਸਿੱਖ ਹਾਲ ਦੀ ਘੜੀ ਇਸ ਸੰਭਾਵਨਾ ਨੂੰ ਵਰਤਣ ਲਈ ਪੂਰੇ ਸਮਰੱਥ ਨਜ਼ਰ ਨਹੀਂ ਆ ਰਹੇ।ਸਾਰੀ ਸਥਿਤੀ ਅਜਿਹੀ ਹੈ ਕਿ ਦਿੱਲੀ ਦਰਬਾਰ ਦੀ ਬਿਪਰਵਾਦੀ ਹਕੂਮਤ ਆਪਣਾ ਹਮਲਾਵਰ ਰੁਖ ਬਰਕਰਾਰ ਰੱਖੇਗੀ। ਇੰਡੀਆ ਵਿਚ ਜਿੱਥੇ ਪਹਿਲਾਂ ਮੁਸਲਮਾਨ ਸਰਕਾਰ ਵੱਲੋਂ ਪਰਤੱਖ ਤੌਰ ’ਤੇ ਨਿਸ਼ਾਨੇ ਉੱਤੇ ਸਨ ਓਥੇ ਹੁਣ ਸਿੱਖਾਂ ਵਿਚੋਂ ਕਾਫੀ ਅਹਿਮ ਹਿੱਸੇ ਨੂੰ ‘ਖਾਲਿਸਤਾਨੀ’ ਹੋਣ ਦੇ ਹਵਾਲੇ ਨਾਲ ਨਿਸ਼ਾਨੇ ਉੱਤੇ ਲਏ ਜਾਣ ਦੀ ਸੰਭਾਵਨਾ ਹੈ। ਜਿੱਥੇ ਇਕ ਪਾਸੇ ਸੰਸਾਰ ਵਿਚ ਖਾਲਿਸਤਾਨ ਦੇ ਹਵਾਲੇ ਨਾਲ ਕੌਮਾਂਤਰੀ ਰਾਜਨੀਤੀ ਤੇ ਖਬਰਖਾਨੇ ਵਿਚ ਚਰਚਾ ਛਿੜੀ ਹੈ ਓਥੇ ਦਿੱਲੀ ਦਰਬਾਰ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਸਿੱਖਾਂ ਨੂੰ ਆਮ ਕਰਕੇ, ਅਤੇ ਖਾਲਿਸਤਾਨੀਆਂ ਤੇ ਖਾਲਿਸਤਾਨ ਨੂੰ ਖਾਸ ਕਰਕੇ, ਬਦਨਾਮ ਕੀਤਾ ਜਾਵੇ ਤੇ ਨਿਸ਼ਾਨਾ ਬਣਾਇਆ ਜਾਵੇ। ਇਸ ਵਾਸਤੇ ਸਰਕਾਰ ਨਸ਼ਿਆਂ, ਗੈਂਗਵਾਦ ਤੇ ਮੁਜ਼ਰਮਾਨਾ ਕਾਰਵਾਈਆਂ, ਜਿਹਨਾ ਦਾ ਖਾਲਿਸਤਾਨ ਦੇ ਆਦਰਸ਼, ਸੰਕਲਪ ਅਤੇ ਸਰਗਰਮੀ ਨਾਲ ਕੋਈ ਵੀ ਨਾਤਾ ਨਹੀਂ ਹੈ, ਨੂੰ ਸਿੱਖਾਂ ਅਤੇ ਖਾਲਿਸਤਾਨ ਦੇ ਸਿਰ ਮੜ੍ਹਨ ਦਾ ਯਤਨ ਹੋਰ ਤੇਜ ਕਰੇਗੀ। ਕੁੱਲ ਮਿਲਾ ਕੇ ਇੰਡੀਆ ਦੀ ਹਕੂਮਤ ਸਿੱਖਾਂ ਨੂੰ ਨਿਖੇੜ ਕੇ 1984 ਵਾਲੀ ਸਥਿਤੀ ਵਿਚ ਲਿਆਉਣਾ ਚਾਹੁੰਦੀ ਹੈ। ਇਸੇ ਵਾਸਤੇ ਸਰਕਾਰ ਅਤੇ ਇੰਡੀਅਨ ਖਬਰਖਾਨੇ ਵੱਲੋਂ ਸਿੱਖਾਂ ਦੇ ਸੰਘਰਸ਼, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਖਾਲਿਸਤਾਨ ਸੰਘਰਸ਼ ਦੀ ਅਗਵਾਈ ਅਤੇ ਸਿੱਖਾਂ ਦੀ ਅਜ਼ਾਦੀ ਦੀ ਗੱਲ ਕਰਨ ਵਾਲਿਆਂ ਦੀ ਸਾਖ ਉੱਤੇ ਹਮਲੇ ਕੀਤੇ ਜਾ ਰਹੇ ਹਨ।ਦਿੱਲੀ ਦਰਬਾਰ ਇਸ ਵੇਲੇ ਸਿੱਖਾਂ ਵਿਚ ਆਪਸੀ ਧੜੇਬੰਦੀ ਤੇ ਫੁੱਟ ਨੂੰ ਵਧਾ ਰਿਹਾ ਹੈ। ਬਿਪਰਵਾਦੀ ਹਕੂਮਤ ਵੱਲੋਂ ਸਿੱਖ ਸੰਸਥਾਵਾਂ, ਜਥੇਬੰਦੀਆਂ ਤੇ ਅਗਵਾਈ ਨੂੰ ਖੋਰਾ ਲਗਾਇਆ ਜਾ ਰਿਹਾ ਹੈ। ਸਰਕਾਰ ਦੀ ਮਨਸ਼ਾ ਹੈ ਕਿ ਸਿੱਖਾਂ ਵਿਚ ਹਾਲਾਤ ਆਪਸੀ ਤਹੁਮਤਬਾਜੀ ਤੋਂ ਵਧਾ ਕੇ ਲੜਾਈ ਫਸਾਦ ਤੱਕ ਲਿਆਂਦੇ ਜਾਣ। ਇਹ ਝਗੜੇ ਦੀ ਆੜ ਹੇਠ ਸਰਕਾਰ ਪੰਜਾਬ ਤੇ ਇੰਡੀਆ ਵਿਚ ਸਿੱਖਾਂ ਦੇ ਚੋਣਵੇਂ ਹਿੱਸਿਆਂ ਨੂੰ ਸਿੱਖਾਂ ਵਿਚਲੇ ਹੀ ਕਿਸੇ ਦੂਜੇ ਹਿੱਸੇ ਦਾ ਮੋਢਾ ਵਰਤ ਕੇ ਨਿਸ਼ਾਨਾ ਬਣਾ ਸਕਦੀ ਹੈ। ਇਸ ਸਾਰੇ ਹਾਲਾਤ ਦੇ ਟਾਕਰੇ ਲਈ ਗੁਰ-ਸੰਗਤ ਅਤੇ ਖਾਲਸਾ ਪੰਥ ਨੂੰ ਦੂਰਗਾਮੀ ਤੇ ਫੌਰੀ ਪੱਧਰ ਉੱਤੇ ਮਹੱਤਵਪੁਰਨ ਫੈਸਲੇ ਲੈਣ ਤੇ ਕਾਰਜ ਕਰਨ ਦੀ ਲੋੜ ਹੈ।ਇਸ ਵੇਲੇ ਦਿੱਲੀ ਦਰਬਾਰ ਸਿੱਖਾਂ ਨੂੰ ਘੇਰਨ ਅਤੇ ਦਬਾਉਣ ਵਿਚ ਇਸ ਲਈ ਕਾਮਯਾਬ ਹੋ ਰਿਹਾ ਹੈ ਕਿ ਸਿੱਖਾਂ ਦੀ ਤਾਕਤ ਦੇ ਕੇਂਦਰਾਂ, ਜਿਹਨਾ ਵਿਚ ਵੱਖ-ਵੱਖ ਸੰਸਥਾਵਾਂ, ਸੰਪਰਦਾਵਾਂ, ਅਦਾਰੇ, ਪਾਰਟੀਆਂ ਤੇ ਜਥੇ ਹਨ, ਨੂੰ ਸੂਤਰਬਧ ਕਰਨ ਵਾਲਾ ਧੁਰਾ ਇਸ ਵੇਲੇ ਕਾਇਮ ਅਤੇ ਕਾਰਜਸ਼ੀਲ ਨਹੀਂ ਹੈ। ਮੌਜੂਦਾ ਹਾਲਾਤ ਵਿਚ, ਜਦੋਂ ਕਿ ਤਖਤ ਸਾਹਿਬਾਨ ਤੇ ਗੁਰਦੁਆਰਾ ਪ੍ਰਬੰਧਨ ਦੀਆਂ ਸੰਸਥਾਵਾਂ ਅਸਿੱਧੇ ਤੇ ਸਿੱਧੇ ਰੂਪ ਵਿਚ ਦਿੱਲੀ ਦਰਬਾਰ ਦੇ ਪ੍ਰਭਾਵ ਹੇਠ ਹਨ, ਤਾਂ ਸਿੱਖਾਂ ਨੂੰ ਗੁਰੂ ਬਖਸ਼ੇ ਅਸਲ ‘ਅਕਾਲੀ ਗੁਣਾਂ’ ਵਾਲੀਆਂ ਨਿਸ਼ਕਾਮ ਸਖਸ਼ੀਅਤਾਂ ਉੱਤੇ ਅਧਾਰਤ ਇਕ ਜਥਾ ਉਭਾਰਨ ਦੀ ਲੋੜ ਹੈ ਜੋ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤਾ ਸੰਸਥਾ ਅਨੁਸਾਰ ਸਿੱਖਾਂ ਦੀ ਤਾਕਤ ਦੇ ਵੱਖ-ਵੱਖ ਕੇਂਦਰਾਂ ਨੂੰ ਸੂਤਰਬਧ ਕਰੇ। ਇਹ ਜਥਾ ਚੱਲਦੇ ਵਹੀਰ ਦੀ ਤਰਜ਼ ਉੱਤੇ ਉਹ ਭੂਮਿਕਾ ਨਿਭਾਵੇ ਜੋ ਦਿੱਲੀ ਦਰਬਾਰ ਦੇ ਗਲਬੇ ਕਾਰਨ ਅਕਾਲ ਤਖਤ ਸਾਹਿਬ ਦਾ ਮੌਜੂਦਾ ਨਿਜ਼ਾਮ ਨਿਭਾਉਣ ਤੋਂ ਆਰੀ ਹੋ ਚੁੱਕਾ ਹੈ।ਸੰਸਾਰ ਭਰ ਦੀਆਂ ਸਿੱਖ ਜਥੇਬੰਦੀਆਂ ਨੂੰ ਆਪਣੇ ਆਪਣੇ ਮੁਕਾਮੀ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਜਥੇਬੰਦ ਹੋਣ ਦੇ ਤਰੀਕਾਕਾਰ ਅਤੇ ਫੈਸਲਾ ਲੈਣ ਦੀ ਵਿਧੀ ਨੂੰ ਪੰਥਕ ਰਿਵਾਇਤ ਅਨੁਸਾਰੀ ਕਰਨ ਦੀ ਜਰੂਰਤ ਹੈ ਤਾਂ ਕਿ ਸਾਂਝੀ ਪੰਚ ਪ੍ਰਧਾਨੀ ਅਗਵਾਈ ਵਾਲੇ ਢਾਂਚੇ ਉਸਾਰੇ ਜਾ ਸਕਣ ਤੇ ਫੈਸਲੇ ਲੈਣ ਲਈ ਗੁਰਮਤਾ ਵਿਧੀ ਲਾਗੂ ਕੀਤੀ ਜਾ ਸਕੇ।ਇਸ ਮੌਕੇ ਜਦੋਂ ਕੌਮਾਂਤਰੀ ਤਾਕਤਾਂ ਸਿੱਖਾਂ ਨਾਲ ਜੁੜੇ ਮਸਲੇ ਉੱਤੇ ਸਰਗਰਮ ਹਨ ਤਾਂ ਫੌਰੀ ਤੌਰ ਉੱਤੇ ਸਿੱਖਾਂ ਨੂੰ ਹੇਠਲੇ ਕਾਰਜ ਵਿਓਂਤਣੇ ਤੇ ਕਰਨੇ ਚਾਹੀਦੇ ਹਨ:ਸਿੱਖਾਂ ਨੂੰ ਇਸ ਮੌਕੇ ਆਪਣਾ ਪੱਖ ਮਜਬੂਤੀ ਨਾਲ ਰੱਖਣਾ ਚਾਹੀਦਾ ਹੈ ਅਤੇ ਖਾਲਿਸਤਾਨ ਦੇ ਪਵਿੱਤਰ ਸੰਕਲਪ ਬਾਰੇ ਸਪਸ਼ਟਤਾ ਲਿਆਉਣੀ ਤੇ ਫੈਲਾਉਣੀ ਚਾਹੀਦੀ ਹੈ। ਇੰਡੀਆ ਵੱਲੋਂ ਖਾਲਿਸਤਾਨ ਅਤੇ ਸਿੱਖਾਂ ਦੀ ਆਜ਼ਾਦੀ ਦੇ ਵਿਚਾਰ ਦੇ ਵਿਰੁਧ ਕੀਤੇ ਜਾ ਰਹੇ ਭੰਡੀ ਪਰਚਾਰ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ।ਸਿੱਖ ਲਈ ਇਹ ਬਹੁਤ ਜਰੂਰੀ ਹੈ ਕਿ ਗੁਰੂ ਖਾਲਸਾ ਪੰਥ ਦੇ ਧੁਰ-ਦਰਗਾਹੀ ਪਾਤਿਸ਼ਾਹੀ ਦਾਅਵੇ ਨੂੰ ਇਕ ਵਿਲੱਖਣ ਤੇ ਆਜ਼ਾਦਾਨਾ ਦਾਅਵੇ ਵੱਜੋਂ ਪਰਗਟ ਕਰਦਿਆਂ ‘ਰਾਜ ਦੇ ਸਿੱਖ ਸੰਕਲਪ’ (ਸਿੱਖ ਆਈਡਿਆ ਆਫ ਸਟੇਟ) ਬਾਰੇ ਆਪਣਾ ਪੱਖ ਸੰਸਾਰ ਸਾਹਮਣੇ ਪੇਸ਼ ਕਰਨ।ਬੀਤੇ ਵਿਚ ਅਤੇ ਮੌਜੂਦਾ ਸਮੇਂ ਦੌਰਾਨ ਇੰਡੀਆ ਵੱਲੋਂ ਮੁਕਾਮੀ ਤੇ ਕੌਮਾਂਤਰੀ ਕਾਨੂੰਨ ਦੀਆਂ ਉਲੰਘਣਾਵਾਂ ਕਰਕੇ ਕੀਤੇ ਜਾ ਰਹੇ ਮਨੁੱਖੀ ਹੱਕਾਂ ਅਤੇ ਵਿਚਾਰਾਂ ਦੀ ਅਜ਼ਾਦੀ ਦੇ ਘਾਣ ਨੂੰ ਚਰਚਾ ਵਿਚ ਲਿਆਉਣਾ ਚਾਹੀਦਾ ਹੈ। ਸਿੱਖਾਂ, ਖਾਸ ਕਰਕੇ ਪੱਛਮੀ ਮੁਲਕਾਂ ਵਿਚ ਸਰਗਰਮ ਸਿੱਖਾਂ ਨੂੰ ਘੱਲੂਘਾਰਾ ਜੂਨ 1984, ਨਵੰਬਰ 1984 ਦੀ ਸਿੱਖ ਨਸਲਕੁਸ਼ੀ ਅਤੇ 1980-1990ਵਿਆਂ ਵਿਚ ਪੰਜਾਬ ਵਿਚ ਹੋਏ ਮਨੁੱਖਤਾ ਖਿਲਾਫ ਜ਼ੁਰਮਾਂ ਤੇ ਗੈਰ-ਨਿਆਇਕ ਕਤਲਾਂ ਦੇ ਮਾਮਲੇ ਕੌਮਾਂਤਰੀ ਮੰਚਾਂ ਉੱਤੇ ਵਿਚਾਰਨ ਬਾਰੇ ਉਚੇਚੀ ਸਰਗਰਮੀ ਕਰਨੀ ਚਾਹੀਦੀ ਹੈ। ਮੌਜੂਦਾ ਸਮੇਂ ਵਿਚ ਸਿੱਖਾਂ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਤੇ ਅਦਾਰਿਆਂ ਨੂੰ ਅਸਰਹੀਣ ਕਰਨ ਦੇ ਅਮਲ ਪਿੱਛੇ ਇੰਡੀਆ ਦੀ ਸੱਭਿਆਚਾਰਕ ਨਸਲਕੁਸ਼ੀ ਦੀ ਵਿਓਂਤਬੰਦੀ ਵੀ ਕੌਮਾਂਤਰੀ ਪੱਧਰ ਉੱਤੇ ਚਰਚਾ ਵਿਚ ਲਿਆਉਣ ਦੀ ਲੋੜ ਹੈ। ਇੰਡੀਆ, ਖਾਸ ਕਰਕੇ ਚੜ੍ਹਦੇ ਪੰਜਾਬ ਵਿਚ ਸਿੱਖ ਖਬਰਖਾਨੇ ਤੇ ਖਬਰ ਅਦਾਰਿਆਂ ਉੱਤੇ ਨੇਮਾਂ ਦੀ ਉਲੰਘਣਾ ਕਰਕੇ ਲਗਾਈਆਂ ਜਾ ਰਹੀਆਂ ਰੋਕਾਂ ਨੂੰ ਸਿੱਖਾਂ ਦੀ ਆਵਾਜ਼ ਦਬਾਉਣ ਅਤੇ ਵਿਚਾਰਾਂ ਦੀ ਅਜ਼ਾਦੀ ਦੀ ਉਲੰਘਣਾ ਦੇ ਪੱਖ ਤੋਂ ਸੰਸਾਰ ਭਰ ਵਿਚ ਉਭਾਰਣ ਦੀ ਲੋੜ ਹੈ।ਸਿੱਖਾਂ ਨੂੰ ਇਸ ਵੇਲੇ ਖਿੱਤੇ ਵਿਚਲੀਆਂ ਦੋਸਤ ਤਾਕਤਾਂ ਜਿਵੇਂ ਕਿ ਦੂਸਰੀਆਂ ਕੌਮਾਂ/ਕੌਮੀਅਤਾਂ, ਐਸ.ਸੀ, ਐਸ.ਟੀ. ਭਾਈਚਾਰੇ ਅਤੇ ਸੰਘਰਸ਼ਸ਼ੀਲ ਧਿਰਾਂ ਨਾਲ ਨੇੜਤਾ ਅਤੇ ਸਹਿਯੋਗ ਵਧਾਉਣ ਦੀ ਲੋੜ ਹੈ।ਸਿੱਖਾਂ ਨੂੰ ਆਪਣੀਆਂ ਸਫਾਂ ਵਿਚਲੇ ਅਜਿਹੇ ਹਿੱਸਿਆਂ ਦੀ ਸ਼ਨਾਖਤ ਕਰਨੀ ਚਾਹੀਦੀ ਹੈ ਜੋ ਜਾਣੇ ਅਣਜਾਣੇ ਵਿਚ ਸਿੱਖਾਂ ਦੇ ਸਾਖ ਵਾਲੇ ਹਿੱਸਿਆਂ ਵਿਰੁਧ ਤਹੁਮਤਬਾਜ਼ੀ ਕਰਕੇ ਭਾਰਤ ਸਰਕਾਰ ਦੀ ਮਾਰੂ ਰਣਨੀਤੀ ਨੂੰ ਹੀ ਲਾਗੂ ਕਰ ਰਹੇ ਹਨ। ਅਜਿਹੇ ਹਿੱਸਿਆਂ ਨੂੰ ਸੁਹਿਰਦਤਾ ਨਾਲ ਸਰਕਾਰ ਦੀ ਮਾਰੂ ਵਿਓਂਤਬੰਦੀ ਤੋਂ ਅਗਾਹ ਕਰਨ ਤੇ ਵਰਜਣ ਦੀ ਲੋੜ ਹੈ।ਇਸ ਵੇਲੇ ਸਿੱਖਾਂ ਨੂੰ ਆਪਸ ਵਿਚ ਤਾਲਮੇਲ ਤੇ ਸੰਵਾਦ ਵਧਾਉਣ ਦੀ ਲੋੜ ਹੈ। ਹਾਲਾਤ ਮਾਰੂ ਰੁਖ ਲੈ ਰਹੇ ਹਨ। ਇਸ ਵਾਸਤੇ ਧੜਿਆਂ ਦੀ ਵਲਗਣਾਂ ਤੋਂ ਉੱਪਰ ਉੱਠ ਕੇ ਇਤਫਾਕ ਉਸਾਰੀ ਲਈ ਠੋਸ ਯਤਨ ਕਰਨ ਦੀ ਲੋੜ ਹੈ। ਅਸੀਂ ਇਸ ਦਿਸ਼ਾ ਵਿਚ ਆਪਣੀ ਸਮਰੱਥਾ ਅਨੁਸਾਰ ਲੋੜੀਂਦੇ ਯਤਨ ਕਰ ਰਹੇ ਹਾਂ ਤੇ ਸਭਨਾ ਸਰਗਰਮ ਸਿੱਖ ਹਿੱਸਿਆਂ ਨੂੰ ਆਪਣੇ-ਆਪਣੇ ਤੌਰ ਉੱਤੇ ਪਹਿਲਕਦਮੀ ਤੇ ਯਤਨ ਕਰਨ ਦੀ ਬੇਨਤੀ ਕਰਦੇ ਹਾਂ।ਵੱਲੋਂ:ਭਾਈ ਦਲਜੀਤ ਸਿੰਘਭਾਈ ਨਰਾਇਣ ਸਿੰਘ ਭਾਈ ਲਾਲ ਸਿੰਘ ਅਕਾਲਗੜ੍ਹ ਭਾਈ ਭੁਪਿੰਦਰ ਸਿੰਘ ਭਲਵਾਨ ਭਾਈ ਸਤਨਾਮ ਸਿੰਘ ਖੰਡੇਵਾਲਾ ਭਾਈ ਰਾਜਿੰਦਰ ਸਿੰਘ ਮੁਗਲਵਾਲ ਭਾਈ ਸਤਨਾਮ ਸਿੰਘ ਝੰਜੀਆਂਭਾਈ ਸੁਖਦੇਵ ਸਿੰਘ ਡੋਡ ਭਾਈ ਅਮਰੀਕ ਸਿੰਘ ਈਸੜੂਭਾਈ ਹਰਦੀਪ ਸਿੰਘ ਮਹਿਰਾਜ ਭਾਈ ਮਨਜੀਤ ਸਿੰਘ ਫਗਵਾੜਾ੧੩ ਅੱਸੂ ੫੫੫ (ਨਾਨਕਸ਼ਾਹੀ)29 ਸਤੰਬਰ 2023 (ਈਸਵੀ)
2 years ago | [YT] | 331
View 9 replies
ਭਾਈ ਦਲਜੀਤ ਸਿੰਘ ਬਿੱਟੂ ਨੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਨਾਲ ਉਹਨਾ ਦੇ ਘਰ ਮੁਲਾਕਾਤ ਕੀਤੀ। ਭਾਈ ਗੁਰਮੀਤ ਸਿੰਘ ਬੇਅੰਤ ਕੇਸ ਵਿਚ ਉਮਰ ਕੈਦ ਕੱਟ ਰਹੇ ਹਨ ਤੇ ਆਰਜੀ ਤੌਰ ਉੱਤੇ ਜੇਲ੍ਹ ਵਿਚੋਂ ਰਿਹਾਅ ਹੋਏ ਸਨ।
2 years ago | [YT] | 425
View 27 replies
***ਹਰਿਆਣਾ ਕਮੇਟੀ ਦੀਆਂ ਚੋਣਾਂ ਨੂੰ ਦਿੱਲੀ ਦਰਬਾਰ ਸਿੱਖਾਂ ਵਿਚ ਫੁੱਟ ਵਧਾਉਣ ਲਈ ਵਰਤੇਗਾ: ਪੰਥ ਸੇਵਕ***ਸਾਂਝੇ ਸੰਗਤੀ ਉਮੀਦਵਾਰਾਂ ਦੀ ਚੋਣ ਸੰਗਤਾਂ ਪੰਥਕ ਰਿਵਾਇਤ ਅਨੁਸਾਰ ਕਰਨ: ਭਾਈ ਦਲਜੀਤ ਸਿੰਘਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਅਮਰੀਕ ਸਿੰਘ ਈਸੜੁ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਨੇ ਸਾਂਝੇ ਬਿਆਨ ਰਾਹੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦੀ ਸ਼ੁਰੂ ਕੀਤੀ ਪ੍ਰਕ੍ਰਿਆ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਵੋਟਰ ਫ਼ਾਰਮ ’ਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖ ਦੀ ਪ੍ਰੀਭਾਸ਼ਾ, “ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਬਿਾਨ, (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ) ਸ੍ਰੀ ਗੁਰੂ ਗ੍ਰੰਥ ਸਾਹਬਿ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ” ਦਰਜ ਨਾ ਕਰਨੀ, ਕੇਂਦਰ ਸਰਕਾਰ ਦੀ ਸਿੱਖਾਂ ਦੇ ਧਾਰਮਕਿ ਮਾਮਲਿਆਂ ਵਿੱਚ ਸਿੱਧੀ ਦਖ਼ਲ-ਅੰਦਾਜ਼ੀ ਹੈ। ਉਹਨਾਂ ਕਿਹਾ ਮੋਦੀ ਸਰਕਾਰ ਅਜਿਹਾ ਕਰਕੇ ਨਾ ਸਿਰਫ਼ ਹਰਿਆਣਾ ਕਮੇਟੀ ਦੀਆਂ ਚੋਣਾਂ ਨੂੰ ਸਿੱਖਾਂ ’ਚ ਧੜੇਬੰਦੀ ਪਾਉਣ, ਪਾੜਾ ਵਧਾਉਣ ਅਤੇ ਸਿੱਖ ਸੰਕਲਪਾਂ ਨੂੰ ਢਾਹ ਲਾਉਣ ਲਈ ਵਰਤ ਰਹੀ ਹੈ, ਸਗੋਂ ਸਿੱਖ ਸੰਸਥਾਵਾਂ ਦੀ ਚੋਣ ਵਿੱਚ ਗ਼ੈਰ ਸਿੱਖਾਂ ਤੇ ਦੇਹਧਾਰੀ ਦੰਭੀਆਂ ਦੇ ਪੈਰੋਕਾਰਾਂ ਦੀ ਦਖ਼ਲ-ਅੰਦਾਜ਼ੀ ਦਾ ਰਾਹ ਪੱਧਰਾ ਕਰ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਹ ਨੀਤੀ ਗੁਰਦੁਆਰਾ ਪ੍ਰਬੰਧ ’ਤੇ ਸਿੱਖ ਵਿਰੋਧੀ ਸੋਚ ਦੇ ਧਾਰਨੀ ਡੇਰੇਦਾਰਾਂ, ਦੰਭੀਆਂ, ਪਖੰਡੀਆਂ ਅਤੇ ਗ਼ੈਰ ਸਿੱਖਾਂ ਦਾ ਕਬਜ਼ਾ ਕਰਾਉਣ ਦੀ ਹੈ।ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਸੰਵਿਧਾਨ ਦੀ ਚੋਣ ਪ੍ਰਣਾਲੀ ਤਹਿਤ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕ ਚੁਣਨ ਦਾ ਵਰਤਮਾਨ ਤਰੀਕਾ ਹੀ ਗੁਰਮਤਿ ਵਿਧੀ ਵਿਧਾਨ, ਖ਼ਾਲਸਾਈ ਸਿਧਾਤਾਂ, ਪੰਥਕ ਰਵਾਇਤਾਂ ਅਤੇ ਸਿੱਖ ਮਰਯਾਦਾ ਦੇ ਅਨੁਸਾਰੀ ਨਹੀਂ। ਗੁਰਮਤਿ ਵਿੱਚ ਸਾਂਝੀ ਅਗਵਾਈ ਦੀ ਪੰਚ ਪ੍ਰਧਾਨੀ ਪ੍ਰਣਾਲੀ ਹੀ ਪਰਵਾਨ ਹੈ ਅਤੇ ਫੈਸਲਾ ਲੈਣ ਲਈ ਗੁਰਮਤੇ ਦਾ ਵਿਧੀ ਵਿਧਾਨ ਹੈ। ਸਿੱਖਾਂ ਨੂੰ ਮੁੜ ਆਪਣੇ ਆਦਰਸ਼ਾਂ ਅਤੇ ਰਵਾਇਤਾਂ ਅਨੁਸਾਰ ਗੁਰਦੁਆਰਾ ਪ੍ਰਬੰਧ ਦਾ ਨਿਰੋਲ ਪੰਥਕ ਪ੍ਰਬੰਧ ਸੁਰਜੀਤ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਵਰਤਮਾਨ ਗੁਰਦੁਆਰਾ ਪ੍ਰਬੰਧ ਵਿੱਚ ਹੋ ਰਹੀਆਂ ਸਿਧਾਂਤਕ ਉਕਾਈਆਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਮੌਜੂਦਾ ਵੋਟ-ਤੰਤਰੀ ਪ੍ਰਣਾਨੀ ਵਿੱਚ ਸ਼ਮੂਲੀਅਤ ਕਰਨ ਵਾਲੇ ਸੁਹਰਿਦ ਤੇ ਪੰਥ ਪ੍ਰਸਤ ਹਿੱਸਿਆਂ ਨੂੰ ਵੋਟਰ ਫ਼ਾਰਮ ਵਿੱਚ ਸਿੱਖ ਦੀ ਪ੍ਰੀਭਾਸ਼ਾ ਵਾਲੀ ਮੱਦ ਸ਼ਾਮਲ ਕਰਵਾਉਣ ਲਈ ਤੁਰੰਤ ਢੁਕਵੇਂ ਤੇ ਕਾਰਗਰ ਯਤਨ ਕਰਨੇ ਚਾਹੀਦੇ ਹਨ।ਪੰਥ ਸੇਵਕ ਸਖਸ਼ੀਅਤਾਂ ਨੇ ਅਗਾਹ ਕੀਤਾ ਕਿ ਵੋਟਰ ਫ਼ਾਰਮ ਦੀ ਤਰੁੱਟੀ ਦੂਰ ਕਰ ਲੈਣ ਨਾਲ ਵੀ ਸਭ ਕੁਝ ਆਪਣੇ ਆਪ ਠੀਕ ਨਹੀਂ ਹੋ ਜਾਣਾ, ਕਿਉਂਕਿ ਹਿੰਦ ਸਟੇਟ ਦਿੱਲੀ ਕਮੇਟੀ ਦੀਆਂ ਚੋਣਾਂ ਵਾਂਗ ਹੀ ਹਰਿਆਣਾ ਕਮੇਟੀ ਦੀਆਂ ਚੋਣਾਂ ਨੂੰ ਸਿੱਖ ਸੰਸਥਾਵਾਂ ’ਤੇ ਕਬਜ਼ੇ ਦੇ ਸੰਦ ਵਜੋਂ ਵਰਤ ਰਹੀ ਹੈ ਅਤੇ ਸਿੱਖਾਂ ਦੇ ਵੱਖ-ਵੱਖ ਧੜਿਆਂ/ਪਾਰਟੀਆਂ ਵਿੱਚ ਫੁੱਟ ਵਧਾਈ ਜਾ ਰਹੀ ਹੈ। ਸਟੇਟ ਦਾ ਮਨਸੂਬਾ ਦਿੱਲੀ ਕਮੇਟੀ ਦੀਆਂ ਚੋਣਾਂ ਵਾਂਗ ਕੋਈ ਇੱਕ ਮਜਬੂਤ ਧਿਰ ਨਾ ਉੱਭਰਣ ਦੇਣਾ ਹੈ। ਇੰਝ ਪਾਟਵੇਂ ਨਤੀਜੇ ਦੀ ਸੂਰਤ ਵਿੱਚ ਸਰਕਾਰ ਮੌਕਾ ਪ੍ਰਸਤ ਹਿੱਸਿਆਂ ਰਾਹੀਂ ਗੁਰਦੁਆਰਾ ਪ੍ਰਬੰਧ ਉੱਤੇ ਕਾਬਜ਼ ਹੋਣ ਦੀ ਤਾਕ ਵਿੱਚ ਹੈ।ਉਹਨਾਂ ਹਰਿਆਣੇ ਦੇ ਸਿੱਖਾਂ ਅਤੇ ਪੰਥ ਨੂੰ ਸਮਰਪਤ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਧੜੇਬੰਦੀ ਤੋਂ ਮੁਕਤ ਹੋ ਕੇ ਸਾਂਝੀ ਸੰਗਤੀ ਪ੍ਰਣਾਲੀ ਰਾਹੀਂ ਸਰਬ ਪ੍ਰਵਾਨਤ ਯੋਗ ਉਮੀਦਵਾਰ ਚੁਣਨ ਵਾਸਤੇ ਗੁਰਮਤਿ ਆਸ਼ੇ ਤੇ ਪੰਥਕ ਰਵਾਇਤਾਂ ਅਨੁਸਾਰ ਯਤਨ ਕਰੋ। ਇਸ ਵਾਸਤੇ ਹਰ ਹਲਕੇ ਵਿੱਚ ਨਿਸ਼ਕਾਮ ਸ਼ਖਸੀਅਤਾਂ ਸਾਂਝਾ ਸੰਗਤੀ ਉਮੀਦਵਾਰ ਚੁਣਨ ਲਈ ਜਥਾ ਕਾਇਮ ਕਰਨ। ਇਹ ਜਥਾ ਪੰਚ ਪ੍ਰਧਾਨੀ ਪ੍ਰਣਾਲੀ ਰਾਹੀਂ ਨਿਰਪੱਖ ਤੇ ਯੋਗ ਪੰਜ ਸਿੰਘਾਂ ਦੀ ਚੋਣ ਕਰਕੇ ਗੁਰਮਤੇ ਦੀ ਵਿਧੀ ਅਨੁਸਾਰ ਸਾਂਝਾ ਉਮੀਦਵਾਰ ਚੁਣਨ ਦਾ ਅਮਲ ਚਲਾਉਣ।ਪੰਥ ਸਵੇਕ ਸਖਸ਼ੀਅਤਾਂ ਨੇ ਸਿੱਖਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜਿਸ ਤੇਜੀ ਨਾਲ ਬਿੱਪਰਵਾਦੀ ਹਕੂਮਤ ਸਿੱਖ ਸੰਸਥਾਵਾਂ ਉੱਤੇ ਕਾਬਜ਼ ਹੋ ਰਹੀ ਹੈ, ਇਸ ਦਾ ਮੁਕਾਬਲਾ ਪੰਥਕ ਜੁਗਤ ਲਾਗੂ ਕਰਕੇ ਹੀ ਕੀਤਾ ਜਾ ਸਕਦਾ ਹੈ।
2 years ago | [YT] | 242
View 5 replies
ਆਉਂਦੀ 9 ਅਕਤੂਬਰ ਨੂੰ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਸ਼ਹੀਦ ਪਰਿਵਾਰ, ਗਦਲੀ ਪਿੰਡ ਵਾਸੀਆਂ, ਪੰਥਕ ਸਖਸ਼ੀਅਤਾਂ ਤੇ ਸਥਾਨਕ ਜਥਿਆਂ ਦੀ ਇਕ ਇਕੱਤਰਤਾ ਗਦਲੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਅਤੇ ਸ਼ਹੀਦੀ ਸਮਾਗਮ ਬਾਬਤ ਵਿਚਾਰ ਵਟਾਂਦਰਾ ਹੋਇਆ।ਇਕੱਤਰਤਾ ਤੋਂ ਬਾਅਦ ਸ਼ਹੀਦੀ ਸਮਾਗਮ ਵਾਲੀ ਥਾਂ ਦਾ ਜਾਇਜਾ ਲੈਣ ਮੌਕੇ ਦੀ ਤਸਵੀਰ। ਖੱਬਿਓਂ-ਸੱਜੇ: ਪ੍ਰੋ. ਕੰਵਲਜੀਤ ਸਿੰਘ, ਭਾਈ ਨਿਰਮਲ ਸਿੰਘ ਨਿੰਮਾ, ਪਰਮਜੀਤ ਸਿੰਘ ਗਾਜ਼ੀ, ਸ. ਭੁਪਿੰਦਰ ਸਿੰਘ ਗਦਲੀ, ਸ. ਇੰਦਰਜੀਤ ਸਿੰਘ, ਭਾਈ ਦਲਜੀਤ ਸਿੰਘ, ਬੀਬੀ ਬਲਬਿੰਦਰ ਕੌਰ, ਭਾਈ ਨਰਾਇਣ ਸਿੰਘ ਅਤੇ ਮਾਤਾ ਸੁਰਜੀਤ ਕੌਰ ਜੀ।
2 years ago | [YT] | 287
View 12 replies
ਭਲਕੇ 28 ਜੁਲਾਈ ਨੂੰ ਸ਼ਹੀਦ ਬਲਦੇਵ ਸਿੰਘ ਧੂੜਕੋਟ ਦਾ ਸ਼ਹੀਦੀ ਦਿਹਾੜਾ ਹੈ। ਸ਼ਹੀਦ ਬਲਦੇਵ ਸਿੰਘ ਦਾ ਪਰਿਵਾਰ ਇਕ ਪੰਥਕ ਭਾਵਨਾ ਵਾਲਾ ਸੇਵਕ ਪਰਿਵਾਰ ਹੈ। ਇਹ ਪਰਿਵਾਰ ਖਾੜਕੂ ਸਿੰਘਾਂ ਦਾ ਹਰਮਦਰਦ ਪਰਵਾਰ ਸੀ ਤੇ ਸਿੰਘਾਂ ਦੀ ਠਾਹਰ ਸੀ। ਭਾਈ ਬਲਦੇਵ ਸਿੰਘ ਪਹਿਲਾਂ ਪਰਿਵਾਰ ਵਿਚ ਰਹਿ ਕੇ ਹੀ ਸਿੰਘਾਂ ਦੀ ਮਦਦ ਕਰਦੇ ਸਨ। ਕਿਸੇ ਘਟਨਾ ਤੋਂ ਬਾਅਦ ਉਹ ਰੂਪੋਸ਼ ਹੋ ਕੇ ਸੰਘਰਸ਼ ਵਿੱਚ ਸਿੱਧੇ ਸ਼ਾਮਿਲ ਹੋ ਗਏ। ਉਹਨਾ ਖਾ.ਲਿ.ਸ.ਤਾਨ ਲਿਬ.ਰੇਸ਼ਨ ਫੋ.ਰਸ ਜਥੇਬੰਦੀ ਵਿਚ ਭਾਈ ਗੁਰਜੰਟ ਸਿੰਘ ਬੁੱ.ਧ.ਸਿੰਘ.ਵਾਲਾ, ਭਾਈ ਅਜਮੇਰ ਸਿੰਘ ਲੋਧੀਵਾਲ, ਭਾਈ ਦਰਸ਼ਨ ਸਿੰਘ ਤਖਾਣਬੱਧ, ਭਾਈ ਮਨੋਹਰ ਸਿੰਘ ਧੀਰਾ ਅਤੇ ਭਾਈ ਕੁਲਵੰਤ ਸਿੰਘ ਖੁ.ਖਰਾਣਾ ਨਾਲ ਵਿਚਰਦਿਆਂ ਸੇਵਾ ਕੀਤੀ। ਉਹਨਾ ਦੀ ਸ਼ਹਾਦਤ 28 ਜੁਲਾਈ 1991 ਨੂੰ ਪੁ.ਲਿਸ ਮੁਕਾਬਲੇ ਵਿਚ ਹੋਈ। ਉਹਨਾ ਦੀ ਸ਼ਹਾਦਤ ਤੋਂ ਬਾਅਦ ਵੀ ਇਹ ਪਰਿਵਾਰ ਸੰਘਰਸ਼ ਅਤੇ ਸਿੰਘਾਂ ਦੀ ਹਿਮਾਇਤ ਵਿਚ ਰਿਹਾ ਹੈ। ਭਾਈ ਬਲਦੇਵ ਸਿੰਘ ਦੇ ਮਾਤਾ ਜੀ, ਸਿੰਘਣੀ ਅਤੇ ਬੇਟਾ ਸੰਘਰਸ਼ ਦੇ ਪੱਖ ਵਿਚ ਰਹੇ ਹਨ ਤੇ ਅੱਜ ਵੀ ਇਹ ਪਰਿਵਾਰ ਪੰਥਕ ਪਾਲੇ ਵਿਚ ਹੀ ਖੜ੍ਹਾ ਹੈ। ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਸਭ ਦਾ ਫਰਜ਼ ਹੈ।
2 years ago | [YT] | 431
***ਸਾਂਝਾ ਬਿਆਨ***• ਗੁਰੂ ਸਾਹਿਬ ਦੇ ਅਦਬ ਲਈ ਹਜ਼ੂਰੀ ਪਹਿਰੇ ਦੀ ਪੰਥਕ ਰਿਵਾਇਤ ਲਾਗੂ ਕਰਨ ਦੀ ਲੋੜ ਹੈ• ਬੇਅਦਬੀ ਘਟਨਾਵਾਂ ਬਾਰੇ ਸਾਂਝੀ ਪੰਥਕ ਅਮਲਦਾਰੀ ਅਪਣਾਈ ਜਾਵੇਗੁਰੂ ਸਾਹਿਬ ਦਾ ਅਦਬ ਸਤਿਕਾਰ ਹਰ ਸਿੱਖ ਲਈ ਸਰਬ-ਉੱਤਮ ਹੈ ਤੇ ਗੁਰੂ ਸਾਹਿਬ ਦੇ ਅਦਬ ਵਿਚ ਖਲਲ ਸਿੱਖਾਂ ਦੇ ਹਿਰਦੇ ਵਲੂੰਦਰਦਾ ਹੈ।ਗੁਰੂ ਅਦਬ ਦੀ ਲੰਮੀ ਤੇ ਸਥਾਪਤ ਪੰਥਕ ਪਰੰਪਰਾ ਹੈ ਜਿਸ ਮੁਤਾਬਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਉੱਤੇ ਹਰ ਸਮੇਂ ਘੱਟੋ ਘੱਟ ਪੰਜ ਹਜੂਰੀ ਸੇਵਕ ਸਿੰਘ ਜਿਵੇਂ ਕਿ ਗੁਰੂ ਕੇ ਵਜ਼ੀਰ (ਗ੍ਰੰਥੀ ਸਿੰਘ), ਚੌਰਬਰਦਾਰ, ਨਿਸ਼ਾਨ ਬਰਦਾਰ, ਨਗਾਰਚੀ ਸਿੰਘ, ਦੇਗੀਆ ਸਿੰਘ, ਧੂਫੀਏ ਸੇਵਾਦਾਰ, ਬਰਸ਼ਾਬਰਦਾਰ, ਚੋਬਦਾਰ ਅਤੇ ਲਾਂਗਰੀ ਸੇਵਾਦਾਰ ਦੀ ਹਾਜ਼ਰੀ ਚਾਹੀਦੀ ਹੈ। ਗੁਰੂ ਸਾਹਿਬ ਦੇ ਅਦਬ ਵਿਚ ਖਲਲ ਜਾਂ ਬੇਅਦਬੀ ਦੀਆਂ ਜ਼ਿਆਰਤਰ ਘਟਨਾਵਾਂ ਉੱਥੇ ਵਾਪਰ ਰਹੀਆਂ ਹਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਉੱਤੇ ਕੋਈ ਵੀ ਹਾਜ਼ਰ ਨਹੀਂ ਹੁੰਦਾ। ਅਜਿਹੀਆਂ ਘਟਨਾਵਾਂ ਵਿਚ ਹੀ ਦੋਸ਼ੀ ਲੱਭਣੇ ਮੁਸ਼ਕਿਲ ਹੋ ਜਾਂਦੇ ਹਨ। ਜਿੱਥੇ ਕਿਤੇ ਸੰਗਤ/ਸਿੰਘਾਂ ਦੀ ਹਾਜ਼ਰੀ ਵਿਚ ਕਿਸੇ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂ ਤਾਂ ਉਸ ਨੂੰ ਅਜਿਹਾ ਕਰ ਤੋਂ ਪਹਿਲਾਂ ਰੋਕ ਦਿੱਤਾ ਗਿਆ ਜਾਂ ਫਿਰ ਮੌਕੇ ਉੱਤੇ ਕਾਬੂ ਕਰ ਲਿਆ ਗਿਆ।ਇਸ ਵਾਸਤੇ ਪਹਿਲੀ ਲਾਜ਼ਮੀ ਗੱਲ ਇਹ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਤੇ ਸਥਾਨਕ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਉੱਤੇ ਲੋੜੀਂਦੇ ਸੇਵਾਦਾਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਤਾਂ ਕਿ ਅਦਬ ਸਤਿਕਾਰ ਬੁਲੰਦ ਰਹੇ।ਜਿੱਥੇ ਕਿਤੇ ਬੇਅਦਬੀ ਦੀ ਘਟਨਾ ਵਾਪਰਦੀ ਹੈ ਤਾਂ ਅਕਸਰ ਸਾਰਾ ਜ਼ੋਰ ਪੁਲਿਸ ਕਾਰਵਾਈ, ਧਰਨੇ-ਮੁਜਾਹਿਰੇ ਕਰਨ ਵੱਲ ਰਹਿੰਦਾ ਹੈ। ਪਰ ਪੁਲਿਸ ਉੱਤੇ ਢੁਕਵੀਂ ਕਾਰਵਾਈ ਕਰਨ ਲਈ ਸੰਗਤ ਦਾ ਦਬਾਅ ਵੀ ਤਾਂ ਹੀ ਬਣਾਇਆ ਸਕਦਾ ਹੈ ਜੇਕਰ ਸਿੱਖ ਸੰਗਤ ਇਕ-ਜੁਟ ਰਹੇ। ਇਸ ਵਾਸਤੇ ਪੁਲਿਸ ਜਾਂਚ ਦੀ ਨਿਗਰਾਨੀ ਲਈ ਸਿੱਖ ਸੰਗਤ ਵੱਲੋਂ ਪੰਥਕ ਜਥੇਬੰਦੀਆਂ ਦਾ ਇਕ ਸਾਂਝਾ ਸਥਾਨਕ ਜਾਂਚ ਨਿਗਰਾਨੀ ਜਥਾ ਬਣਾਉਣ ਚਾਹੀਦਾ ਹੈ ਜਿਹੜਾ ਪੁਲਿਸ ਜਾਂਚ ਦੇ ਸਹੀ ਲੀਹ ਉੱਤੇ ਚੱਲਦੇ ਹੋਣ ਦੀ ਨਿਗਰਾਨੀ ਕਰੇ।ਇਸ ਤੋਂ ਇਲਾਵਾ ਸੰਗਤ ਵੱਲੋਂ ਪੰਥਕ ਜਥੇਬੰਦੀਆਂ ਦੀ ਸ਼ਮੂਲੀਅਤ ਨਾਲ ਬੇਅਦਬੀ ਦੀ ਘਟਨਾ ਬਾਰੇ ਇਕ ਤੱਥ ਖੋਜ ਜਥਾ ਬਣਾਇਆ ਜਾਣਾ ਚਾਹੀਦਾ ਹੈ ਜਿਹੜਾ ਘਟਨਾ ਨਾਲ ਜੁੜੇ ਤੱਥ ਇਕੱਤਰ ਕਰੇ। ਇਹ ਜਥਾ ਨਿਰਪੱਖ ਹੋ ਕੇ ਜਾਂਚ ਕਰੇ ਅਤੇ ਹਰ ਪੱਖ ਨੂੰ ਵਿਚਾਰ ਕੇ ਸੱਚਾਈ ਸਾਹਮਣੇ ਰੱਖੇ ਕਿ ਸਥਾਨਕ ਪ੍ਰਬੰਧ ਵਿਚ ਕਿੱਥੇ ਅਤੇ ਕੀ ਕਮੀ ਰਹੀ ਹੈ ਕਿ ਬੇਅਦਬੀ ਜਿਹੀ ਘਟਨਾ ਵਾਪਰੀ ਹੈ। ਇਸ ਕਮੀ ਲਈ ਜਿੰਮੇਵਾਰਾਂ ਦੀ ਸ਼ਨਾਖਤ ਵੀ ਕੀਤੀ ਜਾਵੇ।ਬੇਅਦਬੀ ਦੀ ਕਿਸੇ ਵੀ ਘਟਨਾ ਲਈ ਸਿਰਫ ਪੁਲਿਸ ਕਾਰਵਾਈ ਤੱਕ ਸੀਮਤ ਰਹਿਣਾ ਹਰਗਿਜ਼ ਸਹੀ ਨਹੀਂ ਹੈ। ਇਸ ਵਾਸਤੇ ਪੰਥਕ ਰਿਵਾਇਤ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਗੁਰੂ ਖਾਲਸਾ ਪੰਥ ਦੀ ਨੁਮਾਇੰਦੀ ਕਰਦੇ ਪੰਜ ਸਿੰਘਾਂ ਵੱਲੋਂ ਅਸਥਾਨ ਦੇ ਪ੍ਰਬੰਧਕਾਂ ਤੇ ਅਣਗਹਿਲੀ ਦੇ ਜਿੰਮੇਵਾਰਾਂ ਤੋਂ ਸਾਰੀ ਗੱਲ ਪੁੱਛੀ ਜਾਵੇ ਤੇ ਉਹਨਾ ਨੂੰ ਪੰਥਕ ਪਰੰਪਰਾ ਅਨੁਸਾਰ ਤਨਖਾਹ ਲਗਾਈ ਜਾਵੇ। ਪ੍ਰਬੰਧਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਹਨਾ ਦੇ ਪ੍ਰਬੰਧ ਹੇਠ ਹੋਈ ਹੈ ਤਾਂ ਉਹਨਾ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਕਮੀ ਤੇ ਅਣਗਹਿਲੀ ਕਬੂਲ ਕਰਕੇ ਗੁਰੂ ਖਾਲਸਾ ਪੰਥ ਕੋਲ ਇਸ ਦਾ ਇਕਬਾਲ ਕਰਨ ਤੇ ਬਣਦੀ ਤਨਖਾਹ ਲਵਾ ਕੇ ਪੂਰੀ ਕਰਨ। ਪ੍ਰਬੰਧਕਾਂ ਸਮੇਤ ਸਾਨੂੰ ਸਭ ਨੂੰ ਸਮਝਣਾ ਚਾਹੀਦਾ ਹੈ ਕਿ ਗੁਰਸਿੱਖੀ ਮਾਰਗ ਵਿਚ ਹੋਈ ਅਵੱਗਿਆ ਨੂੰ ਪੰਜ ਸਿੰਘਾਂ ਅੱਗੇ ਮੰਨ ਕੇ ਤਨਖਾਹ ਪੂਰੀ ਕਰਨ ਦਾ ਵਿਧਾਨ ਹੈ। ਇਸ ਤੋਂ ਮੁਨਕਰ ਹੋ ਕੇ ਕਿਸੇ ਨੂੰ ਵੀ ਗੁਰੂ ਦਰਗਾਹ ਵਿਚ ਕਸੂਰਵਾਰ ਨਹੀਂ ਬਣਨਾ ਚਾਹੀਦਾ।ਬਹੁਤੀਆਂ ਥਾਵਾਂ ਉੱਤੇ ਜਿਸ ਇਕਾਲੇ ਦੇ ਕਿਸੇ ਵੀ ਇਕ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਦੀ ਘਟਨਾ ਵਾਪਰਦੀ ਹੈ ਓਥੇ ਦੇ ਹੋਰਨਾਂ ਗੁਰਦੁਆਰਾ ਸਾਹਿਬਾਨ ਵਿਚ ਵੀ ਉਹੋ ਜਿਹੇ ਹਾਲਾਤ ਹੀ ਹੁੰਦੇ ਹਨ ਜਿਹਨਾ ਕਰਕੇ ਉਸ ਇਕ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਹੋਈ ਹੁੰਦੀ ਹੈ। ਇਸ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਨੂੰ ਪ੍ਰਮੁੱਖ ਰੱਖ ਕੇ ਉਸ ਇਲਾਕੇ ਵਿਚ ਸਰਗਰਮ ਸਤਿਕਾਰ ਸਭਾਵਾਂ/ਕਮੇਟੀਆਂ, ਗ੍ਰੰਥੀ ਸਭਾਵਾਂ, ਪ੍ਰਚਾਰਕ ਸਭਾਵਾਂ, ਸੰਪਰਦਾਵਾਂ ਅਤੇ ਧਾਰਮਿਕ ਸਖਸ਼ੀਅਤਾਂ ਨੂੰ ਇਲਾਕੇ ਦੇ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨਾਲ ਮਿਲ ਕੇ ਉੱਥੋਂ ਦੇ ਸਥਾਨਕ ਹਾਲਾਤ ਦੀ ਜਾਣਕਾਰੀ ਲੈਣੀ ਚਾਹੀਦੀ ਹੈ ਤੇ ਇਸ ਦਾ ਲੇਖਾ ਤਿਆਰ ਕਰਨਾ ਚਾਹੀਦਾ ਹੈ। ਜਿਸ ਅਸਥਾਨ ਤੇ ਜੋ ਵੀ ਕਮੀ-ਪੇਸ਼ੀ ਨਜ਼ਰ ਆਵੇ ਉਹ ਪ੍ਰਬੰਧਕਾਂ ਦੇ ਧਿਆਨ ਵਿਚ ਲਿਆਂਦੀ ਜਾਵੇ ਤੇ ਉਸ ਨੂੰ ਦੂਰ ਕਰਨ ਲਈ ਪ੍ਰਬੰਧਕਾਂ ਨੂੰ ਕਿਹਾ ਜਾਵੇ। ਸੰਗਤ ਇਹ ਯਕੀਨੀ ਬਣਾਵੇ ਕਿ ਸਾਹਮਣੇ ਆਈਆਂ ਕਮੀਆਂ ਦੂਰ ਹੋਣ ਤਾਂ ਕਿ ਬੇਅਦਬੀ ਜਿਹੀਆਂ ਹਿਰਦੇ ਵਲੂੰਦਰਣ ਵਾਲੀਆਂ ਘਟਨਾਵਾਂ ਨਾ ਵਾਪਰਣ ਤੇ ਗੁਰੂ ਸਾਹਿਬ ਦਾ ਅਦਬ ਸਦਾ ਬੁਲੰਦ ਰਹੇ। ੭ ਸਾਵਣ ੫੫੫ (੨੨ ਜੁਲਾਈ ੨੦੨੩)ਵੱਲੋਂ:ਭਾਈ ਦਲਜੀਤ ਸਿੰਘਭਾਈ ਨਰਾਇਣ ਸਿੰਘ ਭਾਈ ਲਾਲ ਸਿੰਘ ਅਕਾਲਗੜ੍ਹ ਭਾਈ ਭੁਪਿੰਦਰ ਸਿੰਘ ਭਲਵਾਨ ਭਾਈ ਸਤਨਾਮ ਸਿੰਘ ਖੰਡੇਵਾਲਾ ਭਾਈ ਰਾਜਿੰਦਰ ਸਿੰਘ ਮੁਗਲਵਾਲ ਭਾਈ ਸਤਨਾਮ ਸਿੰਘ ਝੰਜੀਆਂਭਾਈ ਸੁਖਦੇਵ ਸਿੰਘ ਡੋਡ ਭਾਈ ਅਮਰੀਕ ਸਿੰਘ ਈਸੜੂਭਾਈ ਹਰਦੀਪ ਸਿੰਘ ਮਹਿਰਾਜ ਭਾਈ ਮਨਜੀਤ ਸਿੰਘ ਫਗਵਾੜਾ
2 years ago | [YT] | 298
ਬੀਤੇ ਦਿਨੀਂ ਭਾਈ ਸੁਖਵਿੰਦਰ ਸਿੰਘ (ਬੀੜ ਕਿਸ਼ਨ ਸਿੰਘ ਵਾਲਾ ਨਵਾਂ ਪਿੰਡ) ਦੇ ਮਾਤਾ ਤੇਜ ਕੌਰ ਜੀ ਚਲਾਣਾ ਕਰ ਗਏ ਸਨ। ਇਹ ਪਰਿਵਾਰ ਸੰਘਰਸ਼ ਦੀ ਸੇਵਾ ਵਿਚ ਵਿਚਰਨ ਵਾਲਾ ਪਰਿਵਾਰ ਹੈ ਜਿਹਨਾ ਖਾੜਕੂ ਸਿੰਘਾਂ ਦੀ ਠਹਿਰ ਤੇ ਸੰਭਾਲ ਵਿਚ ਅਹਿਮ ਯੋਗਦਾਨ ਪਾਇਆ ਹੈ। ਠਾਹਰਾਂ ਤੇ ਹਮਦਰਦ ਪਰਿਵਾਰਾਂ ਦੇ ਯੋਗਦਾਨ ਵਿਚ ਮਾਤਾ ਤੇਜ ਕੌਰ ਜੀ ਜਿਹੀਆਂ ਮਾਵਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਜਿਹਨਾ ਆਪਣੇ ਪਰਿਵਾਰਾਂ ਨੂੰ ਜੋਖਮ ਵਿਚ ਪਾ ਕੇ ਸੰਘਰਸ਼ ਦਾ ਸਾਥ ਦੇਣ ਦੀ ਪ੍ਰੇਰਣਾ ਕੀਤੀ। ਇਹਨਾ ਪਰਿਵਾਰਾਂ ਨੇ ਸੰਘਰਸ਼ ਦੀ ਸੇਵਾ ਬਦਲੇ ਕਈ ਤਰ੍ਹਾਂ ਦੇ ਤਸ਼ੱਦਦ ਝੱਲੇ ਹਨ। ਅੱਜ ਵੀ ਜੇਕਰ ਇਹ ਪਰਿਵਾਰ ਸੰਘਰਸ਼ ਦੇ ਪੱਖ ਵਿਚ ਖੜ੍ਹੇ ਹਨ ਤਾਂ ਇਸ ਵਿਚ ਇਹਨਾ ਪਰਿਵਾਰਾਂ ਦੀਆਂ ਬੀਬੀਆਂ ਤੇ ਮਾਤਾਵਾਂ ਦੀ ਬਹੁਤ ਵੱਡੀ ਦੇਣ ਹੈ। ਗੁਰੂ ਮਹਾਰਾਜ ਮਾਤਾ ਤੇਜ ਕੌਰ ਨੂੰ ਚਰਨਾਂ ਵਿਚ ਨਿਵਾਸ ਬਖਸ਼ਣ। ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਸਿੱਖੀ ਦੇ ਵਿਹੜੇ ਵਿਚ ਪੰਥਕ ਭਾਵਨਾਂ ਵਾਲੀਆਂ ਮਾਵਾਂ ਗੁਰੂ ਮਿਹਰ ਨਾਲ ਸਦਾ ਰਹਿਣ।ਮਾਤਾ ਤੇਜ ਕੌਰ ਨਮਿਤ ਅੰਤਿਮ ਅਰਦਾਸ ਬੀਤੇ ਦਿਨ ਗੁਰਦੁਆਰਾ ਗੁਰੂਸਰ, ਪਾਤਿਸ਼ਾਹੀ ੬ਵੀਂ, ਪਿੰਡ ਚਕੋਹੀ ਵਿਖੇ ਬੀਤੇ ਦਿਨ ਹੋਈ, ਜਿਸ ਮੌਕੇ ਭਾਈ ਹਰਪਾਲ ਸਿੰਘ ਚੀਮਾ, ਭਾਈ ਅਮਰੀਕਾ ਸਿੰਘ ਈਸੜੂ ਤੇ ਹੋਰਨਾਂ ਸਿੰਘਾਂ ਨੇ ਵੀ ਹਾਜ਼ਰੀ ਭਰੀ।#Sikh #Punjab #Khalsa
2 years ago | [YT] | 187
Load more
Bhai Daljit Singh
”ਮੌਜੂਦਾ ਸੰਕਟ ਦੇ ਕਾਰਨਾਂ ਦੀ ਵਿਆਪਕ ਪੜਚੋਲ ਲਈ ਗੁਰੂ ਖਾਲਸਾ ਪੰਥ ਅਤੇ ਗੁਰਸੰਗਤਿ ਦੇ ਸਰਬਤ ਸਰਗਰਮ ਸੰਸਥਾਵਾਂ ਤੇ ਜਥਿਆਂ ਦਰਮਿਆਨ ਪੁਖਤਾ ਸੰਵਾਦ ਰਚਾਉਣ ਦੀ ਸ਼ੁਰੂਆਤ ਕੀਤੀ ਜਾਵੇ। ਸੰਵਾਦ ਲਈ ਪੰਥ ਦਾ ਸਥਾਈ ਮੰਚ ਸਿਰੀ ਅਕਾਲ ਤਖਤ ਦੇ ਮੌਜੂਦਾ ਨਿਜ਼ਾਮ ਦੀ ਵਿਸ਼ਵਾਸ਼ਜੋਗਤਾ ਨਿਵਾਣ ਵਿਚ ਹੋਣ ਕਾਰਨ ਸਰਬ ਸੰਸਾਰ ਵਿਚ ਵਿਚਰਦੇ ਖਾਲਸਾ ਪੰਥ ਨੂੰ ਇਸ ਬਾਬਤ ਉੱਦਮ ਕਰਨ ਲਈ ਪੰਥ ਦੀਆਂ ਅਹਿਮ ਸਖਸ਼ੀਅਤਾਂ ਅਧਾਰਤ ਇਕ ਆਰਜੀ ਜਥਾ ਥਾਪਣਾ ਪਵੇਗਾ। ਸੁਹਿਰਦ ਹਿੱਸਿਆਂ ਨੂੰ ਆਪਣਾ ਫਰਜ਼ ਪਛਾਣਦਿਆਂ ਇਸ ਬਾਰੇ ਉੱਦਮ ਕਰਨਾ ਚਾਹੀਦਾ ਹੈ।”
1 year ago | [YT] | 158
View 11 replies
Bhai Daljit Singh
2 years ago | [YT] | 249
View 8 replies
Bhai Daljit Singh
***ਸਾਂਝਾ ਬਿਆਨ***
ਕਨੇਡਾ ਦੀ ਧਰਤੀ ਉੱਤੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਵਾਰਦਾਤ ਵਿਚ ਇੰਡੀਆ ਦੀ ਸ਼ਮੂਲੀਅਤ ਦੇ ਕੀਤੇ ਖੁਲਾਸੇ ਅਤੇ ਅਮਰੀਕਾ ਵਿਚ ਇੰਡੀਆ ਵੱਲੋਂ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਸਾਜਿਸ਼ ਰਚਣ ਤੋਂ ਬਾਅਦ ਅਮਰੀਕਾ ਸਰਕਾਰ ਵੱਲੋਂ ਭਾਰਤ ਸਰਕਾਰ ਨੂੰ ਦਿੱਤੀ ਗਈ ਚਿਤਾਵਨੀ ਤੇ ਕੀਤੀ ਗਈ ਕਾਰਵਾਈ ਨਾਲ ਇੰਡੀਅਨ ਸਟੇਟ ਦੀ ਗੈਰ-ਨਿਆਇਕ ਕਤਲਾਂ ਦੀ ਦਹਿਸ਼ਤਵਾਦੀ ਨੀਤੀ ਅਤੇ ਕੌਮਾਂਤਰੀ ਪੱਧਰ ਉੱਤੇ ਲਾਗੂ ਕੀਤੀ ਜਾ ਰਹੀ ਸਿੱਖਾਂ ਦੇ ਕਤਲਾਂ ਦੀ ਯੋਜਨਾਬੱਧ ਮੁਹਿੰਮ ਦੁਨੀਆ ਸਾਹਮਣੇ ਬੇਪਰਦ ਹੋਈ ਹੈ। ਹਾਲੀਆ ਘਟਨਾਵਾਂ ਦਰਸਾਉਂਦੀਆਂ ਹਨ ਕਿ ਬੀਤੇ ਵਿਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਅਤੇ ਪੰਜਾਬ ਵਿਚ ਕੀਤੇ ਗਏ ਮਨੁੱਖਤਾ ਖਿਲਾਫ ਜ਼ੁਰਮਾਂ ਪਿੱਛੇ ਕੰਮ ਕਰਦੀ ਇੰਡੀਆ ਸਟੇਟ ਵਿਚਲੀ ‘ਨਸਲਕੁਸ਼ੀ ਦੀ ਤਰੰਗ’ (ਜਿਨੋਸਾਈਲ ਇਮਪਲਸ) ਅਜੇ ਵੀ ਸਰਗਰਮ ਹੈ।
ਸਿੱਖ ਇਹ ਗੱਲ ਲੰਮੇ ਸਮੇਂ ਤੋਂ ਕਹਿ ਰਹੇ ਹਨ ਕਿ ਇੰਡੀਅਨ ਸਟੇਟ ਧਰਮ ਨਿਰਪੱਖ ਰਾਸ਼ਟਰ ਦੇ ਛਲਾਵੇ ਹੇਠ ਬਿਪਰਵਾਦੀ ਹਿੰਦੂ ਰਾਸ਼ਟਰ ਵੱਲ ਵਧ ਰਹੀ ਹੈ, ਖਿੱਤੇ ਦੇ ਸੰਘਾਤਮਿਕ ਢਾਂਚੇ ਨੂੰ ਏਕਾਤਮਿਕ ਢਾਂਚੇ ਵਿੱਚ ਬਦਲਿਆ ਜਾ ਰਿਹਾ ਹੈ, ਖੇਤਰ ਦੀਆਂ ਕੌਮਾਂ ਦੀ ਅਜ਼ਾਦ, ਵਿਲੱਖਣ, ਨਿਆਰੀ ਤੇ ਅੱਡਰੀ ਹੋਂਦ ਹਸਤੀ ਨੂੰ ਮਿਟਾਉਣ ਤੇ ਉਹਨਾ ਨੂੰ ਹਿੰਦੁਤਵ ਵਿੱਚ ਜਜ਼ਬ ਕਰਨ ਲਈ ਵਿਧਾਨਪਾਲਿਕਾ, ਨਿਆਂਪਾਲਿਕਾ ਅਤੇ ਕਾਰਜਪਾਲਿਕਾ ਦੀ ਗੈਰ-ਸੰਵਿਧਾਨਕ ਵਰਤੋਂ ਕੀਤੀ ਜਾ ਰਹੀ ਹੈ।
ਪੰਜਾਬ ਦੇ ਖਿੱਤੇ ਵਿਚ ਆਪਣੀ ਮਹੱਤਵਪੂਰਨ ਭੂ-ਰਣਨੀਤਕ ਸਥਿਤੀ, ਸਾਂਝੀਵਾਲਤਾ ਵਾਲੇ ਆਦਰਸ਼ਾਂ, ਨਿਆਂਕਾਰੀ ਰਾਜ ਪ੍ਰਬੰਧ ਦੇਣ ਦੇ ਇਤਿਹਾਸ ਅਤੇ ਸਾਂਝੇ ਸੰਘਰਸ਼ ਦੀ ਅਗਵਾਈ ਕਰਨ ਦੀ ਮੌਜੂਦਾ ਸਮਰੱਥਾ, ਜਿਸ ਨੂੰ ਹਾਲ ਵਿਚ ਹੋਏ ਕਿਰਸਾਨੀ ਅੰਦੋਲਨ ਨੇ ਸਪਸ਼ਟ ਕਰ ਦਿੱਤਾ ਹੈ, ਕਾਰਨ ਸਿੱਖ ਇੰਡੀਆ ਦੀ ਫਾਸ਼ੀਵਾਦੀ ਹਕੂਮਤ ਲਈ ਇਕ ਵੱਡੀ ਚੁਣੌਤੀ ਹਨ। ਸਿੱਖਾਂ ਦੀ ਇਸੇ ਸਮਰੱਥਾ ਤੋਂ ਭੈਭੀਤ ਹੋਈ ਇੰਡੀਆ ਸਟੇਟ ਸਿੱਖਾਂ ਉੱਤੇ ਹਮਲਾਵਰ ਹੋ ਰਹੀ ਹੈ।
ਨਿੱਝਰ ਅਤੇ ਪੰਨੂ ਮਾਮਲੇ ਤੋਂ ਸਾਫ ਹੁੰਦਾ ਹੈ ਇਕ ਜਿੱਥੇ ਇਕ ਪਾਸੇ ਭਾਰਤ ਸਰਕਾਰ ਜਰਾਇਮਪੇਸ਼ਾਂ ਲੋਕਾਂ ਤੇ ਸੰਗਠਤ ਤੌਰ ਉੱਤੇ ਮੁਜ਼ਰਮਾਨਾਂ ਕਾਰਵਾਈਆਂ ਕਰਨ ਵਾਲੇ ਅਨਸਰਾਂ ਤੋਂ ਭਾੜੇ ਉੱਤੇ ਸਿੱਖਾਂ ਵਿਰੁਧ ਦਹਿਸ਼ਤੀ ਕਾਰਵਾਈਆਂ ਕਰਵਾ ਰਹੀ ਹੈ ਓਥੇ ਦੂਜੇ ਪਾਸੇ ਖਾਲਿਸਤਾਨ ਦੇ ਸੰਘਰਸ਼ ਨੂੰ ਇਹਨਾ ਮੁਜਰਿਮ ਅਨਸਰਾਂ ਨਾਲ ਜੋੜ ਕੇ ਬਦਨਾਮ ਕਰਨ ਲਈ ਭੰਡੀਪਰਚਾਰ ਦੀ ਦੂਹਰੀ ਨੀਤੀ ਵੀ ਲਾਗੂ ਕਰ ਰਹੀ ਹੈ।
ਪਾਤਿਸ਼ਾਹੀ ਦਾਅਵਾ ਸਿੱਖਾਂ ਦਾ ਜਨਮ ਸਿੱਧ ਕੁਦਰਤੀ ਅਧਿਕਾਰ ਤੇ ਗੁਰੂ ਸਾਹਿਬਾਨ ਦੀ ਬਖਸ਼ਸ਼ ਹੈ। ਆਪਣੇ ਸੁਤੰਤਰ ਰਾਜ ਦੀ ਪ੍ਰਾਪਤੀ ਲਈ ਅੰਤਰਰਾਸ਼ਟਰੀ ਕਾਨੂੰਨਾਂ ਸੰਧੀਆਂ-ਸਮਝੌਤਿਆਂ ਤਹਿਤ ਸਵੈਨਿਰਣੇ ਦੇ ਹੱਕ ਨੂੰ ਲਾਗੂ ਕਰਨ ਲਈ ਲੋਕਤੰਤਰੀ ਤਰੀਕਿਆਂ ਅਤੇ ਆਪਣੇ ਸਿਧਾਤਾਂ ਤੇ ਰਵਾਇਤਾਂ ਅਨੁਸਾਰ ਸੰਘਰਸ਼ ਕਰਨਾ ਸਿੱਖਾਂ ਦਾ ਹੱਕ ਅਤੇ ਫਰਜ਼ ਹੈ।
ਇਸ ਵੇਲੇ ਦੱਖਣੀ ਏਸ਼ੀਆ ਦਾ ਖਿੱਤਾ ਵੱਡੀਆਂ ਸੰਸਾਰ ਤਾਕਤਾਂ ਦੇ ਮੁਫਾਦਾਂ ਦੇ ਭੇੜ ਦਾ ਇਕ ਧੁਰਾ ਬਣ ਰਿਹਾ ਹੈ ਅਤੇ ਪੰਜਾਬ ਤੇ ਸਿੱਖ ਇਸ ਕੇਂਦਰ ਵਿਚ ਆਉਂਦੇ ਹਨ। ਲੰਘੇ ਸਮੇਂ ਤੋਂ ਕੌਮਾਂਤਰੀ ਖਬਰਖਾਨੇ ਵਿਚ ਜਿਵੇਂ ਸਿੱਖਾਂ ਦੀ ਚਰਚਾ ਹੋ ਰਹੀ ਹੈ ਅਤੇ ਪੱਛਮੀ ਤਾਕਤਾਂ ਦੀ ਇੰਡੀਆ ਨਾਲ ਕੂਟਨੀਤੀ ਵਿਚ ਸਿੱਖਾਂ ਤੇ ਖਾਲਿਸਤਾਨ ਦੇ ਮਸਲੇ ਕੇਂਦਰ ਵਿਚ ਹਨ। ਇਸ ਬਣ ਰਹੇ ਮਹੌਲ ਵਿਚ ਸਿੱਖਾਂ ਦੇ ਪ੍ਰਭੂਸੱਤਾ ਸੰਪਨ ਦੇਸ਼ ਦੀ ਕਾਇਮੀ ਸਰਬਤ ਦੇ ਭਲੇ ਤੇ ਕੌਮਾਂਤਰੀ ਤਵਾਜ਼ਨ ਲਈ ਅਹਿਮ ਸਾਕਾਰਾਤਮਿਕ ਭੂਮਿਕਾ ਨਿਭਾਏਗੀ।
ਇਸ ਵੇਲੇ ਸਿੱਖਾਂ ਨੂੰ ਆਪਸੀ ਇਤਫਾਕ ਬਣਾ ਕੇ ਮਜਬੂਤੀ ਨਾਲ ਇੰਡੀਅਨ ਸਟੇਟ ਦੀਆਂ ਵਿਓਂਤਬੰਦੀਆਂ ਦਾ ਟਾਕਰਾ ਕਰਨ ਦੀ ਲੋੜ ਹੈ। ਸਿੱਖਾਂ ਨੂੰ ਆਪਣੀ ਅੰਦਰੂਨੀ ਕਤਾਰਬੰਦੀ ਗੁਰਮਤੇ ਅਤੇ ਪੰਚ ਪ੍ਰਧਾਨੀ ਪ੍ਰਣਾਲੀ ਅਨੁਸਾਰ ਕਾਇਦਾਬੱਧ ਕਰਨ ਦੀ ਲੋੜ ਹੈ। ਅਸੀਂ ਇਸ ਦਿਸ਼ਾ ਵਿਚ ਯਤਨਸ਼ੀਲ ਹਾਂ ਅਤੇ ਸਮੂਹ ਸੁਹਿਰਦ ਸਿੱਖ ਧਿਰਾਂ ਨੂੰ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਆਪਸੀ ਇਤਫਾਕ ਬਣਾ ਕੇ ਮੌਜੂਦਾ ਹਾਲਾਤ ਵਿਚ ਸਿੱਖਾਂ ਦੀ ਬਿਹਤਰੀ ਯਕੀਨੀ ਬਣਾਉਣ ਲਈ ਏਕਾ ਸਿਰਜਣ ਦੀ ਬੇਨਤੀ ਕਰਦੇ ਹਾਂ।
ਵੱਲੋਂ:
ਭਾਈ ਦਲਜੀਤ ਸਿੰਘ
ਭਾਈ ਨਰਾਇਣ ਸਿੰਘ
ਭਾਈ ਲਾਲ ਸਿੰਘ ਅਕਾਲਗੜ੍ਹ
ਭਾਈ ਭੁਪਿੰਦਰ ਸਿੰਘ ਭਲਵਾਨ
ਭਾਈ ਸਤਨਾਮ ਸਿੰਘ ਖੰਡੇਵਾਲਾ
ਭਾਈ ਰਾਜਿੰਦਰ ਸਿੰਘ ਮੁਗਲਵਾਲ
ਭਾਈ ਸਤਨਾਮ ਸਿੰਘ ਝੰਜੀਆਂ
ਭਾਈ ਸੁਖਦੇਵ ਸਿੰਘ ਡੋਡ
ਭਾਈ ਅਮਰੀਕ ਸਿੰਘ ਈਸੜੂ
ਭਾਈ ਹਰਦੀਪ ਸਿੰਘ ਮਹਿਰਾਜ
ਭਾਈ ਮਨਜੀਤ ਸਿੰਘ ਫਗਵਾੜਾ
੧੯ ਮੱਘਰ ੫੫੫ (ਨਾਨਕਸ਼ਾਹੀ)
4 ਦਸੰਬਰ 2023 (ਈਸਵੀ)
2 years ago | [YT] | 216
View 16 replies
Bhai Daljit Singh
ਸਾਂਝਾ ਬਿਆਨ
ਇਸ ਵੇਲੇ ਸਿੱਖ ਅਜਿਹੇ ਹਾਲਾਤ ਦਾ ਸਾਹਮਣਾ ਕਰ ਰਹੇ ਹਨ ਜੋ ਕਿ ਭਾਰੀ ਚੁਣੌਤੀਆਂ ਅਤੇ ਸੰਭਾਵਨਾਵਾਂ ਨਾਲ ਭਰਪੂਰ ਹਨ। ਇਹ ਜੋ ਕੁਝ ਵਾਪਰ ਰਿਹਾ ਹੈ ਇਹ ਗੁਰੂ ਦੀ ਹੀ ਕੋਈ ਕਲਾ ਹੈ ਕਿ ਖਾਲਸਾ ਜੀ ਦੇ ਸਿਮਰਨ, ਅਰਦਾਸਾਂ, ਸੰਘਰਸ਼, ਸ਼ਹਾਦਤਾਂ ਤੇ ਸਬਰ-ਸਿਦਕ ਨਾਲ ਅਜਿਹੇ ਹਾਲਾਤ ਬਣੇ ਕਿ ਗੁਰੂ ਓਟ ਸਦਕਾ ਗੁਰੂ ਆਸ਼ੇ ਅਨੁਸਾਰ ਕਰੋਨਾ ਕਾਲ ਸਮੇਂ ਕੀਤੀ ਸੇਵਾ ਅਤੇ ਕਿਰਸਾਨੀ ਅੰਦੋਲਨ ਮੌਕੇ ਸਾਂਝੇ ਸੰਘਰਸ਼ ਨੂੰ ਦ੍ਰਿੜਤਾ ਨਾਲ ਦਿੱਤੇ ਨਿਰਣਾਇਕ ਸਹਿਯੋਗ ਨਾਲ ਸਿੱਖ ਇਸ ਖਿੱਤੇ ਵਿਚ ਮੁੜ ਮਹੱਤਵਪੂਰਨ ਥਾਂ ’ਤੇ ਖੜ੍ਹੇ ਹਨ। ਇਸੇ ਹੈਸੀਅਤ ਕਰਕੇ ਜਿੱਥੇ ਪਰਖਾਂ ਹੋਰ ਵੀ ਡਾਹਡੀਆਂ ਹੋ ਰਹੀਆਂ ਹਨ ਉੱਥੇ ਨਾਲ ਹੀ ਸੰਭਾਵਨਾਵਾਂ ਦੇ ਵੀ ਦਰਵਾਜ਼ੇ ਖੁੱਲ੍ਹ ਸਕਦੇ ਹਨ।
ਇੰਡੀਆ ਵਿਚਲੀ ਬਿਪਰਵਾਦੀ ਹਕੂਮਤ ਸਿੱਖਾਂ ਦੀ ਇਸ ਸਮਰੱਥਾ ਤੋਂ ਭੈਭੀਤ ਹੋਈ ਹੈ ਜਿਸ ਕਾਰਨ ਉਸ ਵੱਲੋਂ ਸਿੱਖਾਂ ਦੀ ਸਾਖ ਤੇ ਸਮਰੱਥਾ ਨੂੰ ਢਾਹ ਲਾਉਣ ਦਾ ਅਮਲ ਚਲਾਇਆ ਜਾ ਰਿਹਾ ਹੈ। ਜਿਸ ਤਹਿਤ ਇਸ ਸਾਲ ਮਾਰਚ ਮਹੀਨੇ ਪੰਜਾਬ ਵਿਚ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਤੇ ਨਜ਼ਰਬੰਦੀਆਂ ਦੇ ਨਾਲ-ਨਾਲ ਸਿੱਖ ਅਤੇ ਪੰਜਾਬੀ ਖਬਰਖਾਨੇ ਉੱਤੇ ਰੋਕਾਂ ਲਗਾ ਕੇ ਅਤੇ ਬਿਪਰਵਾਦੀ ਖਬਰਬਾਨੇ ਦੇ ਭੰਡੀਪਰਚਾਰ (ਪ੍ਰਾਪੇਗੰਡੇ) ਨੂੰ ਬੇਲਗਾਮ ਛੱਡ ਕੇ ਇਕ ਵੱਡਾ ਮਨੋਵਿਗਿਆਨਕ ਹਮਲਾ ਕੀਤਾ ਗਿਆ। ਦੂਜੇ ਮੁਲਕਾਂ ਵਿਚ ਖਾਲਿਸਤਾਨ ਤੇ ਸਿੱਖਾਂ ਦੇ ਅਜ਼ਾਦੀ ਦੇ ਸੰਘਰਸ਼ ਦੇ ਆਗੂਆਂ ਤੇ ਹਾਮੀਆਂ ਦੇ ਮਿੱਥ ਕੇ ਕੀਤੇ ਗਏ ਕਤਲ ਬਿਪਰ ਹਕੂਮਤ ਦੀ ਇਸੇ ਵਿਓਂਤਬੰਦੀ ਦਾ ਹੀ ਅਗਲਾ ਪੜਾਅ ਹਨ।
ਹੰਕਾਰ ਵਿਚ ਆਈ ਦਿੱਲੀ ਦਰਬਾਰ ਦੀ ਬਿਪਰਵਾਦੀ ਹਕੂਮਤ ਨੇ ਕਨੇਡਾ ਦੀ ਧਰਤੀ ਉੱਤੇ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ ਕਰਕੇ ਉਹਨਾ ਨੂੰ ਸ਼ਹੀਦ ਕਰਨ ਦੀ ਵਾਰਦਾਤ ਨੂੰ ਸਰਅੰਜਾਮ ਦਿੱਤਾ ਹੈ। ਕਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਭਾਈ ਨਿੱਝਰ ਨੂੰ ਸ਼ਹੀਦ ਕਰਨ ਪਿੱਛੇ ਇੰਡੀਆ ਦੇ ਏਜੰਟਾਂ ਦਾ ਹੱਥ ਹੋਣ ਦਾ ਕੀਤਾ ਗਿਆ ਖੁਲਾਸਾ ਸਿਰਫ ਸਿੱਖਾਂ, ਕਨੇਡਾ ਅਤੇ ਇੰਡੀਆ ਤੱਕ ਹੀ ਸੀਮਤ ਨਹੀਂ ਹੈ। ਇਸ ਦੀਆਂ ਤੰਦਾਂ ਖਿੱਤੇ ਦੀ ਭੂ-ਰਾਜਨੀਤੀ ਤੇ ਇਸ ਵਿਚ ਕੌਮਾਂਤਰੀ ਤਾਕਤਾਂ ਦੀ ਰੁਚੀ ਨਾਲ ਜੁੜੀਆਂ ਹੋਈਆਂ ਹਨ।
ਕਨੇਡਾ ਦੀ ਸਰਕਾਰ ਦੇ ਸਿਖਰਲੇ ਅਹੁਦੇ ਭਾਵ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਸਿਖਰਲੇ ਅਦਾਰੇ ਪਾਰਲੀਮੈਂਟ ਵਿਚ ਇੰਡੀਆ ਉੱਤੇ ਰਿਵਾਇਤੀ ਕੌਮਾਂਤਰੀ ਕਾਨੂੰਨਾਂ (ਕਸਟਮਰੀ ਇੰਟਰਨੈਸ਼ਨਲ ਲਾਅ) ਦੀ ਉਲੰਘਣਾ ਕਰਦੀ ਵਾਰਦਾਤ ਵਿਚ ਸ਼ਮੂਲੀਅਤ ਦਾ ਇਲਜ਼ਾਮ ਲਾਇਆ ਗਿਆ ਹੈ। ਅਜਿਹਾ ਕਰਦਿਆਂ ਕਨੇਡੀਅਨ ਪ੍ਰਧਾਨ ਮੰਤਰੀ ਨੇ ਅਮਰੀਕਾ, ਕਨੇਡਾ, ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਅਧਾਰਤ ਸਾਂਝੇ ਖੂਫੀਆ ਤੰਤਰ ‘ਫਾਈਵ ਆਈ ਅਲਾਇੰਸ’ ਵੱਲੋਂ ਭਾਈ ਨਿੱਝਰ ਦੇ ਕਤਲ ਬਾਰੇ ਗੁਪਤ ਜਾਣਕਾਰੀ ਦਿੱਤੇ ਜਾਣ ਦਾ ਉਚੇਚਾ ਜ਼ਿਕਰ ਕੀਤਾ ਹੈ। ਇਹ ਸਭ ਕੁਝ ਕਨੇਡਾ ਦੀ ਕਾਰਵਾਈ ਪਿੱਛੇ ਪੱਛਮੀ ਤਾਕਤਾਂ ਵੱਲੋਂ ਦੱਖਣੀ ਏਸ਼ੀਆ ਦੇ ਖਿੱਤੇ ਪ੍ਰਤੀ ਅਪਨਾਏ ਜਾ ਰਹੇ ਮਹੱਤਵਪੂਰਨ ਰੁਖ ਨੂੰ ਦਰਸਾਉਂਦਾ ਹੈ।
ਇੰਡੀਆ ਬਾਰੇ ਕਨੇਡਾ ਦਾ ਇਹ ਕਦਮ ਪੱਛਮੀ ਤਾਕਤਾਂ ਦੀ ਸੋਚ-ਸਮਝ ਕੇ ਕੀਤੀ ਕਾਰਵਾਈ ਹੈ। ਇੱਕ ਖਾਲਿਸਤਾਨੀ ਸਿੱਖ ਆਗੂ ਦੇ ਕਨੇਡਾ ਵਿਚ ਇੰਡੀਆ ਵੱਲੋਂ ਕੀਤੇ ਕਤਲ ਨਾਲ ਜੁੜੇ ਹੋਣ ਕਰਕੇ ਇਹ ਕਾਰਵਾਈ ਸਿੱਖਾਂ ਲਈ ਬਹੁਤ ਅਹਿਮ ਹੈ। ਇਹ ਮਸਲਾ ਕੌਮਾਂਤਰੀ ਤਾਕਤਾਂ ਦੇ ਭੇੜ ਦਾ ਇਕ ਅਜਿਹਾ ਨੁਕਤਾ ਬਣ ਰਿਹਾ ਹੈ ਜਿਸ ਦੇ ਐਨ ਕੇਂਦਰ ਵਿਚ ਸਿੱਖ ਅਤੇ ਖਾਲਿਸਤਾਨ ਦਾ ਮਸਲਾ ਆ ਗਿਆ ਹੈ।
ਇਹ ਸਮਾਂ ਸਿੱਖਾਂ ਲਈ ਸੁਚੇਤ ਹੋ ਕੇ ਚੱਲਣ ਦਾ ਹੈ। ਕੌਮਾਂਤਰੀ ਤਾਕਤਾਂ ਦੀ ਸ਼ਮੂਲੀਅਤ ਬਾਰੇ ਵੀ ਚੇਤਨ ਰਹਿਣ ਦੀ ਜਰੂਰਤ ਹੈ। ਕਿਸੇ ਵੀ ਮਸਲੇ ਵਿਚ ਸ਼ਮੂਲੀਅਤ ਦੇ ਕੌਮਾਂਤਰੀ ਤਾਕਤਾਂ, ਪੱਛਮੀ ਮੁਲਕਾਂ ਸਮੇਤ, ਦੇ ਆਪਣੇ ਮੁਫਾਦ ਹੁੰਦੇ ਹਨ। ਸਿੱਖ ਆਪਣੇ ਇਤਿਹਾਸ ਅਤੇ ਭੂਗੌਲਿਕ ਖਿੱਤੇ ਕਰਕੇ ਇਸ ਵੇਲੇ ਕੌਮਾਂਤਰੀ ਤਾਕਤਾਂ ਦੇ ਭੂ-ਰਾਜਨੀਤਕ ਅਤੇ ਭੂ-ਰਣਨੀਤਕ ਤਣਾਵਾਂ ਤੇ ਮੁਫਾਦਾਂ ਦੇ ਕੇਂਦਰ ਵਿਚ ਆ ਰਹੇ ਹਨ। ਦੱਖਣੀ ਏਸ਼ੀਆ ਦੇ ਖਿੱਤੇ ਵਿਚ ਸਿੱਖ ਪ੍ਰਮਾਣੂ ਸਮਰੱਥਾ ਵਾਲੀਆਂ ਇਕ ਦੂਜੇ ਦੀਆਂ ਵਿਰੋਧੀ ਤਾਕਤਾਂ ਵਿਚ ਘਿਰੇ ਹੋਏ ਹਨ ਤੇ ਤਣਾਅ ਦੇ ਹਾਲਾਤ ਵਿਚ ਕਿਸੇ ਇਕ ਦੀ ਕਾਹਲ ਜਾਂ ਗਲਤੀ ਵੀ ਵੱਡੇ ਨੁਕਸਾਨਾਂ ਦਾ ਸਬੱਬ ਬਣ ਸਕਦੀ ਹੈ।
ਇਸ ਸਥਿਤੀ ਦਾ ਹੀ ਦੂਜਾ ਪਹਿਲੂ ਇਹ ਹੈ ਕਿ ਜਿੱਥੇ ਇਹ ਚੁਣੌਤੀਆਂ ਤੇ ਖਤਰੇ/ਖਦਸ਼ੇ ਹਨ ਓਥੇ ਬਣ ਰਹੇ ਹਾਲਾਤ ਵਿਚ ਸਿੱਖਾਂ ਲਈ ਨਵੀਆਂ ਸੰਭਾਵਨਾਵਾਂ ਵੀ ਪੈਦਾ ਹੋ ਰਹੀਆਂ ਹਨ। ਮੌਜੂਦਾ ਮਸਲੇ ਵਿਚ ਵੀ ਸਿਖਾਂ ਕੋਲ ਖਾਲਿਸਤਾਨ ਦੇ ਸੰਕਲਪ ਤੇ ਵਿਚਾਰ ਬਾਰੇ ਆਪਣਾ ਨਜ਼ਰੀਆ ਸੰਸਾਰ ਸਾਹਮਣੇ ਰੱਖਣ ਦੀ ਸੰਭਾਵਨਾ ਉਜਾਗਰ ਹੋਈ ਹੈ। ਭਾਵੇਂ ਕਿ ਸਿੱਖ ਹਾਲ ਦੀ ਘੜੀ ਇਸ ਸੰਭਾਵਨਾ ਨੂੰ ਵਰਤਣ ਲਈ ਪੂਰੇ ਸਮਰੱਥ ਨਜ਼ਰ ਨਹੀਂ ਆ ਰਹੇ।
ਸਾਰੀ ਸਥਿਤੀ ਅਜਿਹੀ ਹੈ ਕਿ ਦਿੱਲੀ ਦਰਬਾਰ ਦੀ ਬਿਪਰਵਾਦੀ ਹਕੂਮਤ ਆਪਣਾ ਹਮਲਾਵਰ ਰੁਖ ਬਰਕਰਾਰ ਰੱਖੇਗੀ। ਇੰਡੀਆ ਵਿਚ ਜਿੱਥੇ ਪਹਿਲਾਂ ਮੁਸਲਮਾਨ ਸਰਕਾਰ ਵੱਲੋਂ ਪਰਤੱਖ ਤੌਰ ’ਤੇ ਨਿਸ਼ਾਨੇ ਉੱਤੇ ਸਨ ਓਥੇ ਹੁਣ ਸਿੱਖਾਂ ਵਿਚੋਂ ਕਾਫੀ ਅਹਿਮ ਹਿੱਸੇ ਨੂੰ ‘ਖਾਲਿਸਤਾਨੀ’ ਹੋਣ ਦੇ ਹਵਾਲੇ ਨਾਲ ਨਿਸ਼ਾਨੇ ਉੱਤੇ ਲਏ ਜਾਣ ਦੀ ਸੰਭਾਵਨਾ ਹੈ।
ਜਿੱਥੇ ਇਕ ਪਾਸੇ ਸੰਸਾਰ ਵਿਚ ਖਾਲਿਸਤਾਨ ਦੇ ਹਵਾਲੇ ਨਾਲ ਕੌਮਾਂਤਰੀ ਰਾਜਨੀਤੀ ਤੇ ਖਬਰਖਾਨੇ ਵਿਚ ਚਰਚਾ ਛਿੜੀ ਹੈ ਓਥੇ ਦਿੱਲੀ ਦਰਬਾਰ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਸਿੱਖਾਂ ਨੂੰ ਆਮ ਕਰਕੇ, ਅਤੇ ਖਾਲਿਸਤਾਨੀਆਂ ਤੇ ਖਾਲਿਸਤਾਨ ਨੂੰ ਖਾਸ ਕਰਕੇ, ਬਦਨਾਮ ਕੀਤਾ ਜਾਵੇ ਤੇ ਨਿਸ਼ਾਨਾ ਬਣਾਇਆ ਜਾਵੇ। ਇਸ ਵਾਸਤੇ ਸਰਕਾਰ ਨਸ਼ਿਆਂ, ਗੈਂਗਵਾਦ ਤੇ ਮੁਜ਼ਰਮਾਨਾ ਕਾਰਵਾਈਆਂ, ਜਿਹਨਾ ਦਾ ਖਾਲਿਸਤਾਨ ਦੇ ਆਦਰਸ਼, ਸੰਕਲਪ ਅਤੇ ਸਰਗਰਮੀ ਨਾਲ ਕੋਈ ਵੀ ਨਾਤਾ ਨਹੀਂ ਹੈ, ਨੂੰ ਸਿੱਖਾਂ ਅਤੇ ਖਾਲਿਸਤਾਨ ਦੇ ਸਿਰ ਮੜ੍ਹਨ ਦਾ ਯਤਨ ਹੋਰ ਤੇਜ ਕਰੇਗੀ। ਕੁੱਲ ਮਿਲਾ ਕੇ ਇੰਡੀਆ ਦੀ ਹਕੂਮਤ ਸਿੱਖਾਂ ਨੂੰ ਨਿਖੇੜ ਕੇ 1984 ਵਾਲੀ ਸਥਿਤੀ ਵਿਚ ਲਿਆਉਣਾ ਚਾਹੁੰਦੀ ਹੈ। ਇਸੇ ਵਾਸਤੇ ਸਰਕਾਰ ਅਤੇ ਇੰਡੀਅਨ ਖਬਰਖਾਨੇ ਵੱਲੋਂ ਸਿੱਖਾਂ ਦੇ ਸੰਘਰਸ਼, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਖਾਲਿਸਤਾਨ ਸੰਘਰਸ਼ ਦੀ ਅਗਵਾਈ ਅਤੇ ਸਿੱਖਾਂ ਦੀ ਅਜ਼ਾਦੀ ਦੀ ਗੱਲ ਕਰਨ ਵਾਲਿਆਂ ਦੀ ਸਾਖ ਉੱਤੇ ਹਮਲੇ ਕੀਤੇ ਜਾ ਰਹੇ ਹਨ।
ਦਿੱਲੀ ਦਰਬਾਰ ਇਸ ਵੇਲੇ ਸਿੱਖਾਂ ਵਿਚ ਆਪਸੀ ਧੜੇਬੰਦੀ ਤੇ ਫੁੱਟ ਨੂੰ ਵਧਾ ਰਿਹਾ ਹੈ। ਬਿਪਰਵਾਦੀ ਹਕੂਮਤ ਵੱਲੋਂ ਸਿੱਖ ਸੰਸਥਾਵਾਂ, ਜਥੇਬੰਦੀਆਂ ਤੇ ਅਗਵਾਈ ਨੂੰ ਖੋਰਾ ਲਗਾਇਆ ਜਾ ਰਿਹਾ ਹੈ। ਸਰਕਾਰ ਦੀ ਮਨਸ਼ਾ ਹੈ ਕਿ ਸਿੱਖਾਂ ਵਿਚ ਹਾਲਾਤ ਆਪਸੀ ਤਹੁਮਤਬਾਜੀ ਤੋਂ ਵਧਾ ਕੇ ਲੜਾਈ ਫਸਾਦ ਤੱਕ ਲਿਆਂਦੇ ਜਾਣ। ਇਹ ਝਗੜੇ ਦੀ ਆੜ ਹੇਠ ਸਰਕਾਰ ਪੰਜਾਬ ਤੇ ਇੰਡੀਆ ਵਿਚ ਸਿੱਖਾਂ ਦੇ ਚੋਣਵੇਂ ਹਿੱਸਿਆਂ ਨੂੰ ਸਿੱਖਾਂ ਵਿਚਲੇ ਹੀ ਕਿਸੇ ਦੂਜੇ ਹਿੱਸੇ ਦਾ ਮੋਢਾ ਵਰਤ ਕੇ ਨਿਸ਼ਾਨਾ ਬਣਾ ਸਕਦੀ ਹੈ।
ਇਸ ਸਾਰੇ ਹਾਲਾਤ ਦੇ ਟਾਕਰੇ ਲਈ ਗੁਰ-ਸੰਗਤ ਅਤੇ ਖਾਲਸਾ ਪੰਥ ਨੂੰ ਦੂਰਗਾਮੀ ਤੇ ਫੌਰੀ ਪੱਧਰ ਉੱਤੇ ਮਹੱਤਵਪੁਰਨ ਫੈਸਲੇ ਲੈਣ ਤੇ ਕਾਰਜ ਕਰਨ ਦੀ ਲੋੜ ਹੈ।
ਇਸ ਵੇਲੇ ਦਿੱਲੀ ਦਰਬਾਰ ਸਿੱਖਾਂ ਨੂੰ ਘੇਰਨ ਅਤੇ ਦਬਾਉਣ ਵਿਚ ਇਸ ਲਈ ਕਾਮਯਾਬ ਹੋ ਰਿਹਾ ਹੈ ਕਿ ਸਿੱਖਾਂ ਦੀ ਤਾਕਤ ਦੇ ਕੇਂਦਰਾਂ, ਜਿਹਨਾ ਵਿਚ ਵੱਖ-ਵੱਖ ਸੰਸਥਾਵਾਂ, ਸੰਪਰਦਾਵਾਂ, ਅਦਾਰੇ, ਪਾਰਟੀਆਂ ਤੇ ਜਥੇ ਹਨ, ਨੂੰ ਸੂਤਰਬਧ ਕਰਨ ਵਾਲਾ ਧੁਰਾ ਇਸ ਵੇਲੇ ਕਾਇਮ ਅਤੇ ਕਾਰਜਸ਼ੀਲ ਨਹੀਂ ਹੈ। ਮੌਜੂਦਾ ਹਾਲਾਤ ਵਿਚ, ਜਦੋਂ ਕਿ ਤਖਤ ਸਾਹਿਬਾਨ ਤੇ ਗੁਰਦੁਆਰਾ ਪ੍ਰਬੰਧਨ ਦੀਆਂ ਸੰਸਥਾਵਾਂ ਅਸਿੱਧੇ ਤੇ ਸਿੱਧੇ ਰੂਪ ਵਿਚ ਦਿੱਲੀ ਦਰਬਾਰ ਦੇ ਪ੍ਰਭਾਵ ਹੇਠ ਹਨ, ਤਾਂ ਸਿੱਖਾਂ ਨੂੰ ਗੁਰੂ ਬਖਸ਼ੇ ਅਸਲ ‘ਅਕਾਲੀ ਗੁਣਾਂ’ ਵਾਲੀਆਂ ਨਿਸ਼ਕਾਮ ਸਖਸ਼ੀਅਤਾਂ ਉੱਤੇ ਅਧਾਰਤ ਇਕ ਜਥਾ ਉਭਾਰਨ ਦੀ ਲੋੜ ਹੈ ਜੋ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤਾ ਸੰਸਥਾ ਅਨੁਸਾਰ ਸਿੱਖਾਂ ਦੀ ਤਾਕਤ ਦੇ ਵੱਖ-ਵੱਖ ਕੇਂਦਰਾਂ ਨੂੰ ਸੂਤਰਬਧ ਕਰੇ। ਇਹ ਜਥਾ ਚੱਲਦੇ ਵਹੀਰ ਦੀ ਤਰਜ਼ ਉੱਤੇ ਉਹ ਭੂਮਿਕਾ ਨਿਭਾਵੇ ਜੋ ਦਿੱਲੀ ਦਰਬਾਰ ਦੇ ਗਲਬੇ ਕਾਰਨ ਅਕਾਲ ਤਖਤ ਸਾਹਿਬ ਦਾ ਮੌਜੂਦਾ ਨਿਜ਼ਾਮ ਨਿਭਾਉਣ ਤੋਂ ਆਰੀ ਹੋ ਚੁੱਕਾ ਹੈ।
ਸੰਸਾਰ ਭਰ ਦੀਆਂ ਸਿੱਖ ਜਥੇਬੰਦੀਆਂ ਨੂੰ ਆਪਣੇ ਆਪਣੇ ਮੁਕਾਮੀ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਜਥੇਬੰਦ ਹੋਣ ਦੇ ਤਰੀਕਾਕਾਰ ਅਤੇ ਫੈਸਲਾ ਲੈਣ ਦੀ ਵਿਧੀ ਨੂੰ ਪੰਥਕ ਰਿਵਾਇਤ ਅਨੁਸਾਰੀ ਕਰਨ ਦੀ ਜਰੂਰਤ ਹੈ ਤਾਂ ਕਿ ਸਾਂਝੀ ਪੰਚ ਪ੍ਰਧਾਨੀ ਅਗਵਾਈ ਵਾਲੇ ਢਾਂਚੇ ਉਸਾਰੇ ਜਾ ਸਕਣ ਤੇ ਫੈਸਲੇ ਲੈਣ ਲਈ ਗੁਰਮਤਾ ਵਿਧੀ ਲਾਗੂ ਕੀਤੀ ਜਾ ਸਕੇ।
ਇਸ ਮੌਕੇ ਜਦੋਂ ਕੌਮਾਂਤਰੀ ਤਾਕਤਾਂ ਸਿੱਖਾਂ ਨਾਲ ਜੁੜੇ ਮਸਲੇ ਉੱਤੇ ਸਰਗਰਮ ਹਨ ਤਾਂ ਫੌਰੀ ਤੌਰ ਉੱਤੇ ਸਿੱਖਾਂ ਨੂੰ ਹੇਠਲੇ ਕਾਰਜ ਵਿਓਂਤਣੇ ਤੇ ਕਰਨੇ ਚਾਹੀਦੇ ਹਨ:
ਸਿੱਖਾਂ ਨੂੰ ਇਸ ਮੌਕੇ ਆਪਣਾ ਪੱਖ ਮਜਬੂਤੀ ਨਾਲ ਰੱਖਣਾ ਚਾਹੀਦਾ ਹੈ ਅਤੇ ਖਾਲਿਸਤਾਨ ਦੇ ਪਵਿੱਤਰ ਸੰਕਲਪ ਬਾਰੇ ਸਪਸ਼ਟਤਾ ਲਿਆਉਣੀ ਤੇ ਫੈਲਾਉਣੀ ਚਾਹੀਦੀ ਹੈ। ਇੰਡੀਆ ਵੱਲੋਂ ਖਾਲਿਸਤਾਨ ਅਤੇ ਸਿੱਖਾਂ ਦੀ ਆਜ਼ਾਦੀ ਦੇ ਵਿਚਾਰ ਦੇ ਵਿਰੁਧ ਕੀਤੇ ਜਾ ਰਹੇ ਭੰਡੀ ਪਰਚਾਰ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ।
ਸਿੱਖ ਲਈ ਇਹ ਬਹੁਤ ਜਰੂਰੀ ਹੈ ਕਿ ਗੁਰੂ ਖਾਲਸਾ ਪੰਥ ਦੇ ਧੁਰ-ਦਰਗਾਹੀ ਪਾਤਿਸ਼ਾਹੀ ਦਾਅਵੇ ਨੂੰ ਇਕ ਵਿਲੱਖਣ ਤੇ ਆਜ਼ਾਦਾਨਾ ਦਾਅਵੇ ਵੱਜੋਂ ਪਰਗਟ ਕਰਦਿਆਂ ‘ਰਾਜ ਦੇ ਸਿੱਖ ਸੰਕਲਪ’ (ਸਿੱਖ ਆਈਡਿਆ ਆਫ ਸਟੇਟ) ਬਾਰੇ ਆਪਣਾ ਪੱਖ ਸੰਸਾਰ ਸਾਹਮਣੇ ਪੇਸ਼ ਕਰਨ।
ਬੀਤੇ ਵਿਚ ਅਤੇ ਮੌਜੂਦਾ ਸਮੇਂ ਦੌਰਾਨ ਇੰਡੀਆ ਵੱਲੋਂ ਮੁਕਾਮੀ ਤੇ ਕੌਮਾਂਤਰੀ ਕਾਨੂੰਨ ਦੀਆਂ ਉਲੰਘਣਾਵਾਂ ਕਰਕੇ ਕੀਤੇ ਜਾ ਰਹੇ ਮਨੁੱਖੀ ਹੱਕਾਂ ਅਤੇ ਵਿਚਾਰਾਂ ਦੀ ਅਜ਼ਾਦੀ ਦੇ ਘਾਣ ਨੂੰ ਚਰਚਾ ਵਿਚ ਲਿਆਉਣਾ ਚਾਹੀਦਾ ਹੈ। ਸਿੱਖਾਂ, ਖਾਸ ਕਰਕੇ ਪੱਛਮੀ ਮੁਲਕਾਂ ਵਿਚ ਸਰਗਰਮ ਸਿੱਖਾਂ ਨੂੰ ਘੱਲੂਘਾਰਾ ਜੂਨ 1984, ਨਵੰਬਰ 1984 ਦੀ ਸਿੱਖ ਨਸਲਕੁਸ਼ੀ ਅਤੇ 1980-1990ਵਿਆਂ ਵਿਚ ਪੰਜਾਬ ਵਿਚ ਹੋਏ ਮਨੁੱਖਤਾ ਖਿਲਾਫ ਜ਼ੁਰਮਾਂ ਤੇ ਗੈਰ-ਨਿਆਇਕ ਕਤਲਾਂ ਦੇ ਮਾਮਲੇ ਕੌਮਾਂਤਰੀ ਮੰਚਾਂ ਉੱਤੇ ਵਿਚਾਰਨ ਬਾਰੇ ਉਚੇਚੀ ਸਰਗਰਮੀ ਕਰਨੀ ਚਾਹੀਦੀ ਹੈ।
ਮੌਜੂਦਾ ਸਮੇਂ ਵਿਚ ਸਿੱਖਾਂ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਤੇ ਅਦਾਰਿਆਂ ਨੂੰ ਅਸਰਹੀਣ ਕਰਨ ਦੇ ਅਮਲ ਪਿੱਛੇ ਇੰਡੀਆ ਦੀ ਸੱਭਿਆਚਾਰਕ ਨਸਲਕੁਸ਼ੀ ਦੀ ਵਿਓਂਤਬੰਦੀ ਵੀ ਕੌਮਾਂਤਰੀ ਪੱਧਰ ਉੱਤੇ ਚਰਚਾ ਵਿਚ ਲਿਆਉਣ ਦੀ ਲੋੜ ਹੈ।
ਇੰਡੀਆ, ਖਾਸ ਕਰਕੇ ਚੜ੍ਹਦੇ ਪੰਜਾਬ ਵਿਚ ਸਿੱਖ ਖਬਰਖਾਨੇ ਤੇ ਖਬਰ ਅਦਾਰਿਆਂ ਉੱਤੇ ਨੇਮਾਂ ਦੀ ਉਲੰਘਣਾ ਕਰਕੇ ਲਗਾਈਆਂ ਜਾ ਰਹੀਆਂ ਰੋਕਾਂ ਨੂੰ ਸਿੱਖਾਂ ਦੀ ਆਵਾਜ਼ ਦਬਾਉਣ ਅਤੇ ਵਿਚਾਰਾਂ ਦੀ ਅਜ਼ਾਦੀ ਦੀ ਉਲੰਘਣਾ ਦੇ ਪੱਖ ਤੋਂ ਸੰਸਾਰ ਭਰ ਵਿਚ ਉਭਾਰਣ ਦੀ ਲੋੜ ਹੈ।
ਸਿੱਖਾਂ ਨੂੰ ਇਸ ਵੇਲੇ ਖਿੱਤੇ ਵਿਚਲੀਆਂ ਦੋਸਤ ਤਾਕਤਾਂ ਜਿਵੇਂ ਕਿ ਦੂਸਰੀਆਂ ਕੌਮਾਂ/ਕੌਮੀਅਤਾਂ, ਐਸ.ਸੀ, ਐਸ.ਟੀ. ਭਾਈਚਾਰੇ ਅਤੇ ਸੰਘਰਸ਼ਸ਼ੀਲ ਧਿਰਾਂ ਨਾਲ ਨੇੜਤਾ ਅਤੇ ਸਹਿਯੋਗ ਵਧਾਉਣ ਦੀ ਲੋੜ ਹੈ।
ਸਿੱਖਾਂ ਨੂੰ ਆਪਣੀਆਂ ਸਫਾਂ ਵਿਚਲੇ ਅਜਿਹੇ ਹਿੱਸਿਆਂ ਦੀ ਸ਼ਨਾਖਤ ਕਰਨੀ ਚਾਹੀਦੀ ਹੈ ਜੋ ਜਾਣੇ ਅਣਜਾਣੇ ਵਿਚ ਸਿੱਖਾਂ ਦੇ ਸਾਖ ਵਾਲੇ ਹਿੱਸਿਆਂ ਵਿਰੁਧ ਤਹੁਮਤਬਾਜ਼ੀ ਕਰਕੇ ਭਾਰਤ ਸਰਕਾਰ ਦੀ ਮਾਰੂ ਰਣਨੀਤੀ ਨੂੰ ਹੀ ਲਾਗੂ ਕਰ ਰਹੇ ਹਨ। ਅਜਿਹੇ ਹਿੱਸਿਆਂ ਨੂੰ ਸੁਹਿਰਦਤਾ ਨਾਲ ਸਰਕਾਰ ਦੀ ਮਾਰੂ ਵਿਓਂਤਬੰਦੀ ਤੋਂ ਅਗਾਹ ਕਰਨ ਤੇ ਵਰਜਣ ਦੀ ਲੋੜ ਹੈ।
ਇਸ ਵੇਲੇ ਸਿੱਖਾਂ ਨੂੰ ਆਪਸ ਵਿਚ ਤਾਲਮੇਲ ਤੇ ਸੰਵਾਦ ਵਧਾਉਣ ਦੀ ਲੋੜ ਹੈ। ਹਾਲਾਤ ਮਾਰੂ ਰੁਖ ਲੈ ਰਹੇ ਹਨ। ਇਸ ਵਾਸਤੇ ਧੜਿਆਂ ਦੀ ਵਲਗਣਾਂ ਤੋਂ ਉੱਪਰ ਉੱਠ ਕੇ ਇਤਫਾਕ ਉਸਾਰੀ ਲਈ ਠੋਸ ਯਤਨ ਕਰਨ ਦੀ ਲੋੜ ਹੈ। ਅਸੀਂ ਇਸ ਦਿਸ਼ਾ ਵਿਚ ਆਪਣੀ ਸਮਰੱਥਾ ਅਨੁਸਾਰ ਲੋੜੀਂਦੇ ਯਤਨ ਕਰ ਰਹੇ ਹਾਂ ਤੇ ਸਭਨਾ ਸਰਗਰਮ ਸਿੱਖ ਹਿੱਸਿਆਂ ਨੂੰ ਆਪਣੇ-ਆਪਣੇ ਤੌਰ ਉੱਤੇ ਪਹਿਲਕਦਮੀ ਤੇ ਯਤਨ ਕਰਨ ਦੀ ਬੇਨਤੀ ਕਰਦੇ ਹਾਂ।
ਵੱਲੋਂ:
ਭਾਈ ਦਲਜੀਤ ਸਿੰਘ
ਭਾਈ ਨਰਾਇਣ ਸਿੰਘ
ਭਾਈ ਲਾਲ ਸਿੰਘ ਅਕਾਲਗੜ੍ਹ
ਭਾਈ ਭੁਪਿੰਦਰ ਸਿੰਘ ਭਲਵਾਨ
ਭਾਈ ਸਤਨਾਮ ਸਿੰਘ ਖੰਡੇਵਾਲਾ
ਭਾਈ ਰਾਜਿੰਦਰ ਸਿੰਘ ਮੁਗਲਵਾਲ
ਭਾਈ ਸਤਨਾਮ ਸਿੰਘ ਝੰਜੀਆਂ
ਭਾਈ ਸੁਖਦੇਵ ਸਿੰਘ ਡੋਡ
ਭਾਈ ਅਮਰੀਕ ਸਿੰਘ ਈਸੜੂ
ਭਾਈ ਹਰਦੀਪ ਸਿੰਘ ਮਹਿਰਾਜ
ਭਾਈ ਮਨਜੀਤ ਸਿੰਘ ਫਗਵਾੜਾ
੧੩ ਅੱਸੂ ੫੫੫ (ਨਾਨਕਸ਼ਾਹੀ)
29 ਸਤੰਬਰ 2023 (ਈਸਵੀ)
2 years ago | [YT] | 331
View 9 replies
Bhai Daljit Singh
ਭਾਈ ਦਲਜੀਤ ਸਿੰਘ ਬਿੱਟੂ ਨੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਨਾਲ ਉਹਨਾ ਦੇ ਘਰ ਮੁਲਾਕਾਤ ਕੀਤੀ। ਭਾਈ ਗੁਰਮੀਤ ਸਿੰਘ ਬੇਅੰਤ ਕੇਸ ਵਿਚ ਉਮਰ ਕੈਦ ਕੱਟ ਰਹੇ ਹਨ ਤੇ ਆਰਜੀ ਤੌਰ ਉੱਤੇ ਜੇਲ੍ਹ ਵਿਚੋਂ ਰਿਹਾਅ ਹੋਏ ਸਨ।
2 years ago | [YT] | 425
View 27 replies
Bhai Daljit Singh
***ਹਰਿਆਣਾ ਕਮੇਟੀ ਦੀਆਂ ਚੋਣਾਂ ਨੂੰ ਦਿੱਲੀ ਦਰਬਾਰ ਸਿੱਖਾਂ ਵਿਚ ਫੁੱਟ ਵਧਾਉਣ ਲਈ ਵਰਤੇਗਾ: ਪੰਥ ਸੇਵਕ
***ਸਾਂਝੇ ਸੰਗਤੀ ਉਮੀਦਵਾਰਾਂ ਦੀ ਚੋਣ ਸੰਗਤਾਂ ਪੰਥਕ ਰਿਵਾਇਤ ਅਨੁਸਾਰ ਕਰਨ: ਭਾਈ ਦਲਜੀਤ ਸਿੰਘ
ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਅਮਰੀਕ ਸਿੰਘ ਈਸੜੁ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਨੇ ਸਾਂਝੇ ਬਿਆਨ ਰਾਹੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦੀ ਸ਼ੁਰੂ ਕੀਤੀ ਪ੍ਰਕ੍ਰਿਆ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਵੋਟਰ ਫ਼ਾਰਮ ’ਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖ ਦੀ ਪ੍ਰੀਭਾਸ਼ਾ, “ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਬਿਾਨ, (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ) ਸ੍ਰੀ ਗੁਰੂ ਗ੍ਰੰਥ ਸਾਹਬਿ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ” ਦਰਜ ਨਾ ਕਰਨੀ, ਕੇਂਦਰ ਸਰਕਾਰ ਦੀ ਸਿੱਖਾਂ ਦੇ ਧਾਰਮਕਿ ਮਾਮਲਿਆਂ ਵਿੱਚ ਸਿੱਧੀ ਦਖ਼ਲ-ਅੰਦਾਜ਼ੀ ਹੈ। ਉਹਨਾਂ ਕਿਹਾ ਮੋਦੀ ਸਰਕਾਰ ਅਜਿਹਾ ਕਰਕੇ ਨਾ ਸਿਰਫ਼ ਹਰਿਆਣਾ ਕਮੇਟੀ ਦੀਆਂ ਚੋਣਾਂ ਨੂੰ ਸਿੱਖਾਂ ’ਚ ਧੜੇਬੰਦੀ ਪਾਉਣ, ਪਾੜਾ ਵਧਾਉਣ ਅਤੇ ਸਿੱਖ ਸੰਕਲਪਾਂ ਨੂੰ ਢਾਹ ਲਾਉਣ ਲਈ ਵਰਤ ਰਹੀ ਹੈ, ਸਗੋਂ ਸਿੱਖ ਸੰਸਥਾਵਾਂ ਦੀ ਚੋਣ ਵਿੱਚ ਗ਼ੈਰ ਸਿੱਖਾਂ ਤੇ ਦੇਹਧਾਰੀ ਦੰਭੀਆਂ ਦੇ ਪੈਰੋਕਾਰਾਂ ਦੀ ਦਖ਼ਲ-ਅੰਦਾਜ਼ੀ ਦਾ ਰਾਹ ਪੱਧਰਾ ਕਰ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਹ ਨੀਤੀ ਗੁਰਦੁਆਰਾ ਪ੍ਰਬੰਧ ’ਤੇ ਸਿੱਖ ਵਿਰੋਧੀ ਸੋਚ ਦੇ ਧਾਰਨੀ ਡੇਰੇਦਾਰਾਂ, ਦੰਭੀਆਂ, ਪਖੰਡੀਆਂ ਅਤੇ ਗ਼ੈਰ ਸਿੱਖਾਂ ਦਾ ਕਬਜ਼ਾ ਕਰਾਉਣ ਦੀ ਹੈ।
ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਸੰਵਿਧਾਨ ਦੀ ਚੋਣ ਪ੍ਰਣਾਲੀ ਤਹਿਤ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕ ਚੁਣਨ ਦਾ ਵਰਤਮਾਨ ਤਰੀਕਾ ਹੀ ਗੁਰਮਤਿ ਵਿਧੀ ਵਿਧਾਨ, ਖ਼ਾਲਸਾਈ ਸਿਧਾਤਾਂ, ਪੰਥਕ ਰਵਾਇਤਾਂ ਅਤੇ ਸਿੱਖ ਮਰਯਾਦਾ ਦੇ ਅਨੁਸਾਰੀ ਨਹੀਂ। ਗੁਰਮਤਿ ਵਿੱਚ ਸਾਂਝੀ ਅਗਵਾਈ ਦੀ ਪੰਚ ਪ੍ਰਧਾਨੀ ਪ੍ਰਣਾਲੀ ਹੀ ਪਰਵਾਨ ਹੈ ਅਤੇ ਫੈਸਲਾ ਲੈਣ ਲਈ ਗੁਰਮਤੇ ਦਾ ਵਿਧੀ ਵਿਧਾਨ ਹੈ। ਸਿੱਖਾਂ ਨੂੰ ਮੁੜ ਆਪਣੇ ਆਦਰਸ਼ਾਂ ਅਤੇ ਰਵਾਇਤਾਂ ਅਨੁਸਾਰ ਗੁਰਦੁਆਰਾ ਪ੍ਰਬੰਧ ਦਾ ਨਿਰੋਲ ਪੰਥਕ ਪ੍ਰਬੰਧ ਸੁਰਜੀਤ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਵਰਤਮਾਨ ਗੁਰਦੁਆਰਾ ਪ੍ਰਬੰਧ ਵਿੱਚ ਹੋ ਰਹੀਆਂ ਸਿਧਾਂਤਕ ਉਕਾਈਆਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਮੌਜੂਦਾ ਵੋਟ-ਤੰਤਰੀ ਪ੍ਰਣਾਨੀ ਵਿੱਚ ਸ਼ਮੂਲੀਅਤ ਕਰਨ ਵਾਲੇ ਸੁਹਰਿਦ ਤੇ ਪੰਥ ਪ੍ਰਸਤ ਹਿੱਸਿਆਂ ਨੂੰ ਵੋਟਰ ਫ਼ਾਰਮ ਵਿੱਚ ਸਿੱਖ ਦੀ ਪ੍ਰੀਭਾਸ਼ਾ ਵਾਲੀ ਮੱਦ ਸ਼ਾਮਲ ਕਰਵਾਉਣ ਲਈ ਤੁਰੰਤ ਢੁਕਵੇਂ ਤੇ ਕਾਰਗਰ ਯਤਨ ਕਰਨੇ ਚਾਹੀਦੇ ਹਨ।
ਪੰਥ ਸੇਵਕ ਸਖਸ਼ੀਅਤਾਂ ਨੇ ਅਗਾਹ ਕੀਤਾ ਕਿ ਵੋਟਰ ਫ਼ਾਰਮ ਦੀ ਤਰੁੱਟੀ ਦੂਰ ਕਰ ਲੈਣ ਨਾਲ ਵੀ ਸਭ ਕੁਝ ਆਪਣੇ ਆਪ ਠੀਕ ਨਹੀਂ ਹੋ ਜਾਣਾ, ਕਿਉਂਕਿ ਹਿੰਦ ਸਟੇਟ ਦਿੱਲੀ ਕਮੇਟੀ ਦੀਆਂ ਚੋਣਾਂ ਵਾਂਗ ਹੀ ਹਰਿਆਣਾ ਕਮੇਟੀ ਦੀਆਂ ਚੋਣਾਂ ਨੂੰ ਸਿੱਖ ਸੰਸਥਾਵਾਂ ’ਤੇ ਕਬਜ਼ੇ ਦੇ ਸੰਦ ਵਜੋਂ ਵਰਤ ਰਹੀ ਹੈ ਅਤੇ ਸਿੱਖਾਂ ਦੇ ਵੱਖ-ਵੱਖ ਧੜਿਆਂ/ਪਾਰਟੀਆਂ ਵਿੱਚ ਫੁੱਟ ਵਧਾਈ ਜਾ ਰਹੀ ਹੈ। ਸਟੇਟ ਦਾ ਮਨਸੂਬਾ ਦਿੱਲੀ ਕਮੇਟੀ ਦੀਆਂ ਚੋਣਾਂ ਵਾਂਗ ਕੋਈ ਇੱਕ ਮਜਬੂਤ ਧਿਰ ਨਾ ਉੱਭਰਣ ਦੇਣਾ ਹੈ। ਇੰਝ ਪਾਟਵੇਂ ਨਤੀਜੇ ਦੀ ਸੂਰਤ ਵਿੱਚ ਸਰਕਾਰ ਮੌਕਾ ਪ੍ਰਸਤ ਹਿੱਸਿਆਂ ਰਾਹੀਂ ਗੁਰਦੁਆਰਾ ਪ੍ਰਬੰਧ ਉੱਤੇ ਕਾਬਜ਼ ਹੋਣ ਦੀ ਤਾਕ ਵਿੱਚ ਹੈ।
ਉਹਨਾਂ ਹਰਿਆਣੇ ਦੇ ਸਿੱਖਾਂ ਅਤੇ ਪੰਥ ਨੂੰ ਸਮਰਪਤ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਧੜੇਬੰਦੀ ਤੋਂ ਮੁਕਤ ਹੋ ਕੇ ਸਾਂਝੀ ਸੰਗਤੀ ਪ੍ਰਣਾਲੀ ਰਾਹੀਂ ਸਰਬ ਪ੍ਰਵਾਨਤ ਯੋਗ ਉਮੀਦਵਾਰ ਚੁਣਨ ਵਾਸਤੇ ਗੁਰਮਤਿ ਆਸ਼ੇ ਤੇ ਪੰਥਕ ਰਵਾਇਤਾਂ ਅਨੁਸਾਰ ਯਤਨ ਕਰੋ। ਇਸ ਵਾਸਤੇ ਹਰ ਹਲਕੇ ਵਿੱਚ ਨਿਸ਼ਕਾਮ ਸ਼ਖਸੀਅਤਾਂ ਸਾਂਝਾ ਸੰਗਤੀ ਉਮੀਦਵਾਰ ਚੁਣਨ ਲਈ ਜਥਾ ਕਾਇਮ ਕਰਨ। ਇਹ ਜਥਾ ਪੰਚ ਪ੍ਰਧਾਨੀ ਪ੍ਰਣਾਲੀ ਰਾਹੀਂ ਨਿਰਪੱਖ ਤੇ ਯੋਗ ਪੰਜ ਸਿੰਘਾਂ ਦੀ ਚੋਣ ਕਰਕੇ ਗੁਰਮਤੇ ਦੀ ਵਿਧੀ ਅਨੁਸਾਰ ਸਾਂਝਾ ਉਮੀਦਵਾਰ ਚੁਣਨ ਦਾ ਅਮਲ ਚਲਾਉਣ।
ਪੰਥ ਸਵੇਕ ਸਖਸ਼ੀਅਤਾਂ ਨੇ ਸਿੱਖਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜਿਸ ਤੇਜੀ ਨਾਲ ਬਿੱਪਰਵਾਦੀ ਹਕੂਮਤ ਸਿੱਖ ਸੰਸਥਾਵਾਂ ਉੱਤੇ ਕਾਬਜ਼ ਹੋ ਰਹੀ ਹੈ, ਇਸ ਦਾ ਮੁਕਾਬਲਾ ਪੰਥਕ ਜੁਗਤ ਲਾਗੂ ਕਰਕੇ ਹੀ ਕੀਤਾ ਜਾ ਸਕਦਾ ਹੈ।
2 years ago | [YT] | 242
View 5 replies
Bhai Daljit Singh
ਆਉਂਦੀ 9 ਅਕਤੂਬਰ ਨੂੰ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਸ਼ਹੀਦ ਪਰਿਵਾਰ, ਗਦਲੀ ਪਿੰਡ ਵਾਸੀਆਂ, ਪੰਥਕ ਸਖਸ਼ੀਅਤਾਂ ਤੇ ਸਥਾਨਕ ਜਥਿਆਂ ਦੀ ਇਕ ਇਕੱਤਰਤਾ ਗਦਲੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਅਤੇ ਸ਼ਹੀਦੀ ਸਮਾਗਮ ਬਾਬਤ ਵਿਚਾਰ ਵਟਾਂਦਰਾ ਹੋਇਆ।
ਇਕੱਤਰਤਾ ਤੋਂ ਬਾਅਦ ਸ਼ਹੀਦੀ ਸਮਾਗਮ ਵਾਲੀ ਥਾਂ ਦਾ ਜਾਇਜਾ ਲੈਣ ਮੌਕੇ ਦੀ ਤਸਵੀਰ। ਖੱਬਿਓਂ-ਸੱਜੇ: ਪ੍ਰੋ. ਕੰਵਲਜੀਤ ਸਿੰਘ, ਭਾਈ ਨਿਰਮਲ ਸਿੰਘ ਨਿੰਮਾ, ਪਰਮਜੀਤ ਸਿੰਘ ਗਾਜ਼ੀ, ਸ. ਭੁਪਿੰਦਰ ਸਿੰਘ ਗਦਲੀ, ਸ. ਇੰਦਰਜੀਤ ਸਿੰਘ, ਭਾਈ ਦਲਜੀਤ ਸਿੰਘ, ਬੀਬੀ ਬਲਬਿੰਦਰ ਕੌਰ, ਭਾਈ ਨਰਾਇਣ ਸਿੰਘ ਅਤੇ ਮਾਤਾ ਸੁਰਜੀਤ ਕੌਰ ਜੀ।
2 years ago | [YT] | 287
View 12 replies
Bhai Daljit Singh
ਭਲਕੇ 28 ਜੁਲਾਈ ਨੂੰ ਸ਼ਹੀਦ ਬਲਦੇਵ ਸਿੰਘ ਧੂੜਕੋਟ ਦਾ ਸ਼ਹੀਦੀ ਦਿਹਾੜਾ ਹੈ। ਸ਼ਹੀਦ ਬਲਦੇਵ ਸਿੰਘ ਦਾ ਪਰਿਵਾਰ ਇਕ ਪੰਥਕ ਭਾਵਨਾ ਵਾਲਾ ਸੇਵਕ ਪਰਿਵਾਰ ਹੈ। ਇਹ ਪਰਿਵਾਰ ਖਾੜਕੂ ਸਿੰਘਾਂ ਦਾ ਹਰਮਦਰਦ ਪਰਵਾਰ ਸੀ ਤੇ ਸਿੰਘਾਂ ਦੀ ਠਾਹਰ ਸੀ। ਭਾਈ ਬਲਦੇਵ ਸਿੰਘ ਪਹਿਲਾਂ ਪਰਿਵਾਰ ਵਿਚ ਰਹਿ ਕੇ ਹੀ ਸਿੰਘਾਂ ਦੀ ਮਦਦ ਕਰਦੇ ਸਨ। ਕਿਸੇ ਘਟਨਾ ਤੋਂ ਬਾਅਦ ਉਹ ਰੂਪੋਸ਼ ਹੋ ਕੇ ਸੰਘਰਸ਼ ਵਿੱਚ ਸਿੱਧੇ ਸ਼ਾਮਿਲ ਹੋ ਗਏ। ਉਹਨਾ ਖਾ.ਲਿ.ਸ.ਤਾਨ ਲਿਬ.ਰੇਸ਼ਨ ਫੋ.ਰਸ ਜਥੇਬੰਦੀ ਵਿਚ ਭਾਈ ਗੁਰਜੰਟ ਸਿੰਘ ਬੁੱ.ਧ.ਸਿੰਘ.ਵਾਲਾ, ਭਾਈ ਅਜਮੇਰ ਸਿੰਘ ਲੋਧੀਵਾਲ, ਭਾਈ ਦਰਸ਼ਨ ਸਿੰਘ ਤਖਾਣਬੱਧ, ਭਾਈ ਮਨੋਹਰ ਸਿੰਘ ਧੀਰਾ ਅਤੇ ਭਾਈ ਕੁਲਵੰਤ ਸਿੰਘ ਖੁ.ਖਰਾਣਾ ਨਾਲ ਵਿਚਰਦਿਆਂ ਸੇਵਾ ਕੀਤੀ। ਉਹਨਾ ਦੀ ਸ਼ਹਾਦਤ 28 ਜੁਲਾਈ 1991 ਨੂੰ ਪੁ.ਲਿਸ ਮੁਕਾਬਲੇ ਵਿਚ ਹੋਈ। ਉਹਨਾ ਦੀ ਸ਼ਹਾਦਤ ਤੋਂ ਬਾਅਦ ਵੀ ਇਹ ਪਰਿਵਾਰ ਸੰਘਰਸ਼ ਅਤੇ ਸਿੰਘਾਂ ਦੀ ਹਿਮਾਇਤ ਵਿਚ ਰਿਹਾ ਹੈ। ਭਾਈ ਬਲਦੇਵ ਸਿੰਘ ਦੇ ਮਾਤਾ ਜੀ, ਸਿੰਘਣੀ ਅਤੇ ਬੇਟਾ ਸੰਘਰਸ਼ ਦੇ ਪੱਖ ਵਿਚ ਰਹੇ ਹਨ ਤੇ ਅੱਜ ਵੀ ਇਹ ਪਰਿਵਾਰ ਪੰਥਕ ਪਾਲੇ ਵਿਚ ਹੀ ਖੜ੍ਹਾ ਹੈ। ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਸਭ ਦਾ ਫਰਜ਼ ਹੈ।
2 years ago | [YT] | 431
View 16 replies
Bhai Daljit Singh
***ਸਾਂਝਾ ਬਿਆਨ***
• ਗੁਰੂ ਸਾਹਿਬ ਦੇ ਅਦਬ ਲਈ ਹਜ਼ੂਰੀ ਪਹਿਰੇ ਦੀ ਪੰਥਕ ਰਿਵਾਇਤ ਲਾਗੂ ਕਰਨ ਦੀ ਲੋੜ ਹੈ
• ਬੇਅਦਬੀ ਘਟਨਾਵਾਂ ਬਾਰੇ ਸਾਂਝੀ ਪੰਥਕ ਅਮਲਦਾਰੀ ਅਪਣਾਈ ਜਾਵੇ
ਗੁਰੂ ਸਾਹਿਬ ਦਾ ਅਦਬ ਸਤਿਕਾਰ ਹਰ ਸਿੱਖ ਲਈ ਸਰਬ-ਉੱਤਮ ਹੈ ਤੇ ਗੁਰੂ ਸਾਹਿਬ ਦੇ ਅਦਬ ਵਿਚ ਖਲਲ ਸਿੱਖਾਂ ਦੇ ਹਿਰਦੇ ਵਲੂੰਦਰਦਾ ਹੈ।
ਗੁਰੂ ਅਦਬ ਦੀ ਲੰਮੀ ਤੇ ਸਥਾਪਤ ਪੰਥਕ ਪਰੰਪਰਾ ਹੈ ਜਿਸ ਮੁਤਾਬਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਉੱਤੇ ਹਰ ਸਮੇਂ ਘੱਟੋ ਘੱਟ ਪੰਜ ਹਜੂਰੀ ਸੇਵਕ ਸਿੰਘ ਜਿਵੇਂ ਕਿ ਗੁਰੂ ਕੇ ਵਜ਼ੀਰ (ਗ੍ਰੰਥੀ ਸਿੰਘ), ਚੌਰਬਰਦਾਰ, ਨਿਸ਼ਾਨ ਬਰਦਾਰ, ਨਗਾਰਚੀ ਸਿੰਘ, ਦੇਗੀਆ ਸਿੰਘ, ਧੂਫੀਏ ਸੇਵਾਦਾਰ, ਬਰਸ਼ਾਬਰਦਾਰ, ਚੋਬਦਾਰ ਅਤੇ ਲਾਂਗਰੀ ਸੇਵਾਦਾਰ ਦੀ ਹਾਜ਼ਰੀ ਚਾਹੀਦੀ ਹੈ।
ਗੁਰੂ ਸਾਹਿਬ ਦੇ ਅਦਬ ਵਿਚ ਖਲਲ ਜਾਂ ਬੇਅਦਬੀ ਦੀਆਂ ਜ਼ਿਆਰਤਰ ਘਟਨਾਵਾਂ ਉੱਥੇ ਵਾਪਰ ਰਹੀਆਂ ਹਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਉੱਤੇ ਕੋਈ ਵੀ ਹਾਜ਼ਰ ਨਹੀਂ ਹੁੰਦਾ। ਅਜਿਹੀਆਂ ਘਟਨਾਵਾਂ ਵਿਚ ਹੀ ਦੋਸ਼ੀ ਲੱਭਣੇ ਮੁਸ਼ਕਿਲ ਹੋ ਜਾਂਦੇ ਹਨ। ਜਿੱਥੇ ਕਿਤੇ ਸੰਗਤ/ਸਿੰਘਾਂ ਦੀ ਹਾਜ਼ਰੀ ਵਿਚ ਕਿਸੇ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂ ਤਾਂ ਉਸ ਨੂੰ ਅਜਿਹਾ ਕਰ ਤੋਂ ਪਹਿਲਾਂ ਰੋਕ ਦਿੱਤਾ ਗਿਆ ਜਾਂ ਫਿਰ ਮੌਕੇ ਉੱਤੇ ਕਾਬੂ ਕਰ ਲਿਆ ਗਿਆ।
ਇਸ ਵਾਸਤੇ ਪਹਿਲੀ ਲਾਜ਼ਮੀ ਗੱਲ ਇਹ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਤੇ ਸਥਾਨਕ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਉੱਤੇ ਲੋੜੀਂਦੇ ਸੇਵਾਦਾਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਤਾਂ ਕਿ ਅਦਬ ਸਤਿਕਾਰ ਬੁਲੰਦ ਰਹੇ।
ਜਿੱਥੇ ਕਿਤੇ ਬੇਅਦਬੀ ਦੀ ਘਟਨਾ ਵਾਪਰਦੀ ਹੈ ਤਾਂ ਅਕਸਰ ਸਾਰਾ ਜ਼ੋਰ ਪੁਲਿਸ ਕਾਰਵਾਈ, ਧਰਨੇ-ਮੁਜਾਹਿਰੇ ਕਰਨ ਵੱਲ ਰਹਿੰਦਾ ਹੈ। ਪਰ ਪੁਲਿਸ ਉੱਤੇ ਢੁਕਵੀਂ ਕਾਰਵਾਈ ਕਰਨ ਲਈ ਸੰਗਤ ਦਾ ਦਬਾਅ ਵੀ ਤਾਂ ਹੀ ਬਣਾਇਆ ਸਕਦਾ ਹੈ ਜੇਕਰ ਸਿੱਖ ਸੰਗਤ ਇਕ-ਜੁਟ ਰਹੇ। ਇਸ ਵਾਸਤੇ ਪੁਲਿਸ ਜਾਂਚ ਦੀ ਨਿਗਰਾਨੀ ਲਈ ਸਿੱਖ ਸੰਗਤ ਵੱਲੋਂ ਪੰਥਕ ਜਥੇਬੰਦੀਆਂ ਦਾ ਇਕ ਸਾਂਝਾ ਸਥਾਨਕ ਜਾਂਚ ਨਿਗਰਾਨੀ ਜਥਾ ਬਣਾਉਣ ਚਾਹੀਦਾ ਹੈ ਜਿਹੜਾ ਪੁਲਿਸ ਜਾਂਚ ਦੇ ਸਹੀ ਲੀਹ ਉੱਤੇ ਚੱਲਦੇ ਹੋਣ ਦੀ ਨਿਗਰਾਨੀ ਕਰੇ।
ਇਸ ਤੋਂ ਇਲਾਵਾ ਸੰਗਤ ਵੱਲੋਂ ਪੰਥਕ ਜਥੇਬੰਦੀਆਂ ਦੀ ਸ਼ਮੂਲੀਅਤ ਨਾਲ ਬੇਅਦਬੀ ਦੀ ਘਟਨਾ ਬਾਰੇ ਇਕ ਤੱਥ ਖੋਜ ਜਥਾ ਬਣਾਇਆ ਜਾਣਾ ਚਾਹੀਦਾ ਹੈ ਜਿਹੜਾ ਘਟਨਾ ਨਾਲ ਜੁੜੇ ਤੱਥ ਇਕੱਤਰ ਕਰੇ। ਇਹ ਜਥਾ ਨਿਰਪੱਖ ਹੋ ਕੇ ਜਾਂਚ ਕਰੇ ਅਤੇ ਹਰ ਪੱਖ ਨੂੰ ਵਿਚਾਰ ਕੇ ਸੱਚਾਈ ਸਾਹਮਣੇ ਰੱਖੇ ਕਿ ਸਥਾਨਕ ਪ੍ਰਬੰਧ ਵਿਚ ਕਿੱਥੇ ਅਤੇ ਕੀ ਕਮੀ ਰਹੀ ਹੈ ਕਿ ਬੇਅਦਬੀ ਜਿਹੀ ਘਟਨਾ ਵਾਪਰੀ ਹੈ। ਇਸ ਕਮੀ ਲਈ ਜਿੰਮੇਵਾਰਾਂ ਦੀ ਸ਼ਨਾਖਤ ਵੀ ਕੀਤੀ ਜਾਵੇ।
ਬੇਅਦਬੀ ਦੀ ਕਿਸੇ ਵੀ ਘਟਨਾ ਲਈ ਸਿਰਫ ਪੁਲਿਸ ਕਾਰਵਾਈ ਤੱਕ ਸੀਮਤ ਰਹਿਣਾ ਹਰਗਿਜ਼ ਸਹੀ ਨਹੀਂ ਹੈ। ਇਸ ਵਾਸਤੇ ਪੰਥਕ ਰਿਵਾਇਤ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਗੁਰੂ ਖਾਲਸਾ ਪੰਥ ਦੀ ਨੁਮਾਇੰਦੀ ਕਰਦੇ ਪੰਜ ਸਿੰਘਾਂ ਵੱਲੋਂ ਅਸਥਾਨ ਦੇ ਪ੍ਰਬੰਧਕਾਂ ਤੇ ਅਣਗਹਿਲੀ ਦੇ ਜਿੰਮੇਵਾਰਾਂ ਤੋਂ ਸਾਰੀ ਗੱਲ ਪੁੱਛੀ ਜਾਵੇ ਤੇ ਉਹਨਾ ਨੂੰ ਪੰਥਕ ਪਰੰਪਰਾ ਅਨੁਸਾਰ ਤਨਖਾਹ ਲਗਾਈ ਜਾਵੇ। ਪ੍ਰਬੰਧਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਹਨਾ ਦੇ ਪ੍ਰਬੰਧ ਹੇਠ ਹੋਈ ਹੈ ਤਾਂ ਉਹਨਾ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਕਮੀ ਤੇ ਅਣਗਹਿਲੀ ਕਬੂਲ ਕਰਕੇ ਗੁਰੂ ਖਾਲਸਾ ਪੰਥ ਕੋਲ ਇਸ ਦਾ ਇਕਬਾਲ ਕਰਨ ਤੇ ਬਣਦੀ ਤਨਖਾਹ ਲਵਾ ਕੇ ਪੂਰੀ ਕਰਨ। ਪ੍ਰਬੰਧਕਾਂ ਸਮੇਤ ਸਾਨੂੰ ਸਭ ਨੂੰ ਸਮਝਣਾ ਚਾਹੀਦਾ ਹੈ ਕਿ ਗੁਰਸਿੱਖੀ ਮਾਰਗ ਵਿਚ ਹੋਈ ਅਵੱਗਿਆ ਨੂੰ ਪੰਜ ਸਿੰਘਾਂ ਅੱਗੇ ਮੰਨ ਕੇ ਤਨਖਾਹ ਪੂਰੀ ਕਰਨ ਦਾ ਵਿਧਾਨ ਹੈ। ਇਸ ਤੋਂ ਮੁਨਕਰ ਹੋ ਕੇ ਕਿਸੇ ਨੂੰ ਵੀ ਗੁਰੂ ਦਰਗਾਹ ਵਿਚ ਕਸੂਰਵਾਰ ਨਹੀਂ ਬਣਨਾ ਚਾਹੀਦਾ।
ਬਹੁਤੀਆਂ ਥਾਵਾਂ ਉੱਤੇ ਜਿਸ ਇਕਾਲੇ ਦੇ ਕਿਸੇ ਵੀ ਇਕ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਦੀ ਘਟਨਾ ਵਾਪਰਦੀ ਹੈ ਓਥੇ ਦੇ ਹੋਰਨਾਂ ਗੁਰਦੁਆਰਾ ਸਾਹਿਬਾਨ ਵਿਚ ਵੀ ਉਹੋ ਜਿਹੇ ਹਾਲਾਤ ਹੀ ਹੁੰਦੇ ਹਨ ਜਿਹਨਾ ਕਰਕੇ ਉਸ ਇਕ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਹੋਈ ਹੁੰਦੀ ਹੈ। ਇਸ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਨੂੰ ਪ੍ਰਮੁੱਖ ਰੱਖ ਕੇ ਉਸ ਇਲਾਕੇ ਵਿਚ ਸਰਗਰਮ ਸਤਿਕਾਰ ਸਭਾਵਾਂ/ਕਮੇਟੀਆਂ, ਗ੍ਰੰਥੀ ਸਭਾਵਾਂ, ਪ੍ਰਚਾਰਕ ਸਭਾਵਾਂ, ਸੰਪਰਦਾਵਾਂ ਅਤੇ ਧਾਰਮਿਕ ਸਖਸ਼ੀਅਤਾਂ ਨੂੰ ਇਲਾਕੇ ਦੇ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨਾਲ ਮਿਲ ਕੇ ਉੱਥੋਂ ਦੇ ਸਥਾਨਕ ਹਾਲਾਤ ਦੀ ਜਾਣਕਾਰੀ ਲੈਣੀ ਚਾਹੀਦੀ ਹੈ ਤੇ ਇਸ ਦਾ ਲੇਖਾ ਤਿਆਰ ਕਰਨਾ ਚਾਹੀਦਾ ਹੈ। ਜਿਸ ਅਸਥਾਨ ਤੇ ਜੋ ਵੀ ਕਮੀ-ਪੇਸ਼ੀ ਨਜ਼ਰ ਆਵੇ ਉਹ ਪ੍ਰਬੰਧਕਾਂ ਦੇ ਧਿਆਨ ਵਿਚ ਲਿਆਂਦੀ ਜਾਵੇ ਤੇ ਉਸ ਨੂੰ ਦੂਰ ਕਰਨ ਲਈ ਪ੍ਰਬੰਧਕਾਂ ਨੂੰ ਕਿਹਾ ਜਾਵੇ। ਸੰਗਤ ਇਹ ਯਕੀਨੀ ਬਣਾਵੇ ਕਿ ਸਾਹਮਣੇ ਆਈਆਂ ਕਮੀਆਂ ਦੂਰ ਹੋਣ ਤਾਂ ਕਿ ਬੇਅਦਬੀ ਜਿਹੀਆਂ ਹਿਰਦੇ ਵਲੂੰਦਰਣ ਵਾਲੀਆਂ ਘਟਨਾਵਾਂ ਨਾ ਵਾਪਰਣ ਤੇ ਗੁਰੂ ਸਾਹਿਬ ਦਾ ਅਦਬ ਸਦਾ ਬੁਲੰਦ ਰਹੇ।
੭ ਸਾਵਣ ੫੫੫
(੨੨ ਜੁਲਾਈ ੨੦੨੩)
ਵੱਲੋਂ:
ਭਾਈ ਦਲਜੀਤ ਸਿੰਘ
ਭਾਈ ਨਰਾਇਣ ਸਿੰਘ
ਭਾਈ ਲਾਲ ਸਿੰਘ ਅਕਾਲਗੜ੍ਹ
ਭਾਈ ਭੁਪਿੰਦਰ ਸਿੰਘ ਭਲਵਾਨ
ਭਾਈ ਸਤਨਾਮ ਸਿੰਘ ਖੰਡੇਵਾਲਾ
ਭਾਈ ਰਾਜਿੰਦਰ ਸਿੰਘ ਮੁਗਲਵਾਲ
ਭਾਈ ਸਤਨਾਮ ਸਿੰਘ ਝੰਜੀਆਂ
ਭਾਈ ਸੁਖਦੇਵ ਸਿੰਘ ਡੋਡ
ਭਾਈ ਅਮਰੀਕ ਸਿੰਘ ਈਸੜੂ
ਭਾਈ ਹਰਦੀਪ ਸਿੰਘ ਮਹਿਰਾਜ
ਭਾਈ ਮਨਜੀਤ ਸਿੰਘ ਫਗਵਾੜਾ
2 years ago | [YT] | 298
View 8 replies
Bhai Daljit Singh
ਬੀਤੇ ਦਿਨੀਂ ਭਾਈ ਸੁਖਵਿੰਦਰ ਸਿੰਘ (ਬੀੜ ਕਿਸ਼ਨ ਸਿੰਘ ਵਾਲਾ ਨਵਾਂ ਪਿੰਡ) ਦੇ ਮਾਤਾ ਤੇਜ ਕੌਰ ਜੀ ਚਲਾਣਾ ਕਰ ਗਏ ਸਨ। ਇਹ ਪਰਿਵਾਰ ਸੰਘਰਸ਼ ਦੀ ਸੇਵਾ ਵਿਚ ਵਿਚਰਨ ਵਾਲਾ ਪਰਿਵਾਰ ਹੈ ਜਿਹਨਾ ਖਾੜਕੂ ਸਿੰਘਾਂ ਦੀ ਠਹਿਰ ਤੇ ਸੰਭਾਲ ਵਿਚ ਅਹਿਮ ਯੋਗਦਾਨ ਪਾਇਆ ਹੈ।
ਠਾਹਰਾਂ ਤੇ ਹਮਦਰਦ ਪਰਿਵਾਰਾਂ ਦੇ ਯੋਗਦਾਨ ਵਿਚ ਮਾਤਾ ਤੇਜ ਕੌਰ ਜੀ ਜਿਹੀਆਂ ਮਾਵਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਜਿਹਨਾ ਆਪਣੇ ਪਰਿਵਾਰਾਂ ਨੂੰ ਜੋਖਮ ਵਿਚ ਪਾ ਕੇ ਸੰਘਰਸ਼ ਦਾ ਸਾਥ ਦੇਣ ਦੀ ਪ੍ਰੇਰਣਾ ਕੀਤੀ। ਇਹਨਾ ਪਰਿਵਾਰਾਂ ਨੇ ਸੰਘਰਸ਼ ਦੀ ਸੇਵਾ ਬਦਲੇ ਕਈ ਤਰ੍ਹਾਂ ਦੇ ਤਸ਼ੱਦਦ ਝੱਲੇ ਹਨ। ਅੱਜ ਵੀ ਜੇਕਰ ਇਹ ਪਰਿਵਾਰ ਸੰਘਰਸ਼ ਦੇ ਪੱਖ ਵਿਚ ਖੜ੍ਹੇ ਹਨ ਤਾਂ ਇਸ ਵਿਚ ਇਹਨਾ ਪਰਿਵਾਰਾਂ ਦੀਆਂ ਬੀਬੀਆਂ ਤੇ ਮਾਤਾਵਾਂ ਦੀ ਬਹੁਤ ਵੱਡੀ ਦੇਣ ਹੈ। ਗੁਰੂ ਮਹਾਰਾਜ ਮਾਤਾ ਤੇਜ ਕੌਰ ਨੂੰ ਚਰਨਾਂ ਵਿਚ ਨਿਵਾਸ ਬਖਸ਼ਣ। ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਸਿੱਖੀ ਦੇ ਵਿਹੜੇ ਵਿਚ ਪੰਥਕ ਭਾਵਨਾਂ ਵਾਲੀਆਂ ਮਾਵਾਂ ਗੁਰੂ ਮਿਹਰ ਨਾਲ ਸਦਾ ਰਹਿਣ।
ਮਾਤਾ ਤੇਜ ਕੌਰ ਨਮਿਤ ਅੰਤਿਮ ਅਰਦਾਸ ਬੀਤੇ ਦਿਨ ਗੁਰਦੁਆਰਾ ਗੁਰੂਸਰ, ਪਾਤਿਸ਼ਾਹੀ ੬ਵੀਂ, ਪਿੰਡ ਚਕੋਹੀ ਵਿਖੇ ਬੀਤੇ ਦਿਨ ਹੋਈ, ਜਿਸ ਮੌਕੇ ਭਾਈ ਹਰਪਾਲ ਸਿੰਘ ਚੀਮਾ, ਭਾਈ ਅਮਰੀਕਾ ਸਿੰਘ ਈਸੜੂ ਤੇ ਹੋਰਨਾਂ ਸਿੰਘਾਂ ਨੇ ਵੀ ਹਾਜ਼ਰੀ ਭਰੀ।
#Sikh #Punjab #Khalsa
2 years ago | [YT] | 187
View 11 replies
Load more