Giani Harpreet singh



Giani Harpreet singh

ਪੰਜਾਬ ਦੇ ਜ਼ਖ਼ਮ ਅਜੇ ਵੀ ਹਰੇ ਹਨ। ਇਨ੍ਹਾਂ ਨੂੰ ਸਿਆਸੀ ਬਿਆਨਾਂ ਨਾਲ ਕੁਰੇਦਣ ਦੀ ਬਜਾਇ ਸੱਚ, ਨਿਆਂ ਅਤੇ ਪਾਰਦਰਸ਼ਤਾ ਰਾਹੀਂ ਭਰਨ ਦੀ ਲੋੜ ਹੈ।

ਜੇ ਕਿਸੇ ਨੂੰ ਕਿਸੇ ਤੱਥ ਜਾਂ ਦਾਅਵੇ 'ਤੇ ਸਵਾਲ ਹੈ, ਤਾਂ ਉਸਦਾ ਹੱਲ ਨਿਰਪੱਖ ਜਾਂਚ ਅਤੇ ਦਸਤਾਵੇਜ਼ੀ ਸੱਚਾਈ ਨਾਲ ਹੋਣਾ ਚਾਹੀਦਾ ਹੈ, ਨਾ ਕਿ ਸਿਆਸੀ ਟਕਰਾਅ ਨਾਲ।

ਮੇਰੀ ਕੇਂਦਰ ਸਰਕਾਰ ਅਤੇ ਸਾਰੇ ਸਿਆਸੀ ਆਗੂਆਂ ਨੂੰ ਅਪੀਲ ਹੈ ਕਿ ਪੰਜਾਬ ਦੇ ਦਰਦ ਨੂੰ ਸਿਆਸਤ ਦਾ ਮਾਧਿਅਮ ਨਾ ਬਣਾਇਆ ਜਾਵੇ। ਪੁਰਾਣੇ ਜ਼ਖ਼ਮਾਂ ਨੂੰ ਮੁੜ ਕੁਰੇਦਣ ਦੀ ਬਜਾਇ ਇਨਸਾਫ਼, ਸਾਂਝ ਅਤੇ ਭਰੋਸੇ ਦਾ ਰਾਹ ਅਪਣਾਇਆ ਜਾਵੇ।

#Punjab #Justice #Peace #SikhCommunity #GianiHarpreetSingh #ShiromaniAkaliDalPunarSurjit

14 hours ago | [YT] | 70

Giani Harpreet singh

ਇੱਕ ਪਾਸੇ ਬਦਲਾਅ ਦੇ ਦਾਅਵੇ, ਦੂਜੇ ਪਾਸੇ ਹਰ ਮਹੀਨੇ ਨਵਾਂ ਕਰਜ਼ਾ!

ਪੰਜਾਬ ਸਰਕਾਰ ਵੱਲੋਂ ਮੁੜ 1,000 ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੀ ਖ਼ਬਰ ਚਿੰਤਾਜਨਕ ਹੈ। ਜਦੋਂ ਪਹਿਲਾਂ ਹੀ ਪੰਜਾਬ ਕਰਜ਼ੇ ਦੇ ਭਾਰੀ ਬੋਝ ਹੇਠ ਦੱਬਿਆ ਹੋਇਆ ਹੈ, ਤਾਂ ਹਰ ਵਾਰ ਨਵਾਂ ਕਰਜ਼ਾ ਲੈਣਾ ਇਹ ਸਵਾਲ ਖੜ੍ਹਾ ਕਰਦਾ ਹੈ ਕਿ ਆਖ਼ਿਰ ਸੂਬੇ ਦੀ ਆਰਥਿਕ ਦਿਸ਼ਾ ਕੀ ਹੈ?

ਜੋ ਸਰਕਾਰ ਵਿੱਤੀ ਇਨਕਲਾਬ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ, ਅੱਜ ਉਹੀ ਸਰਕਾਰ ਕਰਜ਼ੇ 'ਤੇ ਕਰਜ਼ਾ ਚੁੱਕਣ ਲਈ ਮਜਬੂਰ ਕਿਉਂ ਹੈ?

ਪੰਜਾਬ ਨੂੰ ਇਸ਼ਤਿਹਾਰਾਂ ਦੀ ਨਹੀਂ, ਸਗੋਂ ਮਜ਼ਬੂਤ ਆਰਥਿਕ ਨੀਤੀ, ਉਦਯੋਗਾਂ ਨੂੰ ਉਤਸ਼ਾਹ, ਰੁਜ਼ਗਾਰ ਸਿਰਜਣ ਅਤੇ ਵਿੱਤੀ ਅਨੁਸ਼ਾਸਨ ਦੀ ਲੋੜ ਹੈ।

ਪੰਜਾਬ ਦੇ ਭਵਿੱਖ ਨੂੰ ਕਰਜ਼ੇ ਦੀਆਂ ਕਿਸ਼ਤਾਂ ਵਿੱਚ ਗਹਿਣੇ ਨਹੀਂ ਰੱਖਿਆ ਜਾ ਸਕਦਾ।

#PunjabEconomy #DebtCrisis #AAPPunjab #FinancialDiscipline #PunjabFirst #GianiHarpreetSingh #ShiromaniAkaliDalPunarSurjit

1 day ago | [YT] | 47

Giani Harpreet singh

ਇੱਕ ਪਾਸੇ ਪੰਜਾਬ ਸਰਕਾਰ "ਮਾਵਾਂ ਧੀਆਂ ਸਨਮਾਨ ਯੋਜਨਾ" ਦੇ ਨਾਮ 'ਤੇ ਆਪਣੀ ਵਾਹ-ਵਾਹ ਕਰਵਾ ਰਹੀ ਹੈ, ਪਰ ਦੂਜੇ ਪਾਸੇ ਜੇਕਰ ਆਪਣੀ ਹੀ ਪਾਰਟੀ ਦੀ ਮਹਿਲਾ ਆਗੂ ਨਾਲ ਦੁਰਵਿਹਾਰ ਦੇ ਦੋਸ਼ਾਂ ਦੇ ਮਾਮਲੇ ਵਿੱਚ ਮੰਤਰੀ ਅਤੇ ਹੋਰ ਲੋਕਾਂ ਨੂੰ ਅਦਾਲਤ ਵੱਲੋਂ ਸੰਮਨ ਜਾਰੀ ਹੋਣ, ਤਾਂ ਇਹ ਸਰਕਾਰ ਦੇ ਦੋਹਰੇ ਮਾਪਦੰਡਾਂ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਧੀਆਂ ਅਤੇ ਮਹਿਲਾਵਾਂ ਦਾ ਸਨਮਾਨ ਸਿਰਫ਼ ਯੋਜਨਾਵਾਂ, ਇਸ਼ਤਿਹਾਰਾਂ ਜਾਂ ਭਾਸ਼ਣਾਂ ਨਾਲ ਨਹੀਂ ਹੁੰਦਾ, ਸਗੋਂ ਵਿਹਾਰ ਅਤੇ ਜਵਾਬਦੇਹੀ ਨਾਲ ਹੁੰਦਾ ਹੈ। ਜੇਕਰ ਆਪਣੀ ਹੀ ਪਾਰਟੀ ਦੀਆਂ ਮਹਿਲਾ ਵਰਕਰਾਂ ਆਪਣੇ ਆਪ ਨੂੰ ਅਸੁਰੱਖਿਅਤ ਜਾਂ ਅਪਮਾਨਿਤ ਮਹਿਸੂਸ ਕਰਨ, ਤਾਂ ਫਿਰ ਸਰਕਾਰ ਦੇ ਵੱਡੇ-ਵੱਡੇ ਦਾਅਵੇ ਲੋਕਾਂ ਨੂੰ ਕਿਵੇਂ ਯਕੀਨ ਦਿਵਾ ਸਕਣਗੇ?

ਪੰਜਾਬ ਦੀਆਂ ਮਾਵਾਂ-ਧੀਆਂ ਨੂੰ ਪ੍ਰਚਾਰ ਨਹੀਂ, ਸਗੋਂ ਇੱਜ਼ਤ, ਸੁਰੱਖਿਆ ਅਤੇ ਨਿਆਂ ਚਾਹੀਦਾ ਹੈ।

#AAP #Punjab #MavanDhianSanmaanYojna #WomenRespect #PunjabPolitics #Accountability #GianiHarpreetSingh

2 days ago | [YT] | 69

Giani Harpreet singh

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥
ਸਿੱਖੀ ਸਿਦਕ ਨਿਭਾਉਣ ਲਈ ਅੱਜ ਦੇ ਦਿਨ 25 ਹਾੜ 1738 ਨੂੰ ਬੰਦ-ਬੰਦ ਕਟਾਉਣ ਵਾਲੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਨਮਨ 🙏
ਸਿੱਖ ਇਤਿਹਾਸ ਦੇ ਮਹਾਨ ਵਿਦਵਾਨ, ਗੁਰਬਾਣੀ ਦੇ ਸੇਵਕ ਅਤੇ ਅਡੋਲ ਸਿਦਕ ਦੇ ਪ੍ਰਤੀਕ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਸਾਨੂੰ ਧਰਮ, ਸੱਚ ਅਤੇ ਪੰਥਕ ਮਰਿਆਦਾ ਲਈ ਹਰ ਕੁਰਬਾਨੀ ਦੇਣ ਦੀ ਪ੍ਰੇਰਣਾ ਦਿੰਦੀ ਹੈ।
ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਆਓ, ਉਨ੍ਹਾਂ ਦੇ ਜੀਵਨ ਤੋਂ ਸੇਧ ਲੈਂਦਿਆਂ ਗੁਰਮਤਿ ਸਿਧਾਂਤਾਂ, ਪੰਥਕ ਏਕਤਾ ਅਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਦ੍ਰਿੜ੍ਹਤਾ ਨਾਲ ਆਪਣਾ ਫ਼ਰਜ਼ ਨਿਭਾਈਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ!

#MartyrdomDay #ShaheedBhaiManiSinghJi #ShaheediDiwas #BhaiManiSinghJi #GianiHarpreetSingh

5 days ago | [YT] | 220

Giani Harpreet singh

ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ ॥
ਧੰਨ ਧੰਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਥਾਪਨਾ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ🙏
ਮੀਰੀ-ਪੀਰੀ ਦੇ ਸਿਧਾਂਤ ’ਤੇ ਸਥਾਪਿਤ ਇਹ ਪਾਵਨ ਤਖ਼ਤ ਸਾਨੂੰ ਹਮੇਸ਼ਾ ਸੱਚ, ਨਿਆਂ, ਨਿਡਰਤਾ ਅਤੇ ਪੰਥਕ ਏਕਤਾ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਆਓ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ, ਸੁਤੰਤਰਤਾ ਅਤੇ ਸਰਵਉੱਚਤਾ ਨੂੰ ਕਾਇਮ ਰੱਖਣ ਲਈ ਗੁਰੂ ਸਾਹਿਬ ਦੇ ਸਿਧਾਂਤਾਂ ਪ੍ਰਤੀ ਸਮਰਪਿਤ ਰਹੀਏ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੀ ਪੰਥ ਦੀ ਤਾਕਤ ਅਤੇ ਏਕਤਾ ਦਾ ਆਧਾਰ ਹੈ।

#SriAkalTakhtSahib #SthapnaDiwas #ਸ਼੍ਰੀਅਕਾਲਤਖ਼ਤਸਾਹਿਬ #ਸਥਾਪਨਾਦਿਵਸ #GianiHarpreetSingh

1 week ago | [YT] | 247

Giani Harpreet singh

ਗੁਰ ਹਰਿਗੋਬਿੰਦ ਖਸਟਮ ਅਵਤਾਰੇ ।।
ਜਿਨਿ ਪਕੜਿ ਤੇਗ ਬਹੁ ਦੁਸਟ ਪਛਾਰੇ ।।
ਛੇਵੇਂ ਪਾਤਿਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 🙏
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੇ ਸਿਧਾਂਤ ਰਾਹੀਂ ਸਿੱਖ ਪੰਥ ਨੂੰ ਰੂਹਾਨੀਅਤ ਅਤੇ ਨਿਆਂ ਲਈ ਸੰਘਰਸ਼ ਕਰਨ ਦੀ ਪ੍ਰੇਰਣਾ ਦਿੱਤੀ। ਆਓ, ਅਸੀਂ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਅਧਾਰ ਬਣਾਈਏ, ਧਰਮ ਦੀ ਰੱਖਿਆ, ਸੱਚ, ਸੇਵਾ ਅਤੇ ਸਰਬੱਤ ਦੇ ਭਲੇ ਦੇ ਮਾਰਗ 'ਤੇ ਅਡੋਲ ਚੱਲਣ ਦਾ ਅਹਿਦ ਕਰੀਏ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਕਿ ਸਮੂਹ ਸੰਗਤ ਚੜ੍ਹਦੀ ਕਲਾ ਵਿੱਚ ਰਹੇ।

#ParkashDihara #ShriGuruHargobindSahibJi #ParkashPurab #GuruHargobindSahibJi #GianiHarpreetSingh

2 weeks ago | [YT] | 234

Giani Harpreet singh

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਤੇ' ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ 🙏
ਮਹਾਰਾਜਾ ਰਣਜੀਤ ਸਿੰਘ ਜੀ ਸਿਰਫ਼ ਇੱਕ ਮਹਾਨ ਸ਼ਾਸਕ ਹੀ ਨਹੀਂ ਸਨ, ਸਗੋਂ ਇਨਸਾਫ਼, ਧਾਰਮਿਕ ਸਹਿਣਸ਼ੀਲਤਾ, ਬਹਾਦਰੀ ਅਤੇ ਸਰਬੱਤ ਦੇ ਭਲੇ ਦੇ ਪ੍ਰਤੀਕ ਸਨ। ਉਨ੍ਹਾਂ ਦਾ ਸੁਸ਼ਾਸਨ, ਦੂਰਦਰਸ਼ੀ ਸੋਚ ਅਤੇ ਖ਼ਾਲਸਾ ਰਾਜ ਦੀ ਸ਼ਾਨ ਅੱਜ ਵੀ ਸਾਡੇ ਲਈ ਪ੍ਰੇਰਣਾ ਦਾ ਸਰੋਤ ਹੈ।
ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਆਓ, ਅਸੀਂ ਉਨ੍ਹਾਂ ਦੇ ਆਦਰਸ਼ਾਂ 'ਤੇ ਚੱਲਦਿਆਂ ਪੰਜਾਬ ਦੀ ਏਕਤਾ, ਸੇਵਾ ਅਤੇ ਸਵਾਭਿਮਾਨ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੰਕਲਪ ਲਈਏ।

#Barsi #SherEPunjab #MaharajaRanjitSingh #MaharajaRanjitSinghJi #Tribute #GianiHarpreetSingh

2 weeks ago | [YT] | 205

Giani Harpreet singh

ਜਾਤਿ ਜੁਲਾਹਾ ਮਤਿ ਕਾ ਧੀਰੁ ॥
ਸਹਜਿ ਸਹਜਿ ਗੁਣ ਰਮੈ ਕਬੀਰੁ ॥
ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 🙏
ਸੰਤ ਸ਼੍ਰੋਮਣੀ ਭਗਤ ਕਬੀਰ ਜੀ ਦਾ ਜੀਵਨ ਮਨੁੱਖਤਾ, ਸਮਾਨਤਾ ਅਤੇ ਸੱਚ ਦੀ ਅਡੋਲ ਆਵਾਜ਼ ਹੈ। ਉਨ੍ਹਾਂ ਨੇ ਆਪਣੀ ਬਾਣੀ ਰਾਹੀਂ ਜਾਤ-ਪਾਤ, ਅਹੰਕਾਰ ਅਤੇ ਪਖੰਡ ਦਾ ਖੰਡਨ ਕਰਦਿਆਂ ਨਾਮ ਸਿਮਰਨ, ਸੱਚੇ ਜੀਵਨ ਅਤੇ ਪ੍ਰਭੂ ਪ੍ਰੇਮ ਦਾ ਸੰਦੇਸ਼ ਦਿੱਤਾ।
ਆਓ, ਭਗਤ ਕਬੀਰ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਅਤੇ ਸਰਬੱਤ ਦੇ ਭਲੇ, ਆਪਸੀ ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਦੇ ਰਾਹ 'ਤੇ ਚੱਲਣ ਦਾ ਸੰਕਲਪ ਕਰੀਏ।
ਵਾਹਿਗੁਰੂ ਜੀ ਸਭ ਉੱਤੇ ਆਪਣੀ ਮਿਹਰ ਭਰੀ ਨਜ਼ਰ ਬਣਾਈ ਰੱਖਣ।

#JanamDihara #BhagatKabirJi #SantKabirJi #KabirJayanti #GianiHarpreetSingh

2 weeks ago | [YT] | 101

Giani Harpreet singh

ਸਫਲਿਓ ਸਤਿਗੁਰੁ ਸੇਵਿਆ ਧੰਨੁ ਜਨਮੁ ਪਰਵਾਣੁ॥
ਜਿਨਾ ਸਤਿਗੁਰੁ ਜੀਵਦਿਆ ਮੁਇਆ ਨ ਵਿਸਰੈ ਸੇਈ ਪੁਰਖ ਸੁਜਾਣ॥
ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਉਹਨਾਂ ਦੀ ਅਮੁੱਲੀ ਸ਼ਹਾਦਤ ਨੂੰ ਕੋਟਿ-ਕੋਟਿ ਨਮਨ 🙏
ਬਾਬਾ ਬੰਦਾ ਸਿੰਘ ਬਹਾਦੁਰ ਜੀ ਦੀ ਸ਼ਹਾਦਤ ਸਿਰਫ਼ ਇਤਿਹਾਸ ਦਾ ਇੱਕ ਅਧਿਆਇ ਨਹੀਂ, ਸਗੋਂ ਜ਼ੁਲਮ ਵਿਰੁੱਧ ਸੰਘਰਸ਼, ਧਰਮ ਦੀ ਰੱਖਿਆ ਅਤੇ ਗੁਰੂ ਪ੍ਰਤੀ ਅਟੱਲ ਸਮਰਪਣ ਦਾ ਅਮਰ ਪ੍ਰਤੀਕ ਹੈ।
ਉਹਨਾਂ ਨੇ ਗੁਰੂ ਸਾਹਿਬ ਦੇ ਬਖ਼ਸ਼ੇ ਹੋਏ ਰਾਹ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਇਆ ਅਤੇ ਅੰਤਿਮ ਸਾਹ ਤੱਕ ਸੱਚ, ਨਿਆਂ ਅਤੇ ਖ਼ਾਲਸਾਈ ਅਸੂਲਾਂ ਲਈ ਡਟੇ ਰਹੇ।
ਆਓ, ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਪੰਥ ਅਤੇ ਸਮਾਜ ਦੀ ਚੜ੍ਹਦੀ ਕਲਾ ਲਈ ਆਪਣਾ ਯੋਗਦਾਨ ਪਾਈਏ।

#ShaheediDihara #BabaBandaSinghBahadurJi #ਸ਼ਹੀਦੀਦਿਹਾੜਾ #ਬਾਬਾਬੰਦਸਿੰਘਬਹਾਦੁਰਜੀ #SinghSahibGianiHarpreetSingh

2 weeks ago | [YT] | 224

Giani Harpreet singh

ਤੇਰਾ ਕੀਆ ਮੀਠਾ ਲਾਗੈ ॥
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥
ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਿਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਉਹਨਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਨਮਨ 🙏
ਸੱਚ, ਸਹਿਣਸ਼ੀਲਤਾ ਅਤੇ ਪ੍ਰਭੂ ਭਾਣੇ ਨੂੰ ਮਿੱਠਾ ਮੰਨਣ ਦੀ ਜੋ ਮਿਸਾਲ ਗੁਰੂ ਸਾਹਿਬ ਨੇ ਕਾਇਮ ਕੀਤੀ, ਉਹ ਸਮੂਹ ਮਨੁੱਖਤਾ ਲਈ ਸਦੀਵੀ ਰਾਹਦਾਰੀ ਹੈ।

“ਤੇਰਾ ਕੀਆ ਮੀਠਾ ਲਾਗੈ” ਦਾ ਸੰਦੇਸ਼ ਸਾਨੂੰ ਹਰ ਹਾਲਤ ਵਿੱਚ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ, ਸੱਚ ਦੇ ਮਾਰਗ ‘ਤੇ ਅਡੋਲ ਰਹਿਣ ਅਤੇ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਹੋਣ ਦੀ ਪ੍ਰੇਰਣਾ ਦਿੰਦਾ ਹੈ।

ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਸਿਜਦਾ ਕਰਦਿਆਂ ਅਰਦਾਸ ਹੈ ਕਿ ਅਸੀਂ ਸਾਰੇ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਤਾਕਤ ਪ੍ਰਾਪਤ ਕਰੀਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ!

#ShaheediDihara #ShriGuruArjanDevJi #MartyrdomDay #DhanDhanGuruArjanDevJi #TerakiyaMeethaLage #GianiHarpreetSingh

3 weeks ago | [YT] | 208