Spread Love Serve Humanity…


ਹੱਸਦਾ ਵੱਸਦਾ ਰਹੇ ਮੇਰਾ ਪੰਜਾਬ…

ਨਿਰਪੱਖ ਰਹੋ
ਨਿਰਵੈਰ ਰਹੋ
ਗੁਰੂ ਸਾਹਿਬ ਨਾਲ ਜੁੜੇ ਰਹੋ


ਮੈਂ ਮਾਨ ਦੇ ਪੱਖ ਚ ਨਹੀਂ, ਮੈਂ ਬਾਦਲ ਪਰਿਵਾਰ ਦੇ ਪੱਖ ਚ ਨਹੀਂ
ਮੈਂ ਕੈਪਟਨ ਚੰਨੀ ਬਾਜਵਾ ਦੇ ਪੱਖ ਚ ਨਹੀਂ
ਮੈਂ ਪੰਜਾਬ ਦੀ ਗੱਲ ਕਰਦਾ ਹਾਂ ਤੇ ਪੰਜਾਬ ਦੀ ਗੱਲ ਕਰਦਾ ਰਹਾਂਗਾ


ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ!



SarbatDaBhala

“ਆਪ” ਵਾਲਿਆਂ ਦਾ ਦਿੱਲੀ ਵਿਚਲਾ ਅਖੌਤੀ ਸਿਹਤ ਅਤੇ ਸਿੱਖਿਆ ਮਾਡਲ ਵੀ ਇੰਨਾ ਹੀ ਸੱਚਾ ਸੀ ਜਿੰਨਾ ਇਨ੍ਹਾਂ ਨੇ ਸਾਬਕਾ ਮਿਸ ਇੰਡੀਆ ਨੂੰ NEET ਦਾ ਉਮੀਦਵਾਰ ਬਣਾ ਕੇ ਮਸ਼ਹੂਰੀ ਕੀਤੀ।

ਅੱਜ ਜਦੋਂ ਇਨ੍ਹਾਂ ਦਾ ਝੂਠ ਸ਼ਰੇ-ਬਜ਼ਾਰ ਫੜਿਆ ਗਿਆ ਤਾਂ ਛਲੇਡਾ ਪਾਰਟੀ ਨੇ ਪੋਸਟ ਡਲੀਟ ਕਰ ਦਿੱਤੀ।

2022 ਦੀਆਂ ਚੋਣਾਂ ਤੋਂ ਪਹਿਲਾਂ ਵੀ ਇਨ੍ਹਾਂ ਦੇ ਫਰਾਡ ਮਾਡਲ ਬਾਰੇ ਸੁਚੇਤ ਕੀਤਾ ਸੀ।

ਛਲੇਡਾ ਪਾਰਟੀ ਦਾ ਸਾਰਾ ਮਾਡਲ ਹੀ ਝੂਠੀ ਇਸ਼ਤਿਹਾਰਬਾਜ਼ੀ ਹੈ। ਇਹੋ ਜਿਹਾ ਹੀ ਪਹਿਲਾਂ ਗੁਜਰਾਤ ਮਾਡਲ ਸੀ।

8 hours ago | [YT] | 1

SarbatDaBhala

ਜਿੰਨਾਂ ਨੇ ਸੰਤਾਂ ਦੀਆਂ ਸਪੀਚਸ ਸੁਣੀਆਂ ਉਹਨਾਂ ਇੱਕ ਗੱਲ ਸੁਣੀ ਹੋਣੀ ... |
ਕਿ ਡਰੀ ਕਾਹਤੋਂ ਜਾਨੇ ਹੋ ਕੇ ਕੋਈ ਵਿਕ ਨਾ ਜਾਵੇ ਕੋਈ ਗਦਾਰੀ ਨਾ ਕਰ ਜਾਏ |
ਜੇ ਕੋਈ ਗਦਾਰੀ ਕਰੁ ਕੌਮ ਨੇ ਮੰਗ ਲੈਣਾਂ ਹਿਸਾਬ ਆਪੇ , ਤੁਸੀਂ ਵੀ ਜੀ ਜੀ ਨਾ ਕਰੀ ਚੱਲਿਆ ਕਰੋ ਇਹਨਾਂ ਨੂੰ ਘੇਰ ਕੇ ਸਵਾਲ ਕਰਿਆ ਕਰੋ , ਮੈਂ ਲੁਧਿਆਣੇ ਕਾਨਫਰੈਂਸ ਚ ਵੀ ਬਾਦਲ ਸਾਬ ਨੂੰ ਸਵਾਲ ਕੀਤਾ ਸੀ ਕੇ ਤੁਸੀਂ ਲਾਲਾ ਜਗਤ ਨਰਾਇਣ ਦੇ ਪੋਤੇ ਦੇ ਵਿਆਹ ਤੇ ਸਿਰੋਪਾ ਕਿਓਂ ਦੇ ਕੇ ਆਏ ?
ਬਾਦਲ ਸਾਬ ਕਹਿੰਦੇ ਸਾਨੂੰ ਜਾਣਾ ਪੈਂਦਾ ਸਰਕਾਰ ਚ ਕਰਕੇ ... ਮੈਂ ਕਿਹਾ ਉਹ ਤੁਹਾਡੇ ਕਿਹੜੇ ਸਰਕਾਰੀ ਮਹਿਕਮੇ ਚ ਆ ਜੋ ਜਾਣਾ ਪੈਂਦਾ ਦੱਸੋ ਕੋਈ ਪੁਲਿਸ ਦਾ ਅਫਸਰ ਆ ਜਾਂ ਕੋਈ ਐੱਮ ਐੱਲ ਏ ਆ ? ਉਹ ਅਖਬਾਰ ਚਲਾਉਣ ਵਾਲਾ ਬਿਜ਼ਨਿਸਮੈਨ ਬੰਦਾ ਜੋ ਸਿੱਖਾਂ ਦੀਆਂ ਜੜਾਂ ਵੱਢਣ ਲੱਗਿਆ ਹੋਇਆ ਤੁਸੀਂ ਕਹਿੰਦੇ ਹੋ ਜਾਣਾ ਪੈਂਦਾ |
ਜੇ ਜਾਣਾ ਅਸੀਂ ਕੇਹੜਾ ਰੋਕਦੇ ਆਂ ,,ਸਾਨੂੰ ਇਥੇ ਬੇਦਾਵਾ ਲਿਖ ਕੇ ਦੇ ਜਾਓ ਕੇ ਅਸੀਂ ਸਿੱਖ ਨਹੀਂ ਜਿਥੇ ਮਰਜੀ ਤੁਰੇ ਫਿਰੋ ,, ਇਹ ਕੋਈ ਗੱਲ ਨਹੀਂ ਕੇ ਕੌਮ ਸ਼ਹੀਦੀਆਂ ਦੇਈ ਚੱਲੇ ਤੇ ਤੁਸੀਂ ਕੌਮ ਦੇ ਦੁਸ਼ਮਣਾਂ ਨੂੰ ਸਿਰੋਪਾਓ ਦਿੰਦੇ ਫਿਰੋ |
ਮੈਂ ਤੁਹਾਨੂੰ ਵੀ ਕਹਿਨਾ ਸਾਰੀ ਸੰਗਤ ਨੂੰ ਕੇ ਤੁਸੀਂ ਵੀ ਸਵਾਲ ਪੁੱਛਿਆ ਕਰੋ ਜਿਥੇ ਮਿਲਦੇ ਆ |
ਫੇਰ ਜਦੋਂ ਤੀਜਾ ਘੱਲੂਘਾਰਾ ਵਾਪਰਿਆ
ਉਸ ਵੇਲੇ ਜਦੋਂ ਅਕਾਲੀ ਲੀਡਰ ਮੈਂ ਅਕਾਲੀ ਦੀ ਜਗਾ ਕਾਲੀਦਲ ਕਹਾਂਗੀ , ਕਿਉਂਕਿ ਅਕਾਲੀ ਹੁੰਦਾ ਇੱਕ ਅਕਾਲ ਨੂੰ ਮੰਨਣ ਵਾਲਾ ਅਕਾਲ ਪੁਰਖ ਦਾ ਸੱਚਾ ਸਿੱਖ , ਕਾਲੀਦਲ ਦੇ ਲੀਡਰ ਸਿੱਖਾਂ ਦੀਆਂ ਲਾਸ਼ਾਂ ਤੇ ਪੈਰ ਧਰਕੇ ਬਾਹਰ ਆ ਰਹੇ ਸੀ ਤਾਂ ਸੰਤਾਂ ਦੇ ਇੱਕ ਸਾਥੀ ਨੇ ਸੰਤਾਂ ਨੂੰ ਕਿਹਾ ਆਂਖੋਂ ਤਾਂ ਇਹਨਾਂ ਨੂੰ ਗੋਲੀ ਮਾਰ ਦੇਈਏ |
ਸੰਤ ਅੱਗੋਂ ਬੋਲੇ ਜੇ ਇਹ ਇਥੇ ਮਰ ਗਏ ਤਾਂ ਸ਼ਹੀਦ ਗਿਣੇ ਜਾਣ ਗੇ ਕੇ ਭਾਰਤੀ ਫੌਜ ਨਾਲ ਲੜਦੇ ਸ਼ਹੀਦ ਹੋ ਗਏ ਆ ਕਿਸੇ ਨੂੰ ਇਹਨਾਂ ਦੀ ਗਦਾਰੀ ਦਾ ਪਤਾ ਨਹੀਂ ਲੱਗਣਾ |
ਇਹਨਾਂ ਨੂੰ ਜਾਣ ਦੇ ਕੌਮ ਆਪੇ ਹਿਸਾਬ ਲੈ ਲਵੇਗੀ ਇਹਨਾਂ ਤੋਂ |
ਪਰ ਕੀ ਅਸੀਂ ਕਦੇ ਹਿਸਾਬ ਲਿਆ ਉਹਨਾਂ ਲੀਡਰਾਂ ਤੋਂ ?
ਉਹ ਜੇਲਾਂ ਚੋਂ ਨਿਕਲ ਫੇਰ ਤੋਂ ਕੌਮ ਦੇ ਹੁਕਮਰਾਨ ਕਿਵੇਂ ਬਣ ਗਏ ?
ਅਸੀਂ ਉਹ ਚਾਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ |
ਜੂਨ 1984 ਚ ਗ੍ਰਿਫ਼ਤਾਰ ਕੀਤੇ ਕਾਲੀ ਲੀਡਰ 11 ਮਾਰਚ 1985 ਨੂੰ ਰਿਆਹ ਕਰ ਦਿੱਤੇ ਗਏ ਤੇ 12 ਮਾਰਚ ਨੂੰ ਅਰਜੁਨ ਸਿੰਹੁ ਨੂੰ ਪੰਜਾਬ ਦਾ ਗਵਰਨਰ ਲਾ ਦਿੱਤਾ ਗਿਆ ਜੋ ਮੱਧ ਪ੍ਰਦੇਸ਼ ਦਾ CM ਰਹਿ ਚੁੱਕਾ ਸੀ |
ਹੁਣ ਇਹਨਾਂ ਕਾਲੀਆਂ ਨੂੰ ਇੱਕ ਗੱਲ ਪਤਾ ਸੀ ਕਿ ਏਦਾਂ ਸਿੱਖਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਉਣਾ ,, ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਿਤਾ ਬਾਪੂ ਜੋਗਿੰਦਰ ਸਿੰਘ ਨੂੰ ਵਰਤਣ ਦੀ ਸਕੀਮ ਬਣਾਈ |
ਸਾਰੇ ਕਾਲੀ ਧੜਿਆਂ ਨੇ ਬਾਪੂ ਦੀ ਸ਼ਤਰ ਛਾਇਆ ਹੇਠ ਇੱਕੋ ਅਕਾਲੀਦਲ ਬਣਾ ਲਿਆ ਸੰਯੁਕਤ ਅਕਾਲੀ ਦਲ |
ਬਾਦਲ, ਟੋਹੜਾ , ਤਲਵੰਡੀ ਤੇ ਲੌਂਗੋਵਾਲ ਬਾਪੂ ਜੋਗਿੰਦਰ ਸਿੰਘ ਦਾ ਮੋਢਾ ਵਰਤ ਕੇ ਕੌਮ ਦੇ ਵਿੱਚ ਫੇਰ ਆ ਵੜੇ |
ਗਵਰਨਰ ਅਰਜੁਨ ਸਿੰਘ ਨੇ ਇਹਨਾਂ ਦੀਆਂ ਮੁਲਾਕਾਤਾਂ ਰਾਜੀਵ ਗਾਂਧੀ ਨਾਲ ਕਰਾਉਣ ਦੀਆਂ ਪੇਸ਼ਕਸ਼ਾਂ ਸ਼ੁਰੂ ਕਰ ਦਿੱਤੀਆਂ ,, ਅੱਜ ਦੇ ਦਿਨ 26 ਮਈ 1985 ਨੂੰ ਲੌਂਗੋਵਾਲ ਨੇ ਬਾਪੂ ਜੋਗਿੰਦਰ ਸਿੰਘ ਤੋਂ ਵੱਖ ਹੋ ਕੇ ਆਪਣਾ ਵੱਖਰਾ ਸ਼੍ਰੋਮਣੀ ਕਾਲੀਦਲ (ਲੌਂਗੋਵਾਲ) ਬਣਾ ਲਿਆ | ਦੋ ਅਕਾਲੀਦਲ ਬਣ ਗਏ ਸੰਯੁਕਤ ਅਕਾਲੀ ਦਲ ਤੇ ਸ਼੍ਰੋਮਣੀ ਕਾਲੀਦਲ (ਲੌਂਗੋਵਾਲ )
#RoopKaur #punjabiSTORY #historybuff #sherEpunjab #lippimedia

1 day ago | [YT] | 15

SarbatDaBhala

ਪੰਜਾਬੀਓ ਅਜੇ ਤਾਂ ਬੀ ਜੇ ਪੀ ਦੀ ਪੰਜਾਬ ਵਿੱਚ ਸਰਕਾਰ ਨੇੜੇ ਤੇੜੇ ਵੀ ਨਹੀਂ , ਜੇ ਰੱਬ ਨਾ ਕਰੇ ਆ ਗਈ ਤਾਂ ਇਹ ਗਰਦਨ ਚ ਘਸੁੰਨ ਦੇਣ ਤੋਂ ਬਾਅਦ ਸਾਡੀਆਂ ਪੱਗਾਂ ਨੂੰ ਪੈਣਗੇ । ਇਹ ਤਸਵੀਰ ਬੇਅੰਤ ਬੁੱਚੜ ਦੇ ਪੋਤੇ ਰਵਨੀਤ ਬਿੱਟੂ ਦੀ ਹੈ ਜੋ ਮਨਿਸਟਰੀ ਦੇ ਨਸ਼ੇ ਵਿੱਚ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀਰ ਦੇ ਗਰਦਨ ਵਿੱਚ ਘਸੁੰਨ ਦੇ ਰਿਹਾ ਹੈ ਤੇ ਉਹ ਮੁਲਾਜ਼ਮ ਵੀਰ ਨੌਕਰੀ ਦੇ ਜ਼ਾਬਤੇ ਵਿੱਚ ਸਹਿਣ ਕਰ ਰਿਹਾ ਹੈ ।#Punjab #ShiromniAkaliDal #SukhbirSinghBadal #bhagwantmann

1 day ago | [YT] | 26

SarbatDaBhala

ਕੋਈ ਨਾ ਕਹੋ ਤੁਸੀਂ।
ਫੇਰ ਸਿਖਾਂ ਨੇ ਕਲਾਸ ਚ 🙏 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 👏 ਹੀ ਆਖਣਗੇ॥

ਸਕੂਲਾਂ ਵਿੱਚ ਵੀ Politics ਲੈ ਆਏ ਚਵਲ ਗੋਬਰ ਖਾਣੀ ਜਾਤ॥

2 days ago | [YT] | 9

SarbatDaBhala

ਭਾਰਤ ਦੀ ਅਦਾਲਤੀ ਵਿਵਸਥਾ: ਹਰ ਤੀਜਾ ਹਾਈ ਕੋਰਟ ਜੱਜ ਇੱਕ “ਚਾਚਾ” ਹੈ
ਇਹ 2010 ਵਾਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਉੱਤੇ ਖੁਲਾਸਾ ਡੂੰਘੀ ਨੇਪੋਟਿਜ਼ਮ ਅਤੇ ਬੇਸ਼ਰਮ ਪਰਿਵਾਰਵਾਦੀ ਤਰਜੀਹ ਦਾ ਘਾਤਕ ਸਬੂਤ ਹੈ।ਪੁੱਤਰ, ਭਤੀਜੇ, ਪਤਨੀਆਂ, ਭਰਾ, ਭੈਣਾਂ ਅਤੇ ਰਿਸ਼ਤੇਦਾਰ — ਸਭ ਉਸੇ ਇੱਕ ਅਦਾਲਤ ਵਿੱਚ ਵਕੀਲ ਵਜੋਂ ਪ੍ਰੈਕਟਿਸ ਕਰਦੇ ਹਨ ਜਿੱਥੇ ਉਨ੍ਹਾਂ ਦਾ ਰਿਸ਼ਤੇਦਾਰ ਜੱਜ ਬੈਠਾ ਹੈ।ਇਸ ਤਰ੍ਹਾਂ ਦੇ 16 “ਚਾਚਾ ਜੱਜਾਂ” ਦੀ ਲਿਸਟ ਅਧਿਕਾਰਤ ਤੌਰ ਉੱਤੇ ਕੇਂਦਰੀ ਕਾਨੂੰਨ ਮੰਤਰਾਲੇ ਨੂੰ ਭੇਜੀ ਗਈ ਸੀ।ਇਸ ਟੇਬਲ ਵੱਲ ਤੱਕੋ। ਸਾਫ਼-ਸਾਫ਼, ਖੁੱਲ੍ਹਾ ਹਿਤਾਂ ਦਾ ਟਕਰਾਅ।
ਜਦੋਂ ਆਪਣੇ ਖੂਨ ਦੇ ਰਿਸ਼ਤੇਦਾਰ ਆਪਣੇ “ਚਾਚਾ” ਦੇ ਅੱਗੇ ਮਾਮਲੇ ਲੜਦੇ ਹਨ ਤਾਂ ਨਿਆਂ ਕਿਵੇਂ ਨਿਰਪੱਖ ਤਰੀਕੇ ਨਾਲ ਦਿੱਤਾ ਜਾ ਸਕਦਾ ਹੈ?ਲਾਅ ਕਮਿਸ਼ਨ ਅਤੇ ਬਾਰ ਕੌਂਸਲ ਨੇ ਇਸ ਗੱਲ ਨੂੰ ਸਾਲਾਂ ਪਹਿਲਾਂ ਉਠਾਇਆ ਸੀ। ਕੁਝ ਨਹੀਂ ਬਦਲਿਆ।ਇਸ ਚਾਚਾ ਕਲਚਰ ਨੇ ਅਦਾਲਤੀ ਵਿਵਸਥਾ ਉੱਤੇ ਲੋਕਾਂ ਦਾ ਵਿਸ਼ਵਾਸ ਤਬਾਹ ਕਰ ਦਿੱਤਾ ਹੈ। ਯੋਗਤਾ ਮਰ ਚੁੱਕੀ ਹੈ। ਨੇਪੋਟਿਜ਼ਮ ਰਾਜ ਕਰ ਰਿਹਾ ਹੈ।ਸਾਨੂੰ ਹੁਣ ਬੇਰਿਹਮੀ ਨਾਲ ਸੁਧਾਰ ਚਾਹੀਦੇ ਹਨ:ਨਜ਼ਦੀਕੀ ਰਿਸ਼ਤੇਦਾਰਾਂ ਉੱਤੇ ਉਸੇ ਅਦਾਲਤ ਵਿੱਚ ਪ੍ਰੈਕਟਿਸ ਕਰਨ ਉੱਤੇ ਪਾਬੰਦੀ
ਪਰਿਵਾਰਕ ਲਿੰਕਾਂ ਦਾ ਲਾਜ਼ਮੀ ਜਨਤਕ ਐਲਾਨ
ਉਲੰਘਣ ਉੱਤੇ ਸਖ਼ਤ ਸਜ਼ਾਵਾਂ

ਬਹੁਤ ਹੋ ਗਿਆ। ਨਿਆਂ ਦਾ ਮੰਦਰ ਹੁਣ ਇੱਕ ਪਰਿਵਾਰਕ ਧੰਦਾ ਬਣ ਚੁੱਕਾ ਹੈ।

3 days ago | [YT] | 4

SarbatDaBhala

ਮੀਡੀਆ ਚ ਖ਼ਬਰਾਂ ਸੀ ਕਿ 15 ਸਾਲ ਦੀ ਬੱਚੀ ਨਾਲ ਜਬਰ ਜ਼ਨਾਹ ਕੀਤਾ ਸੀ ।।ਹਲਕਾ ਦਾਖਾ ਦੇ ਨਵੇਂ ਲਾਏ ਇੰਚਾਰਜ ਤੇ ਬੀਤੇ ਦਿਨੀ ਪੁਲਸ ਵੱਲੋਂ ਪਾਇਆ ਪਰਚਾ ਅੱਜ ਮੋਹਾਲੀ ਅਦਾਲਤ 'ਚ 2 ਘੰਟੇ ਵੀ ਨਹੀਂ ਟਿੱਕ ਸਕਿਆ।।ਅਦਾਲਤ ਨੇ ਗ੍ਰਿਫਤਾਰੀ ਨੂੰ ਦੱਸਿਆ ਗੈਰ ਕਾਨੂੰਨੀ।।ਤੁਰੰਤ ਰਿਹਾਈ ਦੇ ਦਿੱਤੇ ਹੁਕਮ।।ਅਦਾਲਤ ਨੇ ਕਿਹਾ,ਦੋਸ਼ ਜਿੱਡੇ ਮਰਜੀ ਵੱਡੇ ਹੋਣ ਪਰ ਗ੍ਰਿਫਤਾਰੀ ਦਾ ਕਾਰਨ ਦੱਸਣਾ ਅਤਿ ਜਰੂਰੀ…
ਹੁਣ ਕਿਸਦੀ ਗੱਲ ਮੰਨੀਏ?

1 week ago | [YT] | 15

SarbatDaBhala

ਇਹ ਇੱਕ ਅਜਿਹੇ ਸ਼ੈਤਾਨ ਦੀ ਕਹਾਣੀ ਆ ਜਿਸ ਨੂੰ ਸੰਤ ਕਿਹਾ ਗਿਆ ਜੋ ਆਪਣੇ ਡੇਰੇ ਮੁਖੀ ਪਿਤਾ ਦਾ ਲਾਡਲਾ ਪੁੱਤ ਸੀ ਜਿਸ ਨੂੰ 23 ਸਾਲ ਦੀ ਉਮਰ ਵਿੱਚ ਹੀ ਡੇਰੇ ਝੂਠੇ ਸੌਦੇ ਦੀ ਗੱਦੀ ਮਿਲ ਗਈ ਅਤੇ ਉਸ ਦਾ ਨਾਮ ਹਜੂਰ ਮਹਾਰਾਜ ਪਿਤਾ ਗੁਰਮੀਤ ਰਾਮ ਰਹੀਮ ਹੋ ਗਿਆ ਪਰ ਅੱਜ ਉਹ ਇੱਕ ਬਲਾਤਕਾਰੀ ਆਮ ਕੈਦੀ ਹੈ। ਆਪਣੀ ਹੀ ਇੱਕ ਸਾਧਵੀ ਦੇ ਨਾਲ ਬਲਾਤਕਾਰ ਦਾ ਦੋਸ਼ੀ ਜਿਸ ਨੂੰ ਰੋਹਤਕ ਦੀ ਸੁਨਾਰੀਆ ਜੇਲ ਵਿੱਚ ਬੰਦ ਕੀਤਾ ਗਿਆ ਹੈ। ਇਸ ਪਾਪੀ ਦੀ ਜ਼ਿੰਦਗੀ ਦੀ ਕਹਾਣੀ ਵੀ ਇਸ ਦੀਆਂ ਫਿਲਮਾਂ ਵਾਂਗ ਹੀ ਰੰਗੀਨ ਅਤੇ ਹੈਰਾਨਜਨਕ ਹੈ। ਗੁਰਮੀਤ ਰਾਮ ਰਹੀਮ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਹੀ ਡੇਰਾ ਝੂਠਾ ਸੌਦਾ ਦੇ ਸੰਪਰਕ ਵਿੱਚ ਆ ਗਿਆ ਜਿਸ ਡੇਰੇ ਦੀ ਸਥਾਪਨਾ ਸ਼ਾਹ ਮਸਤਾਨਾ ਨੇ ਕੀਤੀ ਜਿਹੜਾ ਸਮਾਜ ਦੇ ਪਿਛੜੇ ਲੋਕਾਂ ਨੂੰ ਆਪਣੇ ਡੇਰੇ ਦਾ ਸਮਰਥਕ ਬਣਾਉਂਦਾ ਸੀ। ਰਾਮ ਰਹੀਮ ਪੁਰਾਣੇ ਸੰਤਾਂ ਦੀ ਤਰਹਾਂ ਉੱਚ ਵਿਚਾਰਾਂ ਅਤੇ ਸਾਦੇ ਕੱਪੜੇ ਸਾਦਾ ਜੀਵਨ ਬਿਤਾਉਣ ਵਾਲਾ ਨਹੀਂ ਸੀ ਗੂੜੇ ਰੰਗ ਚਮਕਦੇ ਕੱਪੜਿਆਂ ਨਾਲ ਉਸਦਾ ਪਿਆਰ ਉਸਦੀ ਪਹਿਚਾਣ ਹੀ ਬਣ ਗਿਆ। ਰਾਮ ਰਹੀਮ ਦੇ ਤਿੰਨ ਬੱਚੇ ਸੀ ਇੱਕ ਪੁੱਤ ਦਾ ਦੋ ਧੀਆਂ ਆਪਣੇ ਜਿਸ ਪਰਿਵਾਰ ਨੂੰ ਉਸਨੇ ਲੋਕ ਦਿਖਾਵੇ ਲਈ ਤਿਆਗ ਦਿੱਤਾ ਸੀ ਉਹ ਪਰਿਵਾਰ ਡੇਰੇ ਵਿੱਚ ਉਸ ਦੇ ਨਾਲ ਹੀ ਰਹਿੰਦਾ ਸੀ ਬਾਅਦ ਵਿੱਚ ਉਸ ਨੇ ਇਕ ਜਵਾਨ ਕੁੜੀ ਹਨੀ ਪ੍ਰੀਤ ਨੂੰ ਆਪਣੀ ਧੀ ਘੋਸ਼ਿਤ ਕਰ ਦਿੱਤਾ ਇਸ ਦੀਆਂ ਸਾਰੀਆਂ ਕੁੜੀਆਂ ਆਪਣੇ ਆਪ ਨੂੰ ਪਾਪਾ ਦੀਆਂ ਪਰੀਆਂ ਕਹਾਉਂਦੀਆਂ ਸੀ। ਇਸ ਪਾਪੀ ਦੇ ਭੋਲੇ ਸ਼ਰਧਾਲੂ ਇਸ ਨੂੰ ਪਿਤਾ ਜੀ ਕਹਿ ਕੇ ਬੁਲਾਉਂਦੇ ਸੀ ਭਗਤੀ ਕਰਨ ਅਤੇ ਲੜਕੀਆਂ ਦਾ ਸ਼ੋਸ਼ਣ ਕਰਨ ਲਈ ਰਾਮ ਰਹੀਮ ਨੇ ਡੇਰੇ ਦੇ ਅੰਦਰ ਇਕ ਗੁਫਾ ਬਣਵਾਈ ਹੋਈ ਸੀ ਜੋ ਸਿੱਧੀ ਕੁੜੀਆਂ ਦੇ ਹੋਸਟਲ ਤੱਕ ਜਾਂਦੀ ਸੀ। ਰਾਜਿਆ ਮਹਾਰਾਜਿਆਂ ਦੇ ਮਹਿਲਾਂ ਵਿੱਚ ਹੁੰਦੀ ਹਰਮ ਦੀ ਤਰਜ ਤੇ ਉਹ ਆਪਣੀਆਂ ਸਾਧਵੀਆਂ ਚੋਂ ਇੱਕ ਨੂੰ ਚੁਣਦਾ ਅਤੇ ਫਿਰ ਉਸ ਨੂੰ ਆਪਣਾ ਸਰੀਰ ਅਤੇ ਆਤਮਾ ਸਮਰਪਿਤ ਕਰਨ ਨੂੰ ਕਹਿੰਦਾ ਇਹ ਸਾਧਵੀਆ ਡੇਰੇ ਦੇ ਅੰਦਰ ਹੀ ਰਹਿੰਦੀਆਂ ਸਨ। ਰਾਮ ਰਹੀਮ ਦੀ ਗੁਫਾ ਦੀ ਸੁਰੱਖਿਆ ਵੀ ਭਰੋਸੇਮੰਦ ਸਾਧਵੀਆਂ ਹੀ ਕਰਦੀਆਂ ਸਨ ਤੇ ਆਦਮੀਆਂ ਨੂੰ ਉਥੇ ਆਉਣ ਦੀ ਮਨਾਹੀ ਸੀ। ਡੇਰੇ ਦੇ ਅੰਦਰ ਬਲਾਤਕਾਰ ਕਿਸੇ ਗਲਤੀ ਦੀ ਮਾਫੀ ਦੀ ਤਰਹਾਂ ਹੁੰਦਾ ਸੀ ਕਈ ਔਰਤਾਂ ਨੇ ਬਾਅਦ ਵਿੱਚ ਖੁਲਾਸੇ ਵੀ ਕੀਤੇ ਕੀ ਉਨਾਂ ਨੂੰ ਇਦਾਂ ਦਾ ਮਹਿਸੂਸ ਕਰਾਇਆ ਜਾਂਦਾ ਸੀ ਕਿ ਜਿਵੇਂ ਉਨਾਂ ਨੂੰ ਆਸ਼ੀਰਵਾਦ ਦੇ ਰਿਹਾ ਹੋਵੇ। ਜਿਨਾਂ ਦੋ ਬੀਬੀਆਂ ਨੇ ਗੁਰਮੀਤ ਰਾਮ ਰਹੀਮ ਦੇ ਖਿਲਾਫ ਐਫਆਈਆਰ ਦਿੱਤੀ ਸੀ ਉਨਾਂ ਦੀ ਕਹਾਣੀ ਵੀ ਕੁਝ ਇਦਾਂ ਦੀ ਹੀ ਹੈ ਸਾਲ 2002 ਵਿੱਚ ਗੁਮਨਾਮ ਰਹਿ ਕੇ ਅਟਲ ਬਿਹਾਰੀ ਬਾਜਪਾਈ ਨੂੰ ਚਿੱਠੀ ਲਿਖਣ ਵਾਲੀ ਬੀਬੀ ਨੇ ਸੀਬੀਆਈ ਕੋਰਟ ਵਿੱਚ ਦੱਸਿਆ ਕਿ 28 ਅਤੇ 29 ਅਗਸਤ 1999 ਦੇ ਦਰਮਿਆਨ ਪਿਤਾ ਜੀ ਜਾਨੀ ਕਿ ਰਾਮ ਰਹੀਮ ਨੇ ਉਹਨਾਂ ਨੂੰ ਮਾਫੀ ਦੇਣ ਲਈ ਗੁਫਾ ਵਿੱਚ ਬੁਲਾਇਆ ਸੀ ਅਤੇ ਗੁਰਮੀਤ ਰਾਮ ਰਹੀਮ ਨੇ ਉਸ ਦਾ ਸਾਥ ਨਾ ਦਿੱਤੇ ਜਾਣ ਤੇ ਮੌਤ ਦੀ ਧਮਕੀ ਦਿੱਤੀ ਸੀ ਇਸ ਬਲਾਤਕਾਰ ਤੋਂ ਬਾਅਦ ਹੀ ਬੀਬੀ ਨੂੰ ਇਸ ਡੇਰੇ ਦੀ ਅਸਲੀਅਤ ਦਾ ਪਤਾ ਲੱਗਾ ਜਦੋਂ ਬੀਬੀ ਨੇ ਆਪਣੇ ਭਰਾ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਉਹ ਆਪਣੀ ਭੈਣ ਦੇ ਨਾਲ ਡੇਰਾ ਛੱਡ ਕੇ ਚਲਿਆ ਗਿਆ ਅਤੇ ਬਾਅਦ ਵਿੱਚ ਉਸ ਦੀ ਹੱਤਿਆ ਹੋ ਗਈ। ਐਫ ਆਈਆਰ ਕਰਾਉਣ ਵਾਲੀ ਦੂਜੀ ਮਹਿਲਾ ਡੇਰੇ ਦੇ ਅੰਦਰ ਹੀ ਵੱਡੀ ਹੋਈ ਸੀ ਜਿੱਥੇ ਉਸ ਦੇ ਮਾਤਾ ਪਿਤਾ ਇੱਕ ਸਕੂਲ ਵਿੱਚ ਪੜ੍ਾਉਂਦੇ ਸੀ ਉਹ ਆਪਣੇ ਗੁਰੂ ਦੀ ਗੁਫਾ ਦੀ ਸੁਰੱਖਿਆ ਵਿੱਚ ਖੜੀ ਸੀ ਰਾਮ ਰਹੀਮ ਨੇ ਉਸ ਨੂੰ ਅੰਦਰ ਬੁਲਾਇਆ ਅਤੇ ਉਹ ਚਲੀ ਗਈ ਅੰਦਰ ਜਾ ਕੇ ਉਸਨੇ ਦੇਖਿਆ ਕਿ ਰਾਮ ਰਹੀਮ ਅੰਦਰ ਬਿਨਾਂ ਕੱਪੜਿਆਂ ਤੋਂ ਲੰਮਾ ਪਿਆ ਹੋਇਆ ਹੈ ਇਹ ਦੇਖ ਕੇ ਉਹ ਬੀਬੀ ਡਰ ਗਈ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ ਉਸ ਦਾ ਵੀ ਬਲਾਤਕਾਰ ਕੀਤਾ ਗਿਆ ਉਸ ਦੀ ਮਦਦ ਲਈ ਕੋਈ ਅੱਗੇ ਨਹੀਂ ਆਇਆ ਬਾਅਦ ਵਿੱਚ ਕਿਸੇ ਤਰੀਕੇ ਨਾਲ ਭੱਜਣ ਵਿੱਚ ਉਹ ਕਾਮਯਾਬ ਹੋ ਗਈ ਸੀਬੀਆਈ ਕੋਰਟ ਵਿੱਚ ਉਸ ਨੇ ਆਪਣੀ ਸਾਰੀ ਕਹਾਣੀ ਦੱਸੀ। ਡੇਰੇ ਦੇ ਅੰਦਰ ਹੋਰ ਵੀ ਕਈ ਬੀਬੀਆਂ ਸਨ ਜੋ ਡਰ ਦੀ ਵਜਹਾ ਨਾਲ ਚੁੱਪ ਸਨ ਇਸ ਰਾਕਸ਼ਸ਼ ਨੇ ਆਪਣੀਆਂ ਧੀਆਂ ਦਾ ਵਿਆਹ ਕਰਕੇ ਉਹਨਾਂ ਨੂੰ ਅਜਾਸ਼ੀ ਵਾਲੀ ਜ਼ਿੰਦਗੀ ਦੇ ਦਿੱਤੀ ਪਰ ਆਪਣੀਆਂ ਸਾਧਵੀਆਂ ਜਿਨਾਂ ਨੂੰ ਉਹ ਆਪਣੀਆਂ ਧੀਆਂ ਕਹਿੰਦਾ ਸੀ ਉਹਨਾਂ ਨੂੰ ਸ਼ਿਕਾਰ ਬਣਾਇਆ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਉਹਨਾਂ ਵਿੱਚ ਇੰਨੀ ਵੀ ਹਿੰਮਤ ਨਹੀਂ ਛੱਡੀ ਕੀ ਉਹ ਅੱਖ ਚੱਕ ਕੇ ਜੀਅ ਸਕਣ। ਹੋਰ ਬਹੁਤ ਪਾਪ ਕੀਤੇ ਇਸ ਪਾਪੀ ਨੇ ਸਿੰਘਾਂ ਨੇ ਇਸ ਇਸ ਦੇ ਪਾਪਾਂ ਦੀ ਸਜ਼ਾ ਦੇਣ ਲਈ ਸੋਧਣ ਦੀ ਵੀ ਕੋਸ਼ਿਸ਼ ਕੀਤੀ ਪਰ ਇਸ ਨੇ ਮੂੰਹ ਕਾਲਾ ਕਰਵਾ ਕੇ ਜੇਲ ਵਿੱਚ ਹੀ ਜਾਣਾ ਸੀ ਇਸ ਤੋਂ ਵੱਡਾ ਕੀ ਹੋ ਸਕਦਾ ਹੈ ਇਕ ਆਪਣੇ ਆਪ ਨੂੰ ਸੰਤ ਕਹਾਉਣ ਵਾਲੇ ਤੇ ਰੇਪ ਦਾ ਮੁਕਦਮਾ ਹੋ ਜਾਵੇ ਇਸ ਦੇ ਬਾਵਜੂਦ ਵੀ ਇਸ ਨੂੰ ਕਈ ਵਾਰ ਪੈਰੋਲ ਮਿਲੀ ਪਰ ਸਾਡੇ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਜੇਲ ਅੰਦਰ ਰੱਖਿਆ ਹੋਇਆ ਹੈ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਵਾਸਤੇ ਸਾਡੀ ਸਿੱਖ ਕੌਮ ਨੂੰ ਅਤੇ ਪੂਰੇ ਪੰਜਾਬੀਆਂ ਨੂੰ ਧਰਮ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਬੰਦੀ ਸਿੱਖ ਆਜ਼ਾਦ ਕਰਾਉਣੇ ਚਾਹੀਦੇ ਹਨ

1 week ago | [YT] | 51

SarbatDaBhala

ਜੱਲੰਧਰ ਬਲਾਸਤ ਦੇ ਮਾਮਲੇ ਵਿਚ 2 ਗਿਰਫ਼ਤਾਰੀਆਂ ਹੋਈਆਂ , ਇਕ ਦਾ ਨਾਮ ਅਨਿਲ ਕੁਮਾਰ ਹੈ (ਯੂਪੀ) ਦੂਸਰਾ ਓਮਰਦੀਨ (ਮੋਹਾਲੀ) .. ਦੋਨਾਂ ਨੁ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਗਿਆ ..
ਹੈਰਾਨੀ ਦੀ ਗੱਲ ਇਹ ਹੈ ਕਿ ਗੱਲ ਗੱਲ ਤੇ ਪ੍ਰੈਸ ਕਾਨਫਰੰਸ ਲੈਣ ਵਾਲੇ ਪੁਲੀਸ ਦੇ ਸੀਨੀਅਰ ਅਫ਼ਸਰਾਂ ਨੇ ਇਸ ਮਾਮਲੇ ਵਿੱਚ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ .. ਕੀ ਗੱਲ ਇਹਨਾਂ ਨਾਮਾਂ ਵਿਚ ਪੰਜਾਬੀ ਨਹੀਂ ਸੀ ਇਸਲਈ?

1 week ago | [YT] | 17

SarbatDaBhala

10 ਕਰੋੜ ਚ CM ਮਾਨ ਕਰਾਉਣਗੇ ਆਪਣੀ ਤਾਰੀਫ ਤੇ ਸਰਕਾਰ ਦੇ ਪਰਦੇ ਚੱਕਣ ਵਾਲੇ ਲੋਕਾਂ ਦੀ ਬਦਨਾਮੀ…

1 week ago | [YT] | 10

SarbatDaBhala

ਐਸ ਸਾਧ ਦਰਸ਼ਨ ਦਾਸ ਅਤੇ ਸਰਸਾ ਸਾਧ ਰਾਮ ਰਹੀਮ ਵਿੱਚ ਕੋਈ ਫਰਕ ਨਹੀਂ।
ਦੋਨੋਂ ਹੀ ਗੁਰੂ ਦੋਖੀ ਹਨ।

ਇਸ ਦਰਸ਼ਨ ਦਾਸ ਉਰਫ ਦਰਸ਼ਨ ਲਾਲ ਵਾਸੂਦੇਵਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਕਾਰਣ ਇੰਗਲੈਂਡ ਵਿੱਚ 38 ਸਾਲ ਪਹਿਲਾਂ ਸਿੰਘਾਂ ਨੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ।
ਕਤਲ ਕਰਨ ਵਾਲੇ ਹਲਕਾ ਖੇਮਕਰਨ ਦੇ ਪਿੰਡ ਮੁਗਲਵਾਲ ਦੇ ਭਾਈ ਰਜਿੰਦਰ ਸਿੰਘ ਇੰਗਲੈਂਡ ਵਿੱਚ 34 ਸਾਲ ਸਜਾ ਭੁਗਤਣ ਤੋਂ ਬਾਦ ਕੁੱਝ ਸਾਲ ਪਹਿਲਾਂ ਹੀ ਰਿਹਾ ਹੋਕੇ ਵਾਪਸ ਪੰਜਾਬ ਆਏ ਹਨ।ਭਾਈ ਰਜਿੰਦਰ ਸਿੰਘ ਮੁਗਲਵਾਲ ਦੀ ਇਸ ਸੇਵਾ ਤੇ ਕੁਰਬਾਨੀ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਉਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ।
ਬੇਅਦਬੀ 'ਤੇ "ਕਾਨੂੰਨ" ਬਨਾਉਣ ਦਾ ਢਿੰਡੋਰਾ ਪਿੱਟਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਗੁਰੂ ਦੋਖੀ ਸਾਧ ਦਰਸ਼ਨ ਦਾਸ ਦੀ 38 ਵੀਂ ਬਰਸੀ 'ਤੇ ਉਸਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਿਹਾ ਹੈ।
ਕੀ ਭਗਵੰਤ ਮਾਨ ਆਪਣੀ ਇਸ ਭੁੱਲ ਤੇ ਹੋਏ ਗੁਨਾਹ ਲਈ ਸਿੱਖ ਪੰਥ ਕੋਲੋਂ ਮਾਫੀ ਮੰਗੇਗਾ ?
ਕਿ,
ਗੁਰਬਾਣੀ ਦੇ ਫੁਰਮਾਨ........
ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ।।

1 week ago | [YT] | 17