♥️ ਪੰਜਾਬ ♥️
Hey guys what's up everyone, hope you all are doing great!
Welcome to my YouTube channel🤝
I want you guys to join this exciting journey by hitting the subscribe button and if you think my content deserves a share then don't hesitate, it's free.😎
ENJOY and THANK YOU ♥️
For any inquiry & copyright matter please contact me :-
EMAIL 📩 : singhparm871@Gmail.com
ਮਾਲਵਾ ਰੂਟਸ
ਧੰਨ ਧੰਨ ਸ੍ਰੀ ਮਾਨ ੧੧੧ ਸੰਤ ਮਹਾਰਾਜ ਬਾਬਾ ਬਲਵੰਤ ਸਿੰਘ ਜੀ ਸਿੱਧਸਰ ਸਿਹੋੜਾ ਸਾਹਿਬ ਵਾਲੇ 🙏🏻🙏🏻
2 weeks ago | [YT] | 253
View 3 replies
ਮਾਲਵਾ ਰੂਟਸ
ਮਾਇਆ ਦਾ ਕੰਮ ਪਰਮਾਤਮਾ ਨੂੰ ਭੁਲਾਉਣਾ ਹੈ। ਇਹ ਸੱਚ ਹੈ ਕਿ ਪਰਮਾਤਮਾ ਦਾ ਪਿਆਰ ਸਭ ਤੋਂ ਵੱਧ ਦਿਲਾਸਾ ਦੇਣ ਵਾਲਾ ਹੈ; ਇਹ ਸਾਰੇ ਬੰਧਨ ਤੋੜਦਾ ਹੈ ਅਤੇ ਮਨੁੱਖ ਨੂੰ ਸਾਰੇ ਅਨੰਦ ਨਾਲ ਜੋੜਦਾ ਹੈ; ਇਹ ਜਨਮਾਂ ਅਤੇ ਮੌਤਾਂ ਦੇ ਰੋਕ ਨੂੰ ਕੱਟਦਾ ਹੈ ਜੋ ਉਸਦੀ ਗਰਦਨ ਦੁਆਲੇ ਹੈ; ਇਸਦੀ ਮਦਦ ਨਾਲ, ਕਰੋੜਾਂ ਜਨਮਾਂ ਤੋਂ ਤੀਬਰਤਾ ਨਾਲ ਦੁੱਖ ਝੱਲ ਰਿਹਾ ਮਨੁੱਖ ਸਰਬਸ਼ਕਤੀਮਾਨ ਪਰਮਾਤਮਾ ਨਾਲ ਅਭੇਦ ਹੋ ਜਾਂਦਾ ਹੈ। ਪਰ ਮਨੁੱਖ ਕਦੇ ਵੀ ਪਰਮਾਤਮਾ ਲਈ ਓਨਾ ਪਿਆਰ ਪੈਦਾ ਕਰਨ ਦੇ ਯੋਗ ਨਹੀਂ ਹੁੰਦਾ, ਜਿੰਨਾ ਉਹ ਆਪਣੇ ਰਿਸ਼ਤੇਦਾਰਾਂ, ਆਪਣੇ ਪਰਿਵਾਰ, ਆਪਣੇ ਬੱਚਿਆਂ, ਪਹਿਰਾਵੇ, ਸਰੀਰ ਦੇ ਸਜਾਵਟ, ਸਰੀਰ ਨੂੰ ਬਿਮਾਰੀ ਤੋਂ ਮੁਕਤ ਬਣਾਉਣ ਦੇ ਸੰਬੰਧ ਵਿੱਚ ਵਿਕਸਤ ਕਰਦਾ ਹੈ। ਪਰਮਾਤਮਾ ਨੇ ਮਨੁੱਖ ਨੂੰ ਹਵਾ, ਪਾਣੀ, ਸਾਫ਼ ਵਾਤਾਵਰਣ ਵਰਗੇ ਬਹੁਤ ਸਾਰੇ ਅਸ਼ੀਰਵਾਦ ਦਿੱਤੇ ਹਨ। ਮਨੁੱਖ ਨੂੰ ਉਸਦੇ ਆਰਾਮਦਾਇਕ ਜੀਵਨ ਲਈ ਬਹੁਤ ਸਾਰੀਆਂ ਦਾਤਾਂ ਦਿੱਤੀਆਂ ਗਈਆਂ ਹਨ। ਸਭ ਕੁਝ ਭੁੱਲ ਕੇ, ਮਨੁੱਖ ਇਨ੍ਹਾਂ ਝੂਠੇ ਸੁੱਖਾਂ ਨਾਲ ਪੂਰੀ ਤਰ੍ਹਾਂ ਮੋਹਿਤ ਹੋ ਜਾਂਦਾ ਹੈ, ਕਿ ਉਹ ਕਦੇ ਵੀ ਗਲਤੀ ਨਾਲ ਵੀ ਆਪਣੇ ਸਿਰਜਣਹਾਰ ਵੱਲ ਧਿਆਨ ਨਹੀਂ ਦਿੰਦਾ।
🌹ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ🌹
🌹🌹🙏🙏🌹🌹ਵਾਹਿਗੁਰੂ ਜੀਂ 🌹🌹
#ਸੰਤ #ਇਸ਼ਰਸਿੰਘਜੀਮਹਾਰਾਜ
2 weeks ago | [YT] | 316
View 13 replies
ਮਾਲਵਾ ਰੂਟਸ
🙏🏻🙏🏻
2 weeks ago | [YT] | 257
View 14 replies
ਮਾਲਵਾ ਰੂਟਸ
ਧੰਨ ਧੰਨ ਸ੍ਰੀ ਮਾਨ ੧੧੧ ਸੰਤ ਮਹਾਰਾਜ ਬਾਬਾ ਬਲਵੰਤ ਸਿੰਘ ਜੀ ਸਿੱਧਸਰ ਸਿਹੋੜਾ ਸਾਹਿਬ ਵਾਲੇ 🙏🏻🙏🏻
3 weeks ago | [YT] | 525
View 16 replies
ਮਾਲਵਾ ਰੂਟਸ
** ਬਾਬਾ ਬੀਰਮ ਦਾਸ ਜੀ ਦਾ ਅਸਲੀ ਨਾਮ **ਰਤਨ ਦਾਸ ਜੀ** ਸੀ। ਉਹਨਾਂ ਦਾ ਜਨਮ ਪਿੰਡ ਲਖਨੌਰ (ਲਖਨੌਰ ਸਾਹਿਬ), ਜ਼ਿਲ੍ਹਾ ਅੰਬਾਲਾ ਵਿਖੇ ਹੋਇਆ ਸੀ।
ਬਾਬਾ ਬੀਰਮ ਦਾਸ ਜੀ ਮਾਤਾ ਗੁਜਰੀ ਜੀ ਦੇ ਚਾਚਾ ਜੀ ਦੇ ਸਪੁੱਤਰ ਸਨ। ਇਸ ਰਿਸ਼ਤੇਦਾਰੀ ਕਰਕੇ ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ **ਮਾਮਾ ਜੀ** ਲੱਗਦੇ ਸਨ।ਬਚਪਨ ਤੋਂ ਹੀ ਉਹਨਾਂ ਦਾ ਮਾਤਾ ਗੁਜਰੀ ਜੀ ਨਾਲ ਬਹੁਤ ਪ੍ਰੇਮ ਸੀ।🙏🏻🙏🏻
#new #viral
1 month ago | [YT] | 275
View 11 replies
ਮਾਲਵਾ ਰੂਟਸ
ਪਉੜੀ 33ਵੀ || ਜੋਰੁ ਨ ਜੀਵਣਿ ਮਰਣਿ ਨਹ ਜੋਰੁ || ਜੋਰੁ ਨ ਰਾਜਿ ਮਾਲਿ ਮਨਿ ਸੋਰੁ ||ਜੋਰੁ ਨ ਜੁਗਤੀ ਗਿਆਨ ਵਿਚਾਰ ਜੋਰੁ ਨ ਜੁਗਤੀ ਛੁਟੈ ਸੰਸਾਰ || ਧੰਨ ਗੁਰੂ ਨਾਨਕ ਸਾਹਿਬ ਦੱਸਦੇ ਹਨ ਜਦੋ ਇਨਸਾਨ ਨੂੰ ਆ ਗੱਲ ਸਮਜ ਆ ਜਾਦੀ ਹੈ ਕੀ ਨਾ ਮੈ ਮਰਜੀ ਨਾਲ ਜੋਰ ਨਾਲ ਜੰਮ ਸਕਦਾ ਨਾ ਮੈ ਜੋਰ ਨਾਲ ਮਰ ਸਰਦਾ਼ ਸੰਸਾਰ ਚ ਕੁਝ ਵੀ ਮੇਰੀ ਮਰਜੀ ਜਾ ਜੋਰ ਨਾਲ ਨਹੀ ਹੂੰਦਾ ||ਉਦੋ ਏ ਆਵਸਥਾ ਮਿਲਦੀ ਹੈ
ਹੁਣ ਇਨਸਾਨੀ ਫਿਤਰਤ ਹੈ ਕੀ ਇਨਸਾਨ ਆਤਮਹੱਤਿਆ ਕਰ ਕੇ ਮਰ ਸਕਦਾ ਪਰ ਨਹੀ || ਸੁਣੋ ਏਹ ਆਪ ਦਾ ਸਰੀਰ ਇੱਕ ਟਰੇਨ ਵਾਗ ਹੈ ਤੇ ਇਸ ਵਿੱਚ ਆਪ ਦੀ ਆਤਮਾ ਸਫਰ ਕਰਦੀ ਹੈ ਹੁਣ ਸਟੇਸਨ ਤੇ ਪੁਜਣ ਤੋ ਪਹਿਲਾ ਜੇ ਕੋਈ ਸਵਾਰੀ ਛਲਾਗ ਮਾਰ ਦੇਵੈ ਤਾ ਉਹ ਆਪਣੀ ਮੰਜਿਲ ਤੇ ਨਹੀ ਪੁਜਦੀ ਭਾਵ ਜੇ ਤੁਸੀ ਆਤਮਹੱਤਿਆ ਕਰ ਲਈ ਤਾ ਜਿਵੇ ਸਟੇਸਨ ਤੇ ਪਹੁਚ ਕੇ ਹੀ ਆਪ ਨੂੰ ਕਾਰ ਬੱਸ ਰਿਕਸਾ ਮਿਲਣਾ ਹੈ ਉਵੇ ਹੀ ਉਮਰ ਪੂਰੀ ਹੋਣ ਤੇ ਆਪ ਨੂੰ ਅਗਲੀ ਜੂਨੀ ਮਿਲਣੀ ਹੈ ਪਰ ਜੇ ਤੁਸੀ ਆਤਮਹੱਤਿਆ ਕਰ ਲਈ ਆਪ ਵਿਚਾਲੇ ਹੀ ਫਸ ਜਾਦੇ ਹੋ ਆਪ ਸਮੇ ਤੋ ਬਾਹਰ ਹੋ ਜਾਦੇ ਹੋ ਹੁਣ ਨਾ ਆਪ ਦੀ ਮੋਤ ਹੂੰਦੀ ਹੈ ਨਾ ਜਨਮ ਹੂੰਦਾ ਹੈ ਆਪ ਵਿਚਾਲੇ ਫਸ ਜਾਦੇ ਹੋ ਏਸ ਕਰਕੈ || ਗੁਰਬਾਣੀ ਚ ਦਰਜ ਹੈ|| ਆਤਮਘਾਤੀ ਮਹਾ ਪਾਪੀ|| .. ਆਤਮਘਾਤੀ ਜਗਤੁ ਕਸਾਈ || ਕੂਜ ਵੀ ਹੋ ਜਾਵੇ ਕਦੀ ਵੀ ਜੀਵਨ ਚ ਆਤਮਹੱਤਿਆ ਬਾਰੇ ਨਹੀ ਸੋਚਣਾ ਚਾਹੀਦਾ|| ਭਾਵੇ ਇਸਤਰੀ ਬੇਵਬਫਾਈ ਕਰੇ ਜਾ ਆਦਮੀ ਜਾ ਕੋਈ ਕਿੱਡਾ ਵੱਡਾ ਘਾਟਾ ਪੇ ਜਾਵੇ ਯਾਦ ਰੱਖੋ ਆਤਮਹੱਤਿਆ ਵਾਲੇ ਪਾਸੇ ਨਹੀ ਜਾਣਾ ਵਿਚਾਰ ਆ ਸਕਦਾ ਏ ਆਪਦੇ ਵੱਸ ਚ ਨਹੀ ਪਰ ਅਮਲ ਕਰਨਾ ਨਾ ਕਰਨਾ ਏ ਆਪਦੇ ਵੱਸ ਚ ਹੈ || ਸਮਾ ਬਲਬਾਨ ਹੈ ਹਰ ਘਾਟੇ ਦਾ ਹਰ ਨੁਕਸਾਨ ਦਾ ਹੱਲ ਹੈ ਪਰ ਮਰੀਆ ਹੋਇਆ ਇਨਸਾਨ ਜਿਉਦਾ ਨਹੀ ਹੋ ਸਕਦਾ ਜਦੋ ਇਨਸਾਨ ਨੂੰ ਏ ਸਮਜ ਆ ਜਾਦੀ ਹੈ ਕੀ ਮੇਰੈ ਕਿਤਿਆ ਕੁਜ ਨਹੀ ਹੂੰਦਾ ਸਭ ਕੁਝ ਪ੍ਭੂ ਦੇ ਹੁਕਮ ਅਨੁਸਾਰ ਹੂੰਦਾ ਹੈ ਤਾ ਕੁਦਰਤ ਆਪ ਦੀ ਖੋਪੜੀ ਤੇ ਆ ਫੋਟੋ ਚ ਜੋ ਸਿਲ਼ਾਈ ਲੱਗੀ ਹੈ ਖੋਲ ਦਿੰਦੀ ਹੈ ਆਪ ਦਾ ਉਲਟਾ ਹੋਇਆ ਕਮਲ ਸਿੱਧਾ ਹੋ ਜਾਦਾ ਹੈ ਜੋ ਉਪਰ ਖਿੜਦਾ ਹੋਇਆ ਹੈ ਏ ਕਿਰਿਆ ਤਕਰੀਬਨ ਕੂਜ ਮਿੰਟ ਹੂੰਦੀ ਹੈ ਫਿਰ ਏ ਕਮਲ ਹੇਠਾ ਇਨਸਾਨ ਦੇ ਹਿਰਦੈ ਤੇ ਸਥਾਪਿਤ ਹੋ ਜਾਦਾ ਹੈ ਗੁਰਬਾਣੀ ਚ ਬਹੁਤ ਬਾਰੀ ਹਿਰਦੇ ਕਮਲ ਦਾ ਜੀਕਰ ਆਉਦਾ ਹੈ ਏ ਪ੍ਭੂ ਦੇ ਬੈਠਣ ਦਾ ਸਥਾਨ ਹੈ | ਹਿਰਦੇ ਕਮਲ ਮੇ ਹਰਿ ਕਾ ਵਾਸ||ਜਦੋ ਵੀ ਪ੍ਭੂ ਨੇ ਆਪ ਨੂੰ ਕੋਈ ਆਵਸਥਾ ਬਖਸਣੀ ਹੈ ਪ੍ਭੂ ਇਸ ਉਪਰ ਬਿਰਾਜਮਾਨ ਹੂੰਦਾ| ਆਪ ਘਰ ਬੇਠੇ ਦੇਵਤੀਆ ਦੇ ਦੇਸ ਦੇ ਵਾਸੀ ਬਣ ਜਾਦੇ ਹੋ
| ਏ ਸਾਰਾ ਕੁਝ ਆਪ ਦੇ ਅੰਦਰਲੇ ਸਰੀਰ ਨਾਲ ਹੂੰਦਾ ਹੈ ਬਾਹਰ ਨਹੀ ਦਿਸੇਗਾ ਸਿਰਫ ਆਪ ਨੂੰ ਦਿਸੇਗਾ ਇਸ ਸਿੱਧੀ ਚ ਤਰਕੀਬਨ 20 ਕਿਲੋਮਿਟਰ ਚੱਲਣ ਜਿੰਨੀ ਥਕਾਵਟ ਇਨਸਾਨ ਮਹਿਸੂਸ ਕਰਦਾ ਹੈ ਏਨਾ ਜੋਰ ਲੱਗ ਜਾਦਾ ਯਾਦ ਰੱਖੋ ਆਪ ਦਾ ਬਾਹਰੀ ਸਰੀਰ ਕੁਝ ਨਹੀ ਕਰਦਾ ਜਿਵੇ ਤੁਸੀ ਸੁਪਨੇ ਚ ਦੋੜਦੇ ਹੋ ਆਚਾਨਕ ਆਪ ਦੀ ਅੱਖ ਖੁਲਦੀ ਹੈ ਆਪ ਪਸੀਨੇ ਨਾਲ ਭਿਜੇ ਹੂੰਦੇ ਹੋ ਦਿਲ ਤੇਜ ਧੱੜਕ ਰਿਹਾ ਹੂੰਦਾ ਹੈ ਪਰ ਸਰੀਰ ਤਾ ਬੈਡ ਤੈ ਪਿਆ ਵਜਾ ਆਪ ਦੀ ਦੇਹੀ ਏਕ ਜਰੀਆ ਹੈ ਏਸ ਦੇਹੀ ਨੂੰ ਚਲਾਉਣ ਵਾਲੀ ਆਪ ਦੀ ਆਤਮਾ ਹੈ ਉਸ ਨੂੰ ਪਹਿਚਾਣੋ ਜਿਸ ਤੋ ਤੁਸੀ ਅਣਜਾਣ ਹੋ ||
ਗੁਰੂਬਾਣੀ ਨੂੰ ਜਿਅਦਾਤਰ ਸੰਸਾਰ ਨੇ ਸਿਰਫ ਕਮਾਈ ਦਾ ਸਾਧਨ ਸਮਜ ਲਿਆ ਮਿਤਰੋ ਗੁਰਬਾਣੀ ਆਪ ਨੂੰ ਆਪ ਦੇ ਪੀ੍ਵਾਰ ਨੂੰ ਆਪ ਦੇ ਟੱਚ ਚ ਆਉਣ ਵਾਲੇ ਹਰੇਕ ਬੰਦੇ ਨੂੰ ਏਸ ਦੇਹੀ ਤੋ ਮੁਕਤ ਕਰ ਸਕਦੀ ਹੈ ਜੇ ਤੁਸੀ ਗੁਰਬਾਣੀ ਦਾ ਏਹ ਗੁੜ ਤੱਤ ਸਮਜੀਆ ਲਿਆ || ਏ ਸਿੱਧੀਆ ਦੀ ਸੁਰੂਆਤ ਹੈ || ਇਸ ਨੂੰ || ਪ੍ਭ ਭਾਵੇ ਤਾ ਕਮਲੁ ਵਿਗਾਸ|| ਆਖਿਆ ਗਿਆ ਹੈ ਮਤਲਬ ਜੇ ਪ੍ਭ ਨੂੰ ਆਪ ਦੀਆ ਹਰਕਤਾ ਕਰਮ ਚੰਗੇ ਲੱਗੇ ਤਾ ਪ੍ਭੂ ਆਪ ਦਾ ਕਮਲ ਖਿੜਾ ਦਿੰਦਾ ਹੈ ਏਸੇ ਨੂੰ ਹੀ ਜੋਗੀ ਲੋਕ ਕੁੰਡਲਨੀ ਜਾਗਰਣ ਕਹਿੰਦੇ ਹਨ ਰਾਸਤਾ ਇੱਕ ਹੀ ਹੈ ਨਾਮ ਜਿੰਨੇ ਮਰਜੀ ਰੱਖ ਲਵੋ
ਜੇ ਤੁਸੀ ਧੰਨ ਗੁਰੂ ਨਾਨਕ ਸਾਹਿਬ ਦੀ ਨਿਗਾ ਨਾਲ ਸੰਸਾਰ ਦੇਖੋ ਤਾ ਤੁਸੀ ਈਸਵਰ ਬਨਣ ਆਏ ਹੋ|| ਜਿਸ ਤੇ ਉਪਜਿਆ ਨਾਨਕਾ ਸੇਈ ਫਿਰ ਹੁਆ|| ਪੜ ਲਵੋ ||ਗੱਲ ਵੱਡੀ ਵੀ ਬਹੁਤ ਹੈ ਤੇ ਗੱਲ ਹੈ ਵੀ ਕੂਜ ਨਹੀ ਬਸ ਆਪਣੀਆ ਗਿਆਨ ਇੰਦਰੀਆ ਤੇ ਕੰਟਰੋਲ ਕਰ ਲਵੋ ਤੇ ਧਿਆਨ ਸਿਰਫ ਉਸ ਤੇ ਰੱਖੋ ਜਿਸ ਤੋ ਉਪਰ ਕੋਈ ਨਹੀ ਹੈ|| ਤਾਕੀ ਸਰਣੁ ਪਰਿਉ ਨਾਨਕ ਦਾਸ ਜਾ ਕੇ ਉਪਰ ਕੋਇ ਨਾਹੀ|| ਕੋਈ ਵੀ ਦੇਵਤਾ ਜਾ ਆਪੇ ਬਣੀਆ ਬਾਬਾ ਭਾਵੇ ਕਿਸੇ ਵੀ ਮਜਬ ਦਾ ਹੈ ਉਹ ਆਪ ਨੂੰ ਆਵਸਥਾ ਨਹੀ ਦੇ ਸਕਦਾ ਸਿਵਾਏ ਨਿਰੰਕਾਰ ਤੋ || ਏ ਵਡਿਆਈ ਹੈ | ਸਾਹਿਬ ਹੱਥ ਵਡਿਆਈਆ ਜਿਸ ਭਾਵੈ ਤਿਸ ਦੇਹ||
ਮਾਰੂ ਰਾਗ ਚ ਦਸਮ ਦਵਾਰ ਦਾ ਦਰਜਨਾ ਵਾਰ ਜੀਕਰ ਕਿਤਾ ਹੈ ਧੰਨ ਗੁਰੂ ਨਾਨਕ ਸਾਹਿਬ ਨੇ | ਪਰ ਸਾਡੇ ਇਤਹਾਸ ਕਾਰਾ ਨੇ ਉਸ ਰਹੱਸ ਵੱਲ ਧਿਆਨ ਨਹੀ ਕਿਤਾ ਕਸੁਰ ਉਨਾ ਦਾ ਵੀ ਕੋਈ ਨਹੀ ਏ ਬਿਬੈਕ ਬੁਧੀ ਹੈ ਏ ਪ੍ਭੂ ਉਸ ਨੂੰ ਦਿੰਦਾ ਜਿਸ ਤੇ ਉਹ ਖੂਸ ਹੂੰਦਾ || ਦਿਜੇ ਬੁਧ ਬਿਬੈਕਾ|| ਏਥੈ ਪੜੀਆ ਅਨਪੜੀਆ ਕੋਈ ਮਈਨੇ ਨਹੀ ਰਖਾਉਦਾ ਬਸ ਭਾਵਨਾ ਬਣਾਈ ਰੱਖੋ|| ਪੜੀਆ ਅਨਪੜੀਆ ਪਰਮੁ ਗਤਿ ਪਾਵੈ|| ||ਸਿਰਫ ਇੱਕ ਘੰਟਾ ਸੂਬਾ ਇੱਕ ਘੰਟਾ ਸਾਮ ਧਿਆਨ ਲਾਵੋ ਗੁਰਬਾਣੀ ਪੜੋ ਘੱਟ ਸੁਣੋ ਜਿਆਦਾ ਰਿਜਲਟ ਆਪ ਨੂੰ ਘਰ ਬੈਠਿਆ ਨੂੰ ਮਿਲੁਗਾ ਗੁਰੂਬਾਣੀ ਆਪ ਨੂੰ ਦੇਵਤਾ ਭਗਤ ਤੇ ਗੁਰੂ ਦੀ ਆਵਸਥਾ ਪਾਰਾਪਤ ਕਰਨ ਦਾ ਰਾਸਤਾ ਦੱਸਦੀ ਹੈ ਇਸ ਨੂੰ ਨਿਤਨੇਮ ਤੱਕ ਸੀਮਤ ਨਾ ਕਰੋ || ਘਰੁ ਬੇਠੈ ਗੁਰੂ ਧਿਆਈਵੋ|| ਧੰਨ ਧੰਨ ਗੁਰੂ ਗਰੰਥ ਸਾਹਿਬ🙏🏻🙏🏻
1 month ago | [YT] | 45
View 2 replies
ਮਾਲਵਾ ਰੂਟਸ
🔥ਬਾਬਾ ਸ੍ਰੀ ਚੰਦ ਜੀ ਨੇ ਹਿੰਦੂਆਂ ਅਤੇ ਸਿੱਖਾਂ ਨੂੰ ਮੁਸਲਿਮ ਬਣਾਉਣ ਆਏ ਅਤੇ ਲਾਲਚ ਦੇ ਕੇ ਚਿਰਾਗ ਲਗਾਵਉਣ ਆਏ ਚਾਰ ਪੀਰਾਂ ਦਾ ਹੰਕਾਰ ਤੋੜਿਆ👉 - -
ਅਰਬਸਤਾਨ ਵਿਚੋਂ
1. ਪੀਰ ਸਯਦ ਮੁਹੰਮਦ
2.ਪੀਰ ਹੁਸੈਨ
3. ਪੀਰ ਕਾਮਲਵਲੀ(ਐਸ ਦੀ ਕਬਰ ਕਈ ਜਗਹਾ ਮਿਲਦੀ ਹੈ)
4.ਪੀਰ ਪਠਾ (ਇਸ ਦਾ ਜ਼ਿਕਰ ਵੀ ਇਤਿਹਾਸ ਵਿੱਚ ਹੈ।)
ਚਾਰ ਪੀਰ, ਉਥੋਂ ਪੀਰਾਂ ਤੇ ਇਸਲਾਮੀ ਬਰਾਦਰੀ ਨਾਲ ਇਕਰਾਰ ਕਰਕੇ ਤੁਰੇ ਸੀ ਕਿ ਅਸੀਂ ਹਿੰਦੋਸਤਾਨ ਸੂਬਾ ਸਿੰਧ ਵਿਚ ਪਹੁੰਚ ਕੇ ਪਹਿਲੇ ਸਿੰਧ ਤੇ ਫੇਰ ਪੰਜਾਬ ਨੂੰ ਮੁਸਲਮਾਨ ਬਣਾ ਦਿਆਂਗੇ । ਸੋ ਕਰਾਂਚੀ ਦੇ ਪਤਣ ਤੋਂ ਪਾਰ ਹੋ ਕੇ ਸੂਬਾ ਸਿੰਧ ਤੇ ਨਗਰ ਠਟਾ ਵਿਖੇ ਪਹੁੰਚ ਗਏ
ਤੜਕਸਾਰ ਹੀ ਉਹਨਾਂ ਨੇ ਉੱਚੀ ਸਾਰੀ ਬਾਂਗ ਦਿੱਤੀ ਤੇ ਆਪਣੀ ਕਰਾਮਾਤ ਨਾਲ ਚਾਰ ਮਕਬਰੇ ਤਿਆਰ ਕਰ ਦਿੱਤੇ । ਜਦੋਂ ਇਹ ਕਰਾਮਾਤੀ ਮਕਬਰੇ ਹਿੰਦੂਆਂ ਦੇ ਮੁੰਡਿਆਂ ਨੇ ਵੇਖੇ ਤੇ ਹੈਰਾਨ ਰਹਿ ਗਏ । ਪੀਰ ਠਟਾ ਬੜੇ ਗਰੂਰ ਨਾਲ ਉਹਨਾਂ ਮੁੰਡਿਆਂ ਨੂੰ ਕਹਿਣ ਲੱਗਾ , "ਜੋ ਸਾਡਾ ਇਸਲਾਮ ਮਜਬ ਧਾਰ ਕੇ ਸਵਾ ਸਾਲ ਕਲਮੇ ਦਾ ਜਾਪ ਕਰੇ ਤਾਂ ਉਸ ਅੰਦਰ ਇਹ ਸ਼ਕਤੀ ਪੈਦਾ ਹੋ ਜਾਂਦੀ ਹੈ"
ਜੋ ਲੋਕ ਕਲਮੇ ਨਾਲ ਨਹੀਂ ਸਹਿਮਤ ਹੁੰਦੇ ਸਨ ਉਹਨਾਂ ਨੂੰ ਚਿਰਾਗ ਲਾਉਣ ਲਈ ਆਖਿਆ ਜਾਂਦਾ ਸੀ ਤਾਂ ਕਿ ਹੌਲੀ ਹੌਲੀ ਉਹਨਾਂ ਦਾ ਮਾਨਸਿਕ ਰੂਪ ਦੇ ਵਿੱਚ ਹਿੰਦੂ ਅਤੇ ਸਿੱਖ ਧਰਮ ਤੋਂ ਪਰਿਵਰਤਨ ਕਰਕੇ ਚਿਰਾਗ ਲਗਵਾ ਕੇ ਮੁਸਲਮਾਨਾਨੀ ਪਹਿਰੇ ਲਾਏ ਜਾ ਸਕਣ ਉਹਨਾਂ ਦੇ ਘਰ ਅਤੇ ਹੌਲੀ ਹੌਲੀ ਉਹ ਲੋਕ ਮੁਸਲਮਾਨ ਬੁੱਧੀ ਨੂੰ ਆਪਣੇ ਉੱਤੇ ਧਾਰਨ ਕਰਨਾ ਤੇ ਉਸ ਨਾਲ ਸਹਿਮਤ ਕਰਨਾ ਸ਼ੁਰੂ ਕਰ ਦੇਣ ਬੜੀ ਚਲਾਕੀ ਨਾਲ ਪੀਰਾਂ ਨੇ ਖੇਲ ਰਚਿਆ ਹੋਇਆ ਸੀ।
ਜਦ ਇਹ ਗੱਲਾਂ ਹਿੰਦੂਆਂ ਤੇ ਸਿੱਖਾਂ ਦੇ ਬੱਚਿਆਂ ਨੇ ਮੁੰਡਿਆਂ ਨੇ ਸੁਣੀਆਂ ਤਾਂ ਉਹਨਾਂ ਆਪਣੇ ਜਨੇਊ ਲਾਹ ਲਾਹ ਕੇ ਮੁਸਲਮਾਨ ਬਨਣਾ ਸ਼ੁਰੂ ਕਰ ਲਿਆ । ਏਸੇ ਤਰਾਂ ਜਦ ਕਾਫੀ ਗਿਣਤੀ ਵਿਚ ਹਿੰਦੂ , ਮੁਸਲਮਾਨ ਬਣ ਗਏ ਤਾ ਭਗਤ ਰਾਮ ਰਖਾ ਜੀ ਉਥੋਂ ਭਰੇ ਪੀਤੇ ਬਾਬਾ ਸੀ੍ ਚੰਦਰ ਜੀ ਮਹਾਰਾਜ ਪਾਸ ਬਾਰਠ ਸਾਹਿਬ ਵਿਖੇ ਆ ਪਹੁੰਚੇ ਤੇ ਗਲ ਵਿਚ ਪੱਲਾ ਪਾ ਕੇ ਅੱਖਾਂ ਵਿਚ ਹੰਝੂਆਂ ਨਾਲ ਬੇਨਤੀ ਕੀਤੀ --ਪਰਉਪਕਾਰੀ , ਮਹਾਂ ਦਿਆਲੂ ਜੀ , ਠਟੇ ਨਗਰ ਸਿੰਧ ਵਿਚ ਅਨਰਥ ਹੋ ਗਿਆ ਹੈ।
ਮਿਹਰ ਕਰੋ ,ਤੁਸੀਂ ਗੁਰੂ ਨਾਨਕ ਨੰਦਨ ਸਭ ਧਰਮਾਂ ਅਤੇ ਕੌਮਾਂ ਦੇ ਸਾਂਝੇ ਅਤੇ ਰਖਵਾਲੇ ਹੋ ਸਹਾਇਤਾ ਕਰੋ । ਇਸ ਤਰਾਂ ਡੋਲੇ ਹੋਏ ਭਗਤ ਨੂੰ ਵੇਖ ਕੇ ਬਾਬਾ ਜੀ ਦਿਆਲਤਾ ਵਿਚ ਆਏ ਤੇ ਬਚਨ ਨਿਕਲੇ - ਭਗਤ ਜੀ ਕੀ ਮਾਮਲਾ ਹੈ । ਭਗਤ ਜੀ ਅਥਰੂ ਪੂੰਝ ਕੇ ਹੌਸਲਾ ਕਰ ਕੇ ਬੋਲੇ ਮਹਾਰਾਜ ਅਰਬਸਤਾਨ ਚੌਂ ਚਾਰ ਪੀਰ ਆਏ ਹਨ । ਉਹਨਾਂ ਨੇ ਆ ਕੇ ਖੁੱਲੇ ਮੈਦਾਨ ਵਿਚ ਬਾਂਗ ਦੇ ਕੇ ਚਾਰ ਮਕਬਰੇ ਕਰਾਮਾਤ ਨਾਲ ਖਢੇ ਕਰ ਦਿੱਤੇ ਹਨ । ਹਿੰਦੂਆਂ ਦੇ ਮੁੰਡੇ ਵੇਖਣ ਗਏ ਤਾਂ ਉਹਨਾਂ ਪੀਰਾਂ ਵਿਚੋਂ ਇਕ ਪੀਰ ਪਠੇ ਨੇ ਉਹਨਾਂ ਹਿੰਦੂ ਮੁੰਡਿਆ ਨੂੰ ਕਿਹਾ ਕਿ ਜੇ ਤੁਸੀਂ ਪੰਜ ਸ਼ਰਾ ਵਿਚ ਆ ਜਾਓ ,ਤਾਂ ਸਾਡੇ ਕਲਮੇ ਚ, ਏਨੀ ਤਾਕਤ ਹੈ ਕਿ ਸਵਾ ਸਾਲ ਵਿਚ ਤੁਹਾਡੇ ਅੰਦਰ ਇਹ ਸ਼ਕਤੀ ਆ ਸਕਦੀ ਹੈ । ਸੋ ਇਹ ਗੱਲ ਸੁਣ ਕੇ ਉਹਨਾਂ ਮੁੰਡਿਆਂ ਆਪਣੇ ਜਨੇਊ ਲਾਹ ਲਾਹ ਕੇ ਵਗਾਹ ਮਾਰੇ ਤੇ ਉਨਾਂ ਵੱਲ ਵੇਖ ਕੇ ਇਹ ਬੀਮਾਰੀ ਚੱਲ ਪਈ ਹੈ ਤੇ ਦੇਖੋ ਦੇਖੀ ਕਈ ਹਿੰਦੂ ਮੁਸਲਮਾਨ ਹੋਈ ਜਾ ਰਹੇ ਹਨ ।
ਦੀਨਾ ਨਾਥ ਜੀ , ਮੇਰੇ ਮੂੰਹੋਂ ਗੱਲ ਨਹੀਂ ਨਿਕਲਦੀ , ਗਲਾ ਰੁਕਦਾ ਹੈ , ਦੱਸਣ ਲਗਿਆ , ਤੁਸੀਂ ਪਰਉਪਕਾਰ ਕਰੋ ਤੇ ਧਰਮ ਬਚਾਓ । ਤਦ ਦਇਆ ਦੇ ਸਾਗਰ ਬਾਬਾ ਜੀ ਨੇ ਭਗਤ ਨੂੰ ਧੀਰਜ ਦੇ ਕੇ ਵਾਪਿਸ ਤੋਰਿਆ ਤੇ ਆਪ ਕਮਲੀਏ ਦੇ ਮੋਢੇ ਤੇ ਅਸਵਾਰ ਹੋ ਕੇ ਪਵਨ ਰੁਪ ਹੋ ਕੇ ਠਟਾ (ਸਿੰਧ) ਵਿਚ ਨਦੀ ਕਿਨਾਰੇ ਜਾ ਆਸ਼ਨ ਲਾਏ ਤੇ ਭਾਈ ਕਮਲੀਏ ਨੂੰ ਹੁਕਮ ਕੀਤਾ ,
ਸੰਖ ਪੂਰੋ ਅਤੇ ਮੂਲ ਮੰਤਰ ਦਾ ਜਾਪ ਕਰੋ । ਉਥੋਂ ਚਾਰ ਮੀਲ ਦੀ ਵਿਥ ਤੇ ਕਬਰਾ ਸਨ । ਜਦ ਭਾਈ ਕਮਲੀਏ ਨੇ ਸੰਖ ਪੂਰਿਆ ਅਤੇ ਮੂਲ ਮੰਤਰ ਦਾ ਜਾਪ ਕੀਤਾ ਤਾਂ ਸੰਖ ਦੀ ਆਵਾਜ਼ ਸੁਣ ਕੇ ਉਹ ਚਾਰੇ ਮਕਬਰੇ ਜਿਦਰੋਂ ਸੰਖ ਦੀ ਅਵਾਜ ਆਉਂਦੀ ਸੀ , ਉਸ ਪਾਸੇ ਝੁਕ ਗਏ ਜਾ ਇੰਜ ਕਹੀਏ ਕਿ ਬਾਬਾ ਜੀ ਨੂੰ ਸਜਦਾ ਕਰਨ ਲਈ ਉਹਨਾਂ ਦੇ ਸਤਿਕਾਰ ਵਿਚ ਝੁਕ ਗਏ
ਜਿੰਨਾ ਲੋਕਾਂ ਨੂੰ ਪੀਰਾਂ ਨੇ ਛੋਟੇ ਮੋਟੇ ਲਾਲਚ ਦੇ ਕੇ ਚਿਰਾਗ ਲਗਵਾਏ ਸਨ ਉਹਨਾਂ ਦੇ ਚਿਰਾਗ ਆਪਣੇ ਆਪ ਬੁੱਝ ਗਏ।
। ਇਹ ਅਚੰਭਾ ਵੇਖ ਕੇ ਚਾਰੇ ਪੀਰ ਗੁੱਸੇ ਨਾਲ ਜਿਧਰੋਂ ਸੰਖ ਦੀ ਅਵਾਜ ਆਉਂਦੀ ਸੀ ,ਉਸ ਪਾਸੇ ਨਠੇ ਨਠੇ ਚਾਰ ਮੀਲ ਦੀ ਦੌਢ ਲਾ ਕੇ ਜਾ ਪਹੁੰਚੇ । ਜਦ ਨਜਰ ਮਾਰੀ ਕਿ ਨਦੀ ਕਿਨਾਰੇ ਇਕ ਰੱਬ ਰੂਪ ਮਹਾਪੁਰਖ ਜਟਾ - ਜੂਟ ਧੂਣਾ ਲਾਈ ਬੈਠੇ ਹਨ ਅਤੇ ਇਕ ਸੰਤ ਸੰਖ ਵਜਾ ਰਿਹਾ ਹੈ
। ਫਿਰ ਉਹ ਚਾਰ ਪੀਰ ਆਪਣੇ ਕਲਮਿਆਂ ਦਾ ਜਾਪ ਕਰਕੇ ਬਾਬਾ ਜੀ ਨੂੰ ਮਾਰਨ ਦੌੜੇ , ਪਰ ਜਦ ਕੋਲ ਪਹੁੰਚਦੇ ਹੀ ਬਾਬਾ ਜੀ ਅਲੋਪ ਹੋ ਜਾਂਦੇ ਸਨ ।
ਚਾਰੇ ਪੀਰ ਅੰਨੇ ਹੋ ਗਏ । ਫਿਰ ਪਿਛੇ ਪਰਤ ਕੇ ਦੂਰ ਖਲੋ ਕੇ ਵੇਖਣ ਤਾਂ ਬਾਬਾ ਜੀ ਬੈਠੇ ਦਿਸਦੇ ਸਨ । ਚਹੁੰ ਪੀਰਾਂ ਨੇ ਬਹੁਤ ਕਲਮੇ ਪੜ੍ਹੇ , ਫੁਕਾਂ ਮਾਰੀਆਂ ਪਰ ਸ਼ਕਤੀ ਦੇ ਭੰਡਾਰ ਬਾਬਾ ਜੀ ਦਾ ਵਾਲ ਵਿੰਗਾ ਨਾ ਕਰ ਸਕੇ ।
ਜਦ ਕਈ ਵਾਰ ਲਾਗੇ ਜਾ ਕੇ ਅੰਨੇ ਹੋ ਕੇ ਵਾਪਿਸ ਮੁਢੇ ਤੇ ਕੋਈ ਪੇਸ਼ ਨਾ ਗਈ ।
ਜਦੋਂ ਅੱਖਾਂ ਤੋਂ ਦਿਸਣਾ ਬੰਦ ਹੋਇਆ ਅਤੇ ਹੱਥ ਪੈਰ ਵੀ ਟੇਢੇ ਹੋਣ ਲੱਗ ਪਏ
ਫਿਰ ਦੂਰੋਂ ਅਰਜਾਂ ਕਰਨ ਲਗੇ , ਹੇ ਅਲਾਹ ਪਾਕ ਦੇ ਨੂਰ ,, ਸਾਨੂੰ ਆਪਣੇ ਕੋਲ ਬੁਲਾ ਕੇ ਦੀਦਾਰ ਦੀ ਖੈਰ ਤਾਂ ਪਾਉ , ਅਸੀਂ ਭੁੱਲੇ , ਸਾਡੀਆਂ ਭੁੱਲਾਂ ਬਖਸ਼ੋਂ ।
ਜਦ ਇਸ ਤਰਾਂ ਪੀਰਾਂ ਨੂੰ ਤਰਲੇ ਲੈਦਿਆਂ ਬਾਬਾ ਜੀ ਨੇ ਡਿੱਠਾ ਤਾਂ ਮਿਹਰਾਂ ਚ ਆ ਗਏ । ਅਤੇ ਦੂਰੋਂ ਆਵਾਜ ਦਿੱਤੀ ਕਿ ਜੇ ਇਥੇ ਆਉਣਾ ਹੈ ਤਾਂ ਦੂਸਰਿਆਂ ਨੂੰ ਕਾਫਰ ਆਖਣਾ ਬੰਦ ਕਰ ਦਵੋ, ਦੂਸਰਿਆਂ ਦੇ ਧਰਮ ਦੇ ਬੂਟੇ ਪੁੱਟ ਕੇ ਜੜਾਂ ਪੁੱਟ ਕੇ ਆਪਣੇ ਮਜਹਬੀ ਕੱਟੜਤਾ ਦੇ ਵਿੱਚ ਜਿਹੜਾ ਲਗਵਾਉਣੀਆਂ ਬੰਦ ਕਰ ਦਵੋ ।
ਪਰ ਤੁਸੀਂ ਹਿੰਦੂ ਲੋਕਾਂ ਨੂੰ ਉਨ੍ਹਾਂ ਦਾ ਧਰਮ ਛੱਡਵਾ ਕੇ ਚਿਰਾਗ ਲਾਉਣ ਲਈ ਮਜਬੂਰ ਕੀਤਾ ਤੇ ਮਜਬੀ ਜਨੂਨੀਆਂ , ਹੰਕਾਰੀਆਂ , ਤੰਗ - ਦਿਲਾਂ ਵਾਲਿਆਂ ਲਈ ਸਾਡੇ ਪਾਸ ਕੋਈ ਥਾਂ ਨਹੀਂ ।
ਬਾਬਾ ਜੀ ਦੇ ਬੋਲ ਸੁਣ ਕੇ ਚਹੁੰ ਪੀਰਾਂ ਦੇ ਦਿਮਾਗ ਹੌਲੇ ਹੋ ਗਏ ਫਿਰ ਬਾਬਾ ਜੀ ਨੇ ਬਢੇ ਪਿਆਰ ਆਦਰ ਨਾਲ ਉਨਾਂ ਨੂੰ ਕੋਲ ਬਿਠਾਇਆ , ਫਿਰ ਉਹਨਾਂ ਭੁੱਲਾਂ ਬਖਸ਼ਾਈਆਂ ਤੇ ਸਜਦੇ ਵਿਚ ਸਿਰ ਸੁੱਟ ਦਿੱਤੇ । ਬਾਲ ਜਤੀ ਜੀ ਉਹਨਾਂ ਨੂੰ ਥਾਪਨਾ ਦੇ ਕੇ ਫੁਰਮਾਇਆ ਕਿ ਹਰ ਬੰਦੇ ਚ, ਇੱਕ ਅਕਾਲ ਪੁਰਖ ਦਾ ਪਰਮੇਸ਼ਰ ਦਾ ਦਾ ਨੂਰ ਹੈ ।
ਆਪਣੀ ਕਿਤਾਬ ਅਨੁਸਾਰ ਤੁਸੀਂ ਦੂਸਰਿਆਂ ਨੂੰ ਕਾਫਰ ਆਖਦੇ ਹੋ ਹਿੰਦੂਆਂ ਤੇ ਸਿੱਖਾਂ ਨੂੰ ਕਾਫਰਾ ਖਾ ਕੇ ਗਊ ਹੱਤਿਆ ਕਰਦੇ ਹੋ ਇਹਨਾਂ ਦੇ ਬੱਚੇ ਅਤੇ ਔਰਤਾਂ ਨਾਲ ਬਦ ਸ਼ੁਰੂ ਕੀ ਕਰਦੇ ਹੋ ਅੱਗੇ ਨਰਕ ਤੁਹਾਨੂੰ ਉਡੀਕ ਰਿਹਾ
ਜਦ ਇਹ ਬਚਨ ਬਾਬਾ ਜੀ ਨੇ ਕਹੇ ਤਾਂ ਸਭ ਪੀਰ ਸ਼ਰਮ ਨਾਲ ਪਾਣੀ ਪਾਣੀ ਹੋ ਗਏ ।
ਉਹਨਾਂ ਨੂੰ ਬਾਬਾ ਜੀ ਦੇ ਨੂਰੀ ਚਿਹਰੇ ਤੇ ਰੱਬ ਦਾ ਨੂਰ ਦਿਸਿਆ ।
ਝੁਕ ਕੇ ਸਜਦਾ ਕਰ ਕੇ ਗਲਤੀ ਮੰਨੀ ਤੇ ਬਾਬਾ ਜੀ ਦੇ ਸੇਵਕ ਹੋ ਗਏ । ਫਿਰ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਵਾਪਿਸ ਚਲੇ ਗਏ ।
ਇਹ ਮਕਬਰੇ ਅੱਜ ਵੀ ਠਟੇ ਸਿੰਧ ਪਾਕਿਸਤਾਨ ਵਿਚ ਉਸੇ ਤਰਾਂ ਝੁਕੇ ਹੋਏ ਹਨ।
ਪਰ ਅੱਜ ਕੱਲ੍ਹ ਵੀ ਕਈ ਪਾਖੰਡੀ ਸਾਧ ਬਾਬਾ ਸ੍ਰੀ ਚੰਦ ਜੀ ਦੇ ਨਾਮ ਹੇਠ ਆਪਣਾ ਬਿਜ਼ਨਸ ਚਲਾਉਂਦੇ ਦੇਖੇ ਜਾ ਰਹੇ ਹਨ ਜੋ ਕਿ ਹਫ਼ਤੇ ਦੇ ਸੱਤਾਂ ਦਿਨਾਂ ਵਿੱਚ ਹਰ ਦਿਨ ਅਲੱਗ ਅਲੱਗ ਗੱਦੀ ਲਾਉਂਦੇ ਹਨ।
ਕਦੇ ਵੀਰਵਾਰ ਨੂੰ ਪੀਰਾਂ ਦੀ ਗੱਦੀ ਲਗਾਕੇ ਭੋਲੇ ਭਾਲੇ ਮਜਬੂਰ ਲੋਕਾਂ ਨੂੰ ਸਿੱਖੀ ਨਾਲੋਂ ਤੋੜ ਕੇ ਚਰਾਗ਼ ਲਵਾਉਂਦੇ ਹਨ ਅਤੇ ਕਦੇ ਸ਼ਨੀਵਾਰ ਨੂੰ ਭੈਰੋਂ ਦੀ ਗੱਦੀ ਲਾਉਂਦੇ ਹਨ ਪਰ ਨਾਮ ਬਾਬਾ ਸ਼੍ਰੀ ਚੰਦਰ ਜੀ ਦਾ ਵਰਤ ਰਹੇ ਹਨ ਜਿਨ੍ਹਾਂ ਨੇ ਦੁਨੀਆਂ ਨੂੰ ਆਪਣੇ ਆਪਣੇ ਧਰਮ ਵਿੱਚ ਰਹਿਣ ਦਾ ਉਪਦੇਸ਼ ਕੀਤਾ ਸੀ।
ਸੋ ਸਾਧ ਸੰਗਤ ਜੀ ਸਾਨੂੰ ਬਾਬਾ ਸ੍ਰੀ ਚੰਦ ਜੀ ਦੇ ਉਪਦੇਸ਼ ਅਨੁਸਾਰ ਸਿਰਫ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਬਾਹਲੇ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਰਹਿ ਜਾਂਦਾ ਹੈ
ਜੋ ਗੁਰੂ ਨਾਨਕ ਦੇ ਘਰੋਂ ਕੁਝ ਨਹੀਂ ਲੈ ਸਕਿਆ ਉਸ ਨੂੰ ਕਿਤੇ ਹੋਰ ਕੁਝ ਨਹੀਂ ਮਿਲ ਸਕਦਾ।
ਸਤਿਗੁਰੂ ਜੀ ਦਾ ਫੁਰਮਾਨ ਹੈ: ‘ਮੂਲ ਛੋਡਿ ਡਾਲੀ ਲਗੈ ਕਿਆ ਪਾਵਹਿ ਛਾਈ’ ? ਅਰਥਾਤ ਜੋ ਲੋਕ ਮੁੱਢ ਨੂੰ ਛੱਡ ਕੇ ਟਹਿਣੀ ਨੂੰ ਹੱਥ ਪਾਉਣਗੇ
ਉਹ ਕੀ ਲੈਣਗੇ? ਸੁਆਹ?
#udasinsampardey
#sampardye
#babashrichandji
#ਪੰਜਾਬ
#udasin
#sikhhistory
#hindu
#panth
#khalsa
#viral
1 month ago | [YT] | 68
View 1 reply
ਮਾਲਵਾ ਰੂਟਸ
ਸਾਖੀ ਭਗਤ ਨਾਮਦੇਵ ਜੀ ਦੀ
ਕੁੱਤਾ ਅਤੇ ਘਿਓ ਦੀ ਕੌਲੀ: ਇਕ ਅਨੋਖੀ ਨਿਸ਼ਕਾਮਤਾ
ਇੱਕ ਵਾਰ ਸੰਤ ਨਾਮਦੇਵ ਜੀ ਰੋਟੀ ਬਣਾ ਕਰ ਰਹੇ ਤੇ । ਉਨ੍ਹਾਂ ਨੇ ਅਜੇ ਸੁੱਕੀਆਂ ਰੋਟੀਆਂ ਹੀ ਲਾਹੀਆਂ ਸਨ ਕਿ ਇੱਕ ਕੁੱਤਾ ਆਇਆ ਅਤੇ ਇੱਕ ਰੋਟੀ ਮੂੰਹ ਵਿੱਚ ਦਬਾ ਕੇ ਦੌੜ ਗਿਆ।
ਆਮ ਇਨਸਾਨ ਹੁੰਦਾ ਤਾਂ ਸ਼ਾਇਦ ਕੁੱਤੇ ਨੂੰ ਡੰਡਾ ਮਾਰਦਾ ਜਾਂ ਪਿੱਛੇ ਭੱਜਦਾ, ਪਰ ਨਾਮਦੇਵ ਜੀ ਨੇ ਕੀ ਕੀਤਾ?
ਉਹ ਘਿਓ ਦੀ ਕੌਲੀ ਚੁੱਕ ਕੇ ਕੁੱਤੇ ਦੇ ਪਿੱਛੇ ਭੱਜ ਪਏ ਅਤੇ ਕਹਿਣ ਲੱਗੇ:
"ਹੇ ਮੇਰੇ ਪ੍ਰਮਾਤਮਾ! ਰੋਟੀ ਰੁੱਖੀ ਹੈ, ਇਸ ਨੂੰ ਘਿਓ ਤਾਂ ਲਗਾ ਲੈਣ ਦਿਓ। ਰੁੱਖੀ ਰੋਟੀ ਨਾਲ ਤੁਹਾਡਾ ਗਲਾ ਦੁਖੇਗਾ।"
ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
ਇਹ ਕਹਾਣੀ ਸਾਨੂੰ ਜੀਵਨ ਦੇ ਤਿੰਨ ਵੱਡੇ ਸਬਕ ਸਿਖਾਉਂਦੀ ਹੈ:
ਸਭ ਵਿੱਚ ਰੱਬ ਦੇਖਣਾ: ਸੰਤਾਂ ਦੀ ਨਜ਼ਰ ਵਿੱਚ ਕੋਈ ਜਾਨਵਰ ਜਾਂ ਇਨਸਾਨ ਉੱਚਾ-ਨੀਵਾਂ ਨਹੀਂ ਹੁੰਦਾ। ਉਹ ਹਰ ਜੀਵ ਵਿੱਚ ਉਸੇ ਇੱਕ ਪ੍ਰਮਾਤਮਾ ਦਾ ਰੂਪ ਦੇਖਦੇ ਹਨ।
ਦਯਾ, ਪਿਆਰ : ਸਾਡੇ ਮਨ ਵਿੱਚ ਹਰ ਜੀਵ ਪ੍ਰਤੀ ਦਇਆ ਹੋਣੀ ਚਾਹੀਦੀ ਹੈ। ਗੁੱਸਾ ਕਰਨ ਦੀ ਬਜਾਏ ਪਿਆਰ ਨਾਲ ਸੋਚਣਾ ਹੀ ਅਸਲੀ ਅਧਿਆਤਮਿਕਤਾ ਹੈ।
ਸੇਵਾ ਭਾਵਨਾ : ਸੇਵਾ ਸਿਰਫ਼ ਇਨਸਾਨਾਂ ਦੀ ਹੀ ਨਹੀਂ, ਸਗੋਂ ਕੁਦਰਤ ਦੇ ਹਰ ਜੀਅ ਦੀ ਕਰਨੀ ਚਾਹੀਦੀ ਹੈ।
ਅਸੀਂ ਅਕਸਰ ਮੰਦਰਾਂ ਜਾਂ ਗੁਰਦੁਆਰਿਆਂ ਵਿੱਚ ਰੱਬ ਲੱਭਦੇ ਫਿਰਦੇ ਆ ਪਰ ਇਹ ਭਗਤ ਨਾਮਦੇਵ ਸੱਚੀ ਸਾਖੀ ਇਹ ਸਿਖਾਉਂਦੀ ਹੈ ਕਿ ਜੇ ਸਾਡਾ ਮਨ ਸਾਫ਼ ਹੈ, ਤਾਂ ਸਾਨੂੰ ਹਰ ਜੀਵ ਵਿੱਚ ਰੱਬ ਨਜ਼ਰ ਆਵੇਗਾ। ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ, ਤਾਂ ਸਮਝੋ ਅਸੀਂ ਪ੍ਰਮਾਤਮਾ ਦੀ ਹੀ ਸੇਵਾ ਕਰ ਰਹੇ ਹਾਂ।🙏🏻🙏🏻
3 months ago | [YT] | 93
View 1 reply
ਮਾਲਵਾ ਰੂਟਸ
ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੀਆਂ ਉਦਾਸੀਆਂ ਦੌਰਾਨ ਕਈਆਂ ਨੂੰ ਤਾਰਿਆ। ਕੌਡਾ ਰਾਖਸ਼ ਵੀ ਉਨ੍ਹਾਂ ਵਿੱਚੋਂ ਹੀ ਇੱਕ ਸੀ। ਭਾਈ ਬਾਲੇ ਨੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਦੱਸਿਆ- ਗੁਰੂ ਜੀ ਨਾਲ ਮੈਂ ਤੇ ਮਰਦਾਨਾ ਮਨ ਪਰਚਾਵੇ ਵਾਸਤੇ ਹਾਸ ਬਿਲਾਸ ਕਰਦੇ ਹੋਏ ਕੁੱਝ ਕੋਹਾਂ ‘ਤੇ ਦੂਰ ਜਾ ਬੈਠੇ। ਇੱਥੇ ਬੈਠੇ ਬੈਠੇ ਗੁਰੂ ਜੀ ਨੇ ਮਰਦਾਨੇ ਦਾ ਮਨ ਭਰਮਾ ਦਿੱਤਾ ਉਸਨੇ ਕਿਹਾ, ਗੁਰੂ ਜੀ ਮੈਨੂੰ ਆਗਿਆ ਦਿਓ ਮੈ ਘਰ ਚਲਿਆ ਜਾਵਾਂ ਮੇਰਾ ਮਨ ਉਦਾਸ ਹੋਗਿਆ ਹੈ ਹੁਣ ਮੈਂ ਤੁਹਾਡੇ ਨਾਲ ਅੱਗੇ ਨਹੀਂ ਜਾਵਾਂਗਾ। ਗੁਰੂ ਜੀ ਨੇ ਉਸ ਨੂੰ ਰੋਕਿਆ ਪਰ ਮਰਦਾਨਾ ਗੁਰੂ ਜੀ ਦੀ ਕੋਈ ਗੱਲ ਨਾ ਮੰਨਿਆ ਤੇ ਆਗਿਆ ਲੈ ਕੇ ਇਕੱਲਾ ਹੀ ਤੁਰ ਪਿਆ। ਗੁਰੂ ਜੀ ਬਾਲੇ ਨਾਲ ਉੱਥੇ ਉਜਾੜ ਵਿੱਚ ਹੀ ਬੈਠੇ ਰਹੇ ਇੱਕ ਕਦਮ ਵੀ ਅਗੇ ਨਾ ਤੁਰੇ। ਮਰਦਾਨਾ ਜਦ ਤੁਰ ਕੇ ਥੋੜੀ ਦੂਰ ਗਿਆ ਤਾਂ ਉਸ ਨੂੰ ਜੰਗਲ ਦੇ ਰਸਤੇ ਵਿੱਚ ਇੱਕ ਰਾਖਸ਼ ਨੇ ਫੜ ਲਿਆ ਅਤੇ ਆਪਣੇ ਰਹਿਣ ਵਾਲੀ ਥਾਂ ਭਿਆਨਕ ਜੰਗਲ ਵਿੱਚ ਲੈ ਗਿਆ। ਰਾਖਸ਼ ਨੂੰ ਵੇਖ ਕੇ ਉਸਦੇ ਕਾਬੂ ਆਇਆ ਹੋਇਆ ਮਰਦਾਨਾ ਥਰ-ਥਰ ਕੰਬਣ ਲੱਗਾ ਅਤੇ ਉਸਦਾ ਮੂੰਹ ਡਰ ਨਾਲ ਪੀਲਾ ਹੋ ਗਿਆ। ਇਸ ਦਸ਼ਾ ਵਿੱਚ ਮਰਦਾਨਾ ਗੁਰੂ ਜੀ ਨੂੰ ਯਾਦ ਕਰਨ ਲੱਗਾ ਕਿ ਗੁਰੂ ਜੀ ਹੁਣ ਮੈਨੂੰ ਇਸ ਬਿਪਤਾ ਤੋਂ ਛੁਡਾਓ, ਮੁੜ ਮੈਂ ਤੁਹਾਡੀ ਆਗਿਆ ਕਦੀ ਭੰਗ ਨਹੀਂ ਕਰਾਂਗਾ ਇਧਰ ਬਾਲੇ ਨੇ ਗੁਰੂ ਜੀ ਨੂੰ ਕਿਹਾ, ਗੁਰੂ ਜੀ ਅੱਗੇ ਕਿਉਂ ਨਹੀਂ ਚਲਦੇ ਇੱਥੇ ਜੰਗਲ ਵਿੱਚ ਕਿਉਂ ਬੈਠ ਰਹੇ ਹੋ।
ਗੁਰੂ ਜੀ ਨੇ ਕਿਹਾ, ਬਾਲਾ ! ਅੱਗੇ ਕਿਸ ਤਰ੍ਹਾਂ ਚੱਲੀਏ ਮਰਦਾਨਾ ਤਾਂ ਇਕ ਰਾਖਸ਼ ਨੇ ਫੜਿਆ ਹੋਇਆ ਹੈ ਤੇ ਉਸਨੂੰ ਤੇਲ ਦੇ ਕੜਾਹੇ ਵਿੱਚ ਤਲ ਕੇ ਖਾਣ ਦੀ ਤਿਆਰੀ ਕਰ ਰਿਹਾ ਹੈ। ਚੱਲ ਕੇ ਪਹਿਲਾਂ ਉਸਦੀ ਬੰਦਖਲਾਸੀ ਕਰਾਈਏ। ਬਾਲੇ ਨਾਲ ਗੁਰੂ ਸਾਹਿਬ ਜਿੱਥੇ ਰਾਖਸ਼ ਮਰਦਾਨੇ ਨੂੰ ਖਾਣ ਦੀ ਤਿਆਰੀ ਕਰ ਰਿਹਾ ਸੀ ਛਿਨ ਭਰ ਵਿੱਚ ਪਹੁੰਚ ਗਏ। ਕੌਡੇ ਰਾਖਸ਼ ਦਾ ਘਰ ਬੜੇ ਸੰਘਣੇ ਜੰਗਲ ਵਿੱਚ ਸੀ। ਬ੍ਰਿੱਛਾ ਦੀ ਆੜ ਵਿਚੋਂ ਮਰਦਾਨੇ ਨੂੰ ਵੇਖਕੇ ਗੁਰੂ ਜੀ ਨੇ ਹੱਸਕੇ ਆਖਿਆ – ਇੱਥੇ ਕਿਉਂ ਬੈਠਾ ਹੈ ਘਰ ਕਿਉਂ ਨਹੀਂ ਜਾਂਦਾ ? ਗੁਰੂ ਜੀ ਦੇ ਬਚਨ ਸੁਣਕੇ ਮਰਦਾਨਾ ਸ਼ਰਮਿੰਦਾ ਹੋ ਗਿਆ ਤੇ ਹੱਥ ਜੋੜ ਕੇ ਕਿਹਾ ਮਹਾਰਾਜ ! ਮੇਰੇ ਪਾਸੋਂ ਭੁੱਲ ਹੋ ਗਈ ਹੈ ਮੈਨੂੰ ਬਖਸ਼ੋ। ਜਦੋਂ ਤੇਲ ਦਾ ਕੜਾਹਾ ਅੱਗ ਵਾਂਗੂੰ ਤਪ ਗਿਆ ਤਾਂ ਰਾਖਸ਼ ਮਰਦਾਨੇ ਨੂੰ ਫੜ ਕੇ ਤੇਲ ਵਿੱਚ ਸੁੱਟਣ ਲੱਗਾ ਤਾਂ ਮਰਦਾਨੇ ਨੇ ਵਿਆਕੁਲ ਹੋ ਕੇ ਗੁਰੂ ਜੀ ਦਾ ਨਾਮ ਲੈ ਕੇ ਰੱਖ ਲਵੋ ਰੱਖ ਲਵੋ ਆਖਿਆ।
ਮਰਦਾਨੇ ਦੇ ਇਸ ਸ਼ਬਦ ਕਹਿੰਦਿਆਂ ਜਦ ਰਾਖਸ਼ ਨੇ ਉਸਨੂੰ ਤਪਦੇ ਤੇਲ ਵਿੱਚ ਸੁੱਟ ਦਿੱਤਾ ਤਾਂ ਮਰਦਾਨੇ ਦੇ ਸਰੀਰ ਲੱਗਣ ਨਾਲ ਹੀ ਸਿਆਲੇ ਦੇ ਪਾਣੀ ਵਾਂਗੂੰ ਤੇਲ ਠੰਢਾ ਹੋ ਗਿਆ। ਇਹ ਕੌਤਕ ਵੇਖਕੇ ਕੌਡਾ ਬੜਾ ਹੈਰਾਨ ਹੋਇਆ ਗਿਆ ਅਤੇ ਜਦ ਉਸਨੇ ਆਪਣੀ ਹੈਰਾਨਗੀ ਦੇ ਕਾਰਨ ਇੱਧਰ ਉੱਧਰ ਵੇਖਿਆ ਤਾਂ ਗੁਰੂ ਜੀ ਨੇ ਸਾਹਮਣੇ ਹੋ ਕੇ ਉਸਨੂੰ ਦਿਖਾਈ ਦੇ ਦਿੱਤੀ। ਗੁਰੂ ਜੀ ਨੂੰ ਵੇਖਦੇ ਸਾਰ ਹੀ ਕੌਡੇ ਨੇ ਆਖਿਆ, ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ ਜਿਸਨੇ ਮੇਰਾ ਤੱਪਦਾ ਕੜਾਹਿਆ ਠੰਢਾ ਕਰ ਦਿੱਤਾ ਹੈ। ਗੁਰੂ ਜੀ ਨੇ ਕਿਹਾ – ਕੌਡਾ! ਤੂੰ ਦੇਰੀ ਕਿਉਂ ਕਰਦਾ ਹੈ ਤੂੰ ਇਸ ਨੂੰ ਖਾ ਲੈ। ਇਹ ਤੇਰਾ ਭੋਜਨ ਹੈ ਬਿਨ ਤਲੇ ਖਾ ਲੈ। ਕੌਡੇ ਨੇ ਹੈਰਾਨ ਹੋ ਕੇ ਪੁੱਛਿਆ ਤੁਸੀਂ ਮੇਰਾ ਨਾਮ ਕਿਸ ਤਰ੍ਹਾਂ ਜਾਣਦੇ ਹੋ! ਮੈ ਤਾਂ ਤੁਹਾਨੂੰ ਅੱਜ ਪਹਿਲੀ ਵਾਰ ਹੀ ਵੇਖਿਆ ਹੈ। ਇਸ ਗੱਲ ਕਰਨ ਦੇ ਨਾਲ ਹੀ ਕੌਡੇ ਨੂੰ ਗੁਰੂ ਜੀ ਦੇ ਦਰਸ਼ਨ ਦਾ ਸਦਕਾ ਪਹਿਲਾਂ ਗਿਆਨ ਹੋ ਗਿਆ ਅਤੇ ਉਹ ਕੁਟੀਆ ਵਿਚੋਂ ਆਪਣਾ ਇਕ ਸ਼ੀਸ਼ਾ ਲੈ ਆਇਆ। ਗੁਰੂ ਜੀ ਅੱਗੇ ਰੱਖ ਕੇ ਆਪ ਉਸ ਵਿਚੋਂ ਆਪ ਜੀ ਦਾ ਚਿਹਰੇ ਦਾ ਅਕਸ ਵੇਖਕੇ ਤਤਛਿਨ ਹੀ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਹੱਥ ਜੋੜ ਕੇ ਖੜਾ ਹੋ ਗਿਆ।
ਕੌਡਾ ਗੁਰੂ ਜੀ ਵਾਸਤੇ ਭੇਟਾ ਲਈ ਮਿੱਠੇ ਫਲ ਲੈ ਆਇਆ। ਗੁਰੂ ਜੀ ਨੇ ਆਪਣੇ ਅੱਗੋਂ ਚੁੱਕ ਕੇ ਕੁਝ ਫਲ ਕੌਡੇ ਨੂੰ ਦਿੱਤੇ ਜਿਸ ਦੇ ਖਾਣ ਨਾਲ ਉਹ ਤਤਛਿਨ ਹੀ ਦੇਵਤਾ ਰੂਪ ਹੋ ਕੇ ਗੁਰੂ ਜੀ ਦੀ ਉਸਤਤੀ ਕਰਨ ਲੱਗ ਪਿਆ। ਬੜੀ ਸ਼ਰਧਾ ਨਾਲ ਉਸਤਤਿ ਕਰਕੇ ਆਪਣਾ ਹਾਲ ਇਸ ਤਰ੍ਹਾਂ ਸੁਣਾਇਆ — ਮਹਾਰਾਜ ਜੀ ਤੁਸੀਂ ਅੰਤਰਜਾਮੀ ਸਭ ਕੁਝ ਜਾਣਦੇ ਹੋ ਪਰ ਤੁਹਾਡੀ ਆਗਿਆ ਮੰਨ ਕੇ ਮੈ ਆਪਣਾ ਹਾਲ ਦਸਦਾ ਹਾਂ। ਪਹਿਲੇ ਜਨਮ ਵਿੱਚ ਮੈ ਬ੍ਰਾਹਮਣ ਸਾਂ ਵਿਦਿਆ ਪੜ੍ਹਕੇ ਮੈਨੂੰ ਬੜਾ ਅਭਿਮਾਨ ਹੋ ਗਿਆ। ਇੱਕ ਦਿਨ ਮੇਰੇ ਗੁਰੂ ਸੁਭਾਵਕ ਹੀ ਮੇਰੇ ਘਰ ਆ ਗਏ ਮੈਂ ਅੱਗੋਂ ਉੱਠ ਕੇ ਉਹਨਾਂ ਦਾ ਸਤਿਕਾਰ ਨਾ ਕੀਤਾ। ਉਹਨਾਂ ਨੇ ਮੇਰੀ ਅਵੱਗਿਆ ਵੇਖ ਕੇ ਕ੍ਰੋਧ ਨਾਲ ਮੈਨੂੰ ਸਰਾਪ ਦੇ ਦਿੱਤਾ ਤੇ ਕਿਹਾ ਕਿ ਤੂੰ ਰਾਖਸ਼ ਸਰੀਰ ਧਾਰਨ ਕਰਕੇ ਖੋਟੇ ਕਰਮ ਕਰੇਂਗਾ। ਉਨ੍ਹਾਂ ਦਾ ਸਰਾਪ ਸੁਣਕੇ ਮੈ ਬੜਾ ਡਰ ਗਿਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਗੁਰੂ ਜੀ! ਮੇਰੇ ਅਪਰਾਧ ਮੈਨੂੰ ਡੰਨ ਰਾਕਸ਼ ਦੇਹੀ ਧਾਰਨ ਦਾ ਮਿਲਿਆ ਹੈ ਇਸ ਤੋਂ ਮੇਰਾ ਛੁਟਕਾਰਾ ਕਦੋਂ ਹੋਵੇਗਾ ਗੁਰੂ ਜੀ ਨੇ ਪ੍ਰਸੰਨ ਹੋ ਕੇ ਆਖਿਆ ਕਿ ਜਦੋਂ ਨਿਰੰਕਾਰ ਅਵਤਾਰ ਧਾਰਕੇ ਸੰਸਾਰ ਵਿੱਚ ਆਵੇਗਾ ਉਹਨਾਂ ਦੇ ਦਰਸ਼ਨ ਕਰਕੇ ਤੇਰਾ ਪਾਰ ਉਤਾਰਾ ਹੋਵੇਗਾ। ਮੈਂ ਬੇਨਤੀ ਕੀਤੀ ਕਿ ਗੁਰੂ ਜੀ ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਪਛਾਣਾਂਗਾ ਕਿਰਪਾ ਕਰਕੇ ਮੈਨੂੰ ਇਹ ਗੱਲ ਸਮਝਾਓ। ਫਿਰ ਮੇਰੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਇਹ ਸ਼ੀਸ਼ਾ ਦਿੱਤਾ ਅਤੇ ਸਮਝਾਇਆ ਕਿ ਇਸ ਵਿਚੋਂ ਜਿਸ ਦਾ ਚਿਹਰਾ ਮਨੁੱਖ ਰੂਪ ਹੀ ਦਿਸੇ ਉਸਨੂੰ ਸਮਝ ਲਵੀਂ ਕਿ ਇਹ ਨਿਰੰਕਾਰ ਦਾ ਅਵਤਾਰ ਹੈ। ਉਸ ਤੋਂ ਤੇਰਾ ਉਧਾਰ ਹੋਵੇਗਾ। ਮੈਂ ਇਹ ਸ਼ੀਸ਼ਾ ਗੁਰੂ ਜੀ ਤੋਂ ਲੈ ਕੇ ਇਸ ਜੰਗਲ ਵਿੱਚ ਆਣ ਕੇ ਡੇਰਾ ਕਰ ਲਿਆ। ਅਨੇਕਾਂ ਹੀ ਮਨੁੱਖ ਫੜ ਕੇ ਉਹਨਾਂ ਦੇ ਚਿਹਰੇ ਮੈਂ ਸ਼ੀਸ਼ੇ ਵਿਚੋਂ ਵੇਖਦਾ ਰਿਹਾ ਪਰ ਮੈਨੂੰ ਜਾਨਵਰਾਂ ਦੇ ਮੂੰਹ ਹੀ ਇਸ ਵਿਚੋਂ ਦਿਸਦੇ ਰਹੇ ਹਨ। ਅੱਜ ਇਕ ਤੁਹਾਡਾ ਹੀ ਚਿਹਰਾ ਮਨੁੱਖ ਦਾ ਦਿਸਿਆ ਹੈ ਅਤੇ ਮੈਨੂੰ ਨਿਸਚਾ ਹੋ ਗਿਆ ਹੈ ਕਿ ਹੁਣ ਮੇਰਾ ਸਰਾਪ ਕਟਿਆ ਗਿਆ ਹੈ। ਮੈਨੂੰ ਆਗਿਆ ਦਿਓ ਮੈਂ ਬ੍ਰਹਮ ਲੋਕ ਨੂੰ ਜਾਵਾਂ ਇਹ ਬੇਨਤੀ ਕਰਕੇ ਕੌਡੇ ਨੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਦੇਵ ਸਰੂਪ ਧਾਰ ਕੇ ਬ੍ਰਹਮ ਲੋਕ ਨੂੰ ਚਲਿਆ ਗਿਆ। 🙏🏻🙏🏻
4 months ago | [YT] | 74
View 0 replies
ਮਾਲਵਾ ਰੂਟਸ
ਸਾਖੀ - ਰਾਜਾ ਜਨਕ
ਰਾਜਾ ਜਨਕ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰਮੁਖਿ ਦੀ ਉਪਾਧੀ ਨਾਲ ਨਿਵਾਜਿਆ ਹੈ, ਜਿਵੇਂ ਕਿ ਗੁਰਬਾਣੀ ਫੁਰਮਾਉਂਦੀ ਹੈ :---
"ਗੁਰਮੁਖਿ ਜਨਕਿ ਹਰਿ ਨਾਮਿ ਲਿਵ ਲਾਈ ॥"
ਰਾਜਾ ਜਨਕ ਬਹੁਤ ਕਮਾਈ ਵਾਲੇ ਸਨ। ਦੁਨਿਆਵੀ ਪੱਖੋਂ ਵੀ ਇੱਕ ਤਾਂ ਉਹ ਰਾਜਾ ਸਨ, ਦੂਸਰਾ ਉਨ੍ਹਾਂ ਦੀ ਬੇਟੀ ਸੀਤਾ ਜੀ ਸ਼੍ਰੀ ਰਾਮ ਚੰਦਰ ਜੀ ਦੀ ਧਰਮ ਪਤਨੀ ਸੀ। ਦੁਨਿਆਵੀ ਪੱਖੋਂ ਤੇ ਧਾਰਮਿਕ ਪੱਖੋਂ ਉਨ੍ਹਾਂ ਦਾ ਰੁਤਬਾ ਬਹੁਤ ਉੱਚਾ ਸੀ। ਆਮ ਤੌਰ ਤੇ ਰਾਜ ਦਰਬਾਰ ਦੇ ਕੰਮਾਂ ਦੇ ਨਾਲ ਨਾਲ ਰਿਸ਼ੀਆਂ ਮੁਨੀਆਂ ਦੇ ਮੇਲ ਮਿਲਾਪ ਨਾਲ ਸੰਗਤ ਵਿਚ ਜੁੜੇ ਹੀ ਰਹਿੰਦੇ ਸਨ ਤੇ ਦੁਨੀਆਂ ਨੂੰ ਸਿੱਧੇ ਰਸਤੇ ਪਾਉਂਦੇ ਰਹਿੰਦੇ ਸਨ।
ਇੱਕ ਵਾਰ ਉਨ੍ਹਾਂ ਰਿਸ਼ੀਆਂ ਮੁਨੀਆਂ ਦੀ ਸਭਾ ਬੁਲਾਈ ਹੋਈ ਸੀ। ਸਾਰੇ ਰਿਸ਼ੀ ਮੁਨੀ ਪੁੱਜ ਗਏ। ਰਾਜਾ ਜਨਕ ਜੀ ਅਪਨੇ ਆਸਣ ਤੇ ਬਿਰਾਜਮਾਨ ਹੋ ਚੁੱਕੇ ਸਨ, ਜਦੋਂ ਅਸ਼ਟਵਕਰ ਜੀ ਸਭਾ ਵਿੱਚ ਆਏ। ਉਨ੍ਹਾਂ ਦੇ ਸਰੀਰ ਵਿੱਚ ਅੱਠ ਵਲ਼ ਪੈਂਦੇ ਸੀ। ਇਸ ਕਰ ਕੇ ਉਨ੍ਹਾਂ ਦੀ ਚਾਲ ਵੀ ਬੜੀ ਬੇਢੰਗੀ ਸੀ। ਉਨ੍ਹਾਂ ਨੂੰ ਸਭਾ ਵਿੱਚ ਆਉਂਦੇ ਦੇਖ ਕੇ ਰਿਸ਼ੀ ਮੁਨੀ ਹੱਸ ਪਏ। ਅਸ਼ਟਵਕਰ ਜੀ ਰਿਸ਼ੀਆਂ ਮੁਨੀਆਂ ਵੱਲ ਦੇਖ ਕੇ ਰਾਜਾ ਜਨਕ ਜੀ ਨੂੰ ਕਹਿੰਦੇ, ਰਾਜਨ! ਆਪ ਨੇ ਤਾਂ ਕਿਹਾ ਸੀ ਰਿਸ਼ੀਆਂ ਮੁਨੀਆਂ ਦੀ ਸਭਾ ਬੁਲਾਈ ਹੋਈ ਹੈ, ਪਰ ਜੇ ਚਮਾਰਾਂ ਦੀ ਸਭਾ ਬੁਲਾਈ ਸੀ ਤਾਂ ਮੈਨੂੰ ਕਿਉਂ ਬੁਲਾਇਆ? ਇਹ ਸੁਣ ਕਰ ਸਾਰੇ ਰਿਸ਼ੀ, ਮੁਨੀ ਅੱਗ ਬਬੂਲੇ ਹੋ ਗਏ ਤੇ ਕਹਿੰਦੇ, ਆਪ ਇਸ ਨੂੰ ਦੰਡਿਤ ਕਰੋ ਨਹੀਂ ਤੇ ਅਸੀਂ ਆਪ ਨੂੰ ਸ਼ਰਾਪ ਦੇ ਦੇਵਾਂਗੇ। ਜਨਕ ਜੀ ਨੇ ਉਨ੍ਹਾਂ ਨੂੰ ਸ਼ਾਂਤ ਕੀਤਾ ਤੇ ਅਸ਼ਟਵਕਰ ਜੀ ਨੂੰ ਪੁਛਿੱਆ ਕਿ ਤੁਸੀਂ ਅਜੇਹੇ ਅਪਸ਼ਬਦ ਕਿਉਂ ਕਹੇ। ਰਿਸ਼ੀ ਨੇ ਕਿਹਾ, ਮੈਂ ਕੋਈ ਵੀ ਅਪਸ਼ਬਦ ਨਹੀਂ ਕਹੇ। ਮੇਰੇ ਅੰਦਰ ਆਉਣ ਵੇਲੇ ,ਜੋ ਇਨ੍ਹਾਂ ਨੇ ਹੱਸ ਕੇ ਟਿੱਪਣੀ ਕੀਤੀ ਹੈ, ਉਹ ਬਿਲਕੁਲ ਸਹੀ ਕੀਤੀ ਜੋ ਵੀ ਪ੍ਰਾਣੀ ਜਿਸ ਕੰਮ ਵਿਚ ਮਾਹਿਰ ਹੋਵੇ ਉਸ ਦੀ ਟਿਪਣੀ ਅਪਨੇ ਕੰਮ ਵਿਚ ਸਹੀ ਹੁੰਦੀ ਹੈ। ਇਨ੍ਹਾਂ ਨੇ ਜੋ ਟਿਪਣੀ ਮੇਰੇ ਚੰਮ ਬਾਰੇ ਕੀਤੀ ਉਹ ਬਿਲਕੁਲ ਠੀਕ ਹੈ । ਚੰਮ ਦੀ ਪਰਖ ਚਮਾਰ ਨੂੰ ਹੁੰਦੀ ਹੈ । ਇਸੀ ਕਾਰਨ ਮੈ ਇਸ ਸਭਾ ਨੂੰ ਚਮਾਰਾਂ ਦੀ ਸਭਾ ਕਿਹਾ ਹੈ । ਰਾਜਨ ਨੇ ਸਭ ਵਲ ਵੇਖਿਆ, ਸਭਨਾਂ ਨੇ ਨੀਵੀਂ ਪਾ ਲਈ, ਸਭਾ ਵਿਚ ਸੰਨਾਟਾ ਛਾ ਗਿਆ ।
ਜਨਕ ਜੀ ਬਾਰੇ ਇਕ ਹੋਰ ਸਾਖੀ ਹੈ ਜਿਸ ਬਾਰੇ ਗੁਰਬਾਣੀ ਵਿੱਚ ਵੀ ਜਿਕਰ ਆਉਂਦਾ ਹੈ । ਜਿਸ ਤਰ੍ਹਾਂ ਕਿ
" ਜੂਠਨ ਜੂਠਿ ਪਈ ਸਿਰ ਉਪਰ ਖਿਨੁ ਮਨੂਆ ਤਿਲੁ ਨ ਡੁਲਾਵੈਗੋ।।"
ਇਹ ਤੁਕ ਕਾਨੜਾ ਰਾਗ ਵਿਚ 1309 ਅੰਗ ਤੇ ਹੈ। ਸਾਖੀ ਕੁਝ ਇਸ ਤਰ੍ਹਾਂ ਹੈ ਸੁਕਦੇਵ ਜੀ ਰਾਜਾ ਜਨਕ ਜੀ ਪਾਸ ਗਿਆਨ ਲੈਣ ਲਈ ਆਏ, ਸੁਕਦੇਵ ਜੀ ਦੀ ਸ਼ਰਧਾ ਦੇਖ, ਜਨਕ ਜੀ ਮੰਨ ਗਏ ਤੇ ਉਨ੍ਹਾਂ ਨੂੰ ਅਪਨੇ ਪਾਸ ਹੀ ਰੱਖ ਲਿਆ। ਉਸ ਨੂੰ ਗਿਆਨ ਦੇਣ ਲੱਗ ਗਏ, ਇਸੀ ਤਰ੍ਹਾਂ ਸਮਾਂ ਲੰਘਦਾ ਗਿਆ । ਉਨ੍ਹਾਂ ਦੇ ਇਲਾਕੇ ਵਿੱਚ ਮੇਲਾ ਲਗਾ ਤਾਂ ਜਨਕ ਜੀ ਨੇ ਸੁਕਦੇਵ ਜੀ ਨੂੰ ਸੱਦਿਆ ਤੇ ਕਿਹਾ, ਇਹ ਤੇਲ ਦੀ ਭਰੀ ਹੋਈ ਕਟੋਰੀ ਹੈ। ਤੁਸੀਂ ਇਸ ਨੂੰ ਲੈ ਜਾਵੋ ਤੇ ਸਾਰੇ ਮੇਲੇ ਦਾ ਚਕੱਰ ਲਗਾ ਕੇ ਆਵੋ, ਪਰ ਧਿਆਨ ਰਹੇ ਕਿ ਕਟੋਰੀ ਵਿਚੋਂ ਇੱਕ ਬੂੰਦ ਵੀ ਤੇਲ ਬਾਹਰ ਨਹੀਂ ਗਿਰਨੀ ਚਾਹੀਦੀ । ਸੁਕਦੇਵ ਜੀ ਨੇ ਸਤਿ ਬਚਨ ਕਿਹਾ ਤੇ ਆਗਿਆ ਲੈ ਕਰ ਮੇਲੇ ਵੱਲ ਨੂੰ ਤੁਰ ਗਏ।
ਸ਼ਾਮ ਨੂੰ ਜਦ ਸੁਕਦੇਵ ਜੀ ਵਾਪਸ ਪਰਤੇ ਤਾਂ ਰਾਜਾ ਜਨਕ ਜੀ ਬਹੁਤ ਪ੍ਰਸੰਨ ਹੋਏ ਤੇ ਪੁਛਿੱਆ ਕਿ ਕਟੋਰੀ ਵਿਚੋਂ ਤੇਲ ਬਾਹਰ ਤਾਂ ਨਹੀਂ ਗਿਰਿਆ। ਸੁਕਦੇਵ ਜੀ ਨੇ ਦੱਸਿਆ ਕਿ ਆਪ ਜੀ ਦੀ ਕਿਰਪਾ ਸਦਕਾ ਇਕ ਵੀ ਬੂੰਦ ਬਾਹਰ ਨਹੀਂ ਗਿਰੀ ਜੀ। ਰਾਜਨ ਬਹੁਤ ਖੁਸ਼ ਹੋਇ ਤੇ ਪੁਛਿੱਆ ਕਿ ਮੇਲੇ ਵਿਚ ਕੀ ਦੇਖਿਆ?
ਸੁਕਦੇਵ ਜੀ ਕਹਿਣ ਲੱਗੇ, ਮੇਲੇ ਬਾਰੇ ਦਾਸ ਨੂੰ ਕੁੱਝ ਨਹੀਂ ਪਤਾ, ਮੇਰਾ ਤਾਂ ਸਾਰਾ ਧਿਆਨ ਤੇਲ ਵਿਚ ਸੀ ਕਿ ਇਕ ਵੀ ਬੂੰਦ ਤੇਲ ਦੀ ਬਾਹਰ ਨਹੀਂ ਗਿਰਨੀ ਚਾਹੀਦੀ। ਰਾਜਾ ਜਨਕ ਜੀ ਬਹੁਤ ਪ੍ਰਸੰਨ ਹੋਇ ਤੇ ਕਿਹਾ ਤੁਸੀ ਮੇਲੇ ਵਿਚ ਹੁੰਦੇ ਹੋਇ ਵੀ ਮੇਲੇ ਵਿੱਚ ਧਿਆਨ ਨਹੀਂ ਜਾਣ ਦਿੱਤਾ। ਤੁਸੀਂ ਪਹਿਲਾ ਇਮਤਿਹਾਨ ਪਾਸ ਕੀਤਾ ਹੈ। ਸੋ ਪਹਿਲੀ ਅਵਸਥਾ ਵਿੱਚ ਧਿਆਨ ਟਿਕਾਣਾ ਹੀ ਮੁੱਖ ਮਕਸਦ ਹੋਣਾ ਲੋੜੀਂਦਾ ਹੈ ।
ਇਸ ਤੋ ਬਾਅਦ ਸੁਕਦੇਵ ਜੀ ਨੇ ਅਗਲੀ ਪੜ੍ਹਾਈ ਸ਼ੁਰੂ ਕਰ ਦਿੱਤੀ। ਸਮਾਂ ਪੈਣ ਤੇ ਜਨਕ ਜੀ ਨੇ ਅਪਨੇ ਮਹਿਲ ਵਿੱਚ ਸਾਰੇ ਸ਼ਹਿਰ ਦਾ ਭੋਜ ਕੀਤਾ। ਭੋਜਨ ਮਹਿਲ ਦੀ ਛੱਤ ਤੇ ਕਰਾਇਆ ਜਾਣਾ ਸੀ ।
ਜਨਕ ਜੀ ਨੇ ਫਿਰ ਸੁਕਦੇਵ ਜੀ ਨੂੰ ਸੱਦਿਆ ਤੇ ਕਿਹਾ ਤੁਸੀਂ ਮਹਿਲ ਦੇ ਪਿਛਲੇ ਪਾਸੇ ਫਲਾਂ ਜਗ੍ਹਾ ਤੇ ਖੜੇ ਰਹਿਣਾ । ਜਦ ਤੱਕ ਤੁਹਾਨੂੰ ਮੈਂ ਨ ਬੁਲਾਵਾਂ, ਤੁਸੀਂ ਉਥੋਂ ਨਹੀਂ ਹਿਲਣਾ। ਸੁਕਦੇਵ ਜੀ ਸਤਿ ਬਚਨ ਕਹਿ ਕੇ ਦੱਸੀ ਹੋਈ ਨੀਅਤ ਜੱਗ੍ਹਾ ਤੇ ਜਾ ਕੇ ਖੜੇ ਹੋ ਗਏ । ਛੱਤ ਤੇ ਭੋਜ ਸ਼ੁਰੂ ਹੋ ਗਿਆ, ਖਾਣਾ ਖਾ ਕਰ ਸਾਰੇ ਲੋਕ ਜੂਠੇ ਪੱਤਲ ਮਹਲ ਦੇ ਪਿਛਲੇ ਪਾਸੇ ਸੁੱਟੀ ਗਏ। ਭੋਜ ਚਲਦਾ ਰਿਹਾ, ਭੋਜਨ ਕਰ ਲੋਕ ਪੱਤਲ ਮਹਲ ਦੇ ਪਿਛਲੇ ਪਾਸੇ ਸੁੱਟੀ ਗਏ। ਜਦ ਭੋਜ ਦੀ ਸਮਾਪਤੀ ਹੋਈ ਤਾਂ ਮਹਿਲ ਦੀ ਛੱਤ ਨੂੰ ਧੋਤਾ ਗਿਆ । ਫਿਰ ਮਹਲ ਦੇ ਪਿਛਲੇ ਪਾਸੇ ਜਿੱਥੇ ਪੱਤਲ ਸਿੱਟੇ ਸੀ ਉਹ ਸਫਾਈ ਸ਼ੁਰੂ ਹੋਈ । ਸਫਾਈ ਕਰਨ ਵਾਲੇ ਹੈਰਾਨ ਹੋ ਗਏ ਜਦ ਉਨ੍ਹਾਂ ਸੁਕਦੇਵ ਜੀ ਨੂੰ ਪੱਤਲਾ ਨੀਚੇ ਦੱਬਿਆ ਹੋਇਆ ਦੇਖਿਆ। ਸਾਰੇ ਸਫਾਈ ਕਰਨ ਵਾਲੇ ਸੁਕਦੇਵ ਜੀ ਤੋਂ ਮਾਫੀਆਂ ਮੰਗਣ ਲਗੇ ਕਿ ਸਾਥੋਂ ਗਲਤੀ ਹੋ ਗਈ, ਅਸੀਂ ਪਹਿਲਾਂ ਧਿਆਨ ਨਹੀਂ ਕੀਤਾ। ਉਹ ਸਭ ਨਾਲ ਪਿਆਰ ਕਰੀ ਜਾਣ ਤੇ ਕਹੀ ਜਾਣ ਕਿ ਤੁਹਾਡੀ ਕੋਈ ਗਲਤੀ ਨਹੀਂ। ਕਿਤਨੀ ਦੇਰ ਇਹੀ ਕੁੱਝ ਚਲਦਾ ਰਿਹਾ। ਫਿਰ ਉਨ੍ਹਾਂ ਬੇਨਤੀ ਕੀਤੀ ਕਿ ਤੁਸੀਂ ਇਥੋਂ ਮਹਲ ਨੂੰ ਚੱਲੋ । ਪਰ ਉਹ ਨਹੀਂ ਮੰਨੇ । ਅੰਤ ਨੂੰ ਸੁਕਦੇਵ ਜੀ ਨੇ ਕਿਹਾ ਜਦ ਤਕ ਰਾਜਨ ਨਹੀਂ ਸੱਦਦੇ ਮੈ ਇਥੋਂ ਨਹੀਂ ਹਿਲ ਸਕਦਾ ।
ਸਫਾਈ ਕਰਨ ਵਾਲੇ ਰਾਜਾ ਜਨਕ ਜੀ ਪਾਸ ਗਏ ਤੇ ਮਾਫੀਆਂ ਮੰਗਦਿਆਂ ਨੇ ਸਾਰਾ ਮਾਜਰਾ ਸੁਣਾਇਆ ਤੇ ਦਸਿਆ ਕਿ ਉਹ ਆਪ ਦੇ ਹੁਕਮ ਦੇ ਬਿਨਾਂ ਉਥੋਂ ਹਿੱਲਣ ਨੂੰ ਤਿਆਰ ਨਹੀਂ ਹਨ । ਉਹ ਪਰਨਾਲੇ ਦੇ ਨੀਚੇ ਹੋਣ ਕਾਰਨ ਪੂਰੀ ਤਰ੍ਹਾਂ ਭਿੱਜ ਚੁਕੇ ਹਨ। ਰਾਜਾ ਜਨਕ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਸੁਕਦੇਵ ਜੀ ਨੂੰ ਮੇਰੇ ਪਾਸ ਲੈ ਆਓ । ਬੜੇ ਹੀ ਸਤਿਕਾਰ ਨਾਲ ਸੁਕਦੇਵ ਜੀ ਨੂੰ ਜਨਕ ਜੀ ਪਾਸ ਲਿਆਂਦਾ ਗਿਆ ਤਾਂ ਨਜ਼ਾਰਾ ਦੇਖਣ ਵਾਲਾ ਸੀ । ਜਨਕ ਜੀ ਬਹੁਤ ਪ੍ਰਸੰਨ ਸੀ ਤੇ ਸੁਕਦੇਵ ਜੀ ਜਨਕ ਜੀ ਨੂੰ ਪ੍ਰਸੰਨ ਦੇਖ ਅਤਿਅੰਤ ਪ੍ਰਸੰਨ ਸੀ। ਜਨਕ ਜੀ ਨੇ ਫਿਰ ਸੁਕਦੇਵ ਜੀ ਨੂੰ ਅਤਿ ਗੰਦੇ ਹੋਣ ਦੇ ਬਾਵਜੂਦ ਛਾੱਤੀ ਦੇ ਨਾਲ ਲਗਾਇਆ ਤੇ ਗੁਰੂ ਚੇਲਾ ਇਕ ਮਿਕ ਹੋ ਗਏ। ਇਸੀ ਕਹਾਣੀ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਦਰਸਾਇਆ ਹੈ :--
"ਜਾਤ ਨਜਾਤਿ ਦੇਖਿ ਮਤ ਭਰਮਹੁ ਸੁਕ ਜਨਕ ਪਗੀਂ ਲਗਿ ਧਿਆਵੈਗੋ।।
ਜੂਠਨ ਜੂਠਿ ਪਈ ਸਿਰ ਉਪਰਿ ਖਿਨੁ ਮਨੂਆ ਤਿਲੁ ਨ ਡੁਲਵੈਗੋ।।7।।
ਜਨਕ ਜਨਕ ਬੈਠੇ ਸਿੰਘਾਸਨਿ ਨਉ ਮੁਨੀ ਧੂਰਿ ਲੈ ਲਵੈਗੋ ।।
ਨਾਨਕ ਕਿਰਪਾ ਕਿਰਪਾ ਕਰਿ ਠਾਕੁਰ ਮੈ ਦਾਸਨਿ ਦਾਸ ਕਰਾਵੈਗੋ।।8।। "
ਕਿਸੇ ਦੀ ਉਚੀ ਯਾ ਨੀਚੀ ਜਾਤੀ ਦੇਖ ਕਰ ਭਰਮ ਵਿਚ ਪੈਣ ਦੀ ਲੋੜ ਨਹੀਂ ਕਿਉਂ ਕਿ ਸੁਕਦੇਵ ਜੀ ਬ੍ਰਾਹਮਣ ਹੋਣ ਤੇ ਵੀ ਜਨਕ ਜੀ ਦੇ ਪੈਰੀਂ ਪੈ ਕੇ ਸਿਮਰਨ ਕਰਦੇ ਸੀ। ਜਦ ਬੇ ਗਿਣਤ ਲੋਕਾਂ ਦੀ ਜੂਠਨ ਜੂਠ ਸਿਰ ਤੇ ਪਈ ਮਨ ਫਿਰ ਵੀ ਚਲਾਇਮਾਨ ਨਹੀਂ ਹੋਇਆ, ਅਪਨੇ ਮੁਰਸ਼ਦ ਦੇ ਹੁਕਮ ਵਿੱਚ ਚਲਦਾ ਗਿਆ ਤਾਂ ਕਿਰਪਾ ਤਾਂ ਹੋਣੀ ਹੀ ਸੀ ।
ਜਿਸ ਤਰ੍ਹਾਂ ਕਿ ਗੁਰੂ ਸਾਹਿਬ ਜੀ ਦਾ ਹੁਕਮ ਹੈ :---
"ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ।।"
ਹੁਕਮ ਮੰਨਿਆਂ ਤੇ ਪਰਮਾਤਮਾ ਦੇ ਦਰ ਤੇ ਪਰਵਾਣ ਹੋ ਜਾਈਦਾ ਹੈ ਤਾਂ ਪਰਮਾਤਮਾ ਦੇ ਮਹਲ ਦੀ ਪਰਾਪਤੀ ਹੋ ਜਾਂਦੀ ਹੈ। ਇਸੀ ਤਰ੍ਹਾਂ ਸੁਕਦੇਵ ਜੀ ਵੀ ਪਰਮਾਤਮਾ ਦੇ ਦਰ ਤੇ ਪਰਵਾਣ ਹੋ ਗਏ ।
ਧਰਮੀ ਇਨਸਾਨ ਕਿਤਨਾ ਦਇਆਵਾਨ ਹੁੰਦਾ ਹੈ ਰਾਜਾ ਜਨਕ ਜੀ ਦੀ ਇਸ ਅਗਲੀ ਸਾਖੀ ਤੋਂ ਸਮਝ ਆ ਜਾਏਗੀ । ਜਦ ਰਾਜਾ ਜਨਕ ਜੀ ਸਰੀਰ ਛੱਡ ਕਰ ਦੇਵਲੋਕ ਨੂੰ ਜਾ ਰਹੇ ਸੀ ਜਿੱਥੇ ਗਣ ਗੰਧਰਭ ਸਾਰੇ ਹੀ ਸੁਖੀ ਵਸਦੇ ਹਨ। ਰਸਤੇ ਵਿਚ ਨਰਕ ਆਏ ਉਥੇ ਬਹੁਤ ਹਾ ਹਾ ਕਲਾਪ ਮਚਿਆ ਹੋਇਆ ਸੀ। ਲੋਕਾਂ ਨੂੰ ਅਪਨੇ ਕੀਤੇ ਗੁਨਾਹਾਂ ਦਾ ਹਿਸਾਬ ਭੁਗਤਾਨ ਹੋ ਰਿਹਾ ਸੀ। ਪਰ ਦਇਆਵਾਨ ਤਾਂ ਕਿਸੇ ਨੂੰ ਵੀ ਤਕਲੀਫ ਵਿਚ ਨਹੀਂ ਦੇਖ ਸਕਦਾ, ਚਾਹੇ ਤਕਲੀਫ ਉਸ ਦੀ ਅਪਨੀ ਹੀ ਪੈਦਾ ਕੀਤੀ ਹੋਵੇ। ਜਨਕ ਜੀ ਨਰਕ ਵਿਚ ਗਏ, ਧਰਮਰਾਜ ਜੀ ਉਠ ਕੇ ਖੜ੍ਹਾ ਹੋ ਗਏ। ਹੱਥ ਜੋੜ ਬੇਨਤੀ ਕੀਤੀ, ਮੇਰੇ ਅਤਿ ਊਚੇ ਭਾਗ ਜੋ ਆਪ ਦੇ ਦਰਸ਼ਨ ਹੋਏ, ਮੇਰਾ ਤਾਂ ਪਾਪੀਆਂ ਨਾਲ ਹੀ ਵਾਹ ਹੈ । ਮੈ ਆਪ ਜੀ ਦੀ ਕੀ ਸੇਵਾ ਕਰ ਸਕਦਾ ਹਾਂ ਜੀ? ਜਨਕ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਚੀਖ ਚਿਹਾੜਾ ਬੰਦ ਕੀਤਾ ਜਾਵੇ । ਧਰਮਰਾਜ ਨੇ ਹੱਥ ਜੋੜ ਕਰ ਬੇਨਤੀ ਕੀਤੀ ਕਿ ਇਹ ਮੇਰੇ ਵਸ ਵਿੱਚ ਨਹੀਂ ਹੈ, ਮੈ ਤਾਂ ਕੇਵਲ ਕਰਮਾਂ ਦਾ ਹਿਸਾਬ ਕਿਤਾਬ ਹੀ ਕਰ ਸਕਦਾ ਹਾਂ। ਇਸ ਤੋਂ ਵੱਧ ਮੇਰੇ ਹੱਥ ਵਿੱਚ ਕੁਝ ਨਹੀਂ ਹੈ ਜੀ। ਜਨਕ ਜੀ ਕਹਿੰਦੇ ਫਿਰ ਇਨ੍ਹਾਂ ਨੂੰ ਕਿੰਦਾ ਛੱਡਦੇ ਹੋ? ਧਰਮਰਾਜ ਜੀ ਨੇ ਕਿਹਾ ਇਨ੍ਹਾਂ ਦੇ ਪਾਪਾਂ ਦੇ ਬਰਾਬਰ ਪੁੰਨ ਮਿਲ ਜਾਏ ਤਾਂ ਇਨ੍ਹਾਂ ਦੀ ਬੰਦ ਖਲਾਸੀ ਹੋ ਸਕਦੀ ਹੈ ਜੀ। ਜਨਕ ਜੀ ਉਥੇ ਹੀ ਬੈਠ ਗਏ ਤੇ ਕੁੱਝ ਦੇਰ ਸ਼ਾਇਦ ਅਧੀ ਘੜੀ ਸਿਮਰਨ ਕੀਤਾ ਤੇ ਧਰਮਰਾਜ ਨੂੰ ਕਹਿੰਦੇ ਇਕ ਪਲੜੇ ਵਿਚ ਇਹ ਸਿਮਰਨ ਰੱਖੋ ਤੇ ਦੂਜੇ ਪਲੜੇ ਵਿਚ ਇਨ੍ਹਾਂ ਦੇ ਪਾਪ ਪਾਓ, ਤੇ ਹਿਸਾਬ ਕਰੋ। ਧਰਮਰਾਜ ਨੇ ਇੱਦਾਂ ਹੀ ਕੀਤਾ । ਟੋਟਲ 18 ਨਰਕ ਹਨ। ਇਕ ਪਾਸੇ ਨਾਮ ਰੱਖ ਦਿਤਾ ਤੇ ਦੂਸਰੇ ਪਲੜੇ ਵਿਚ ਪਾਪ ਪਉਨੇ ਸ਼ੁਰੂ ਕਰ ਦਿੱਤੇ। 18 ਦੇ 18 ਨਰਕ ਖਾਲੀ ਹੋ ਗਏ ਪਰ ਨਾਮ ਦਾ ਪਲੜਾ ਫਿਰ ਵੀ ਭਾਰੀ ਰਿਹਾ। ਸਾਰੇ ਪਾਪੀਆਂ ਨੂੰ ਪਾਪਾਂ ਤੋ ਮੁਕਤ ਕਰਾ ਕੇ, ਬੰਦ ਖਲਾਸੀ ਕਰਵਾ ਦਿੱਤੀ । ਜਿਸ ਤਰ੍ਹਾਂ ਕਿ ਭਾਈ ਗੁਰਦਾਸ ਜੀ ਲਿਖਦੇ ਹਨ ਕਿ :--
ਭਗਤੁ ਵਡਾ ਰਾਜਾ ਜਨਕੁ ਹੈ ਗੁਰਮੁਖਿ ਮਾਇਆ ਵਿਚਿ ਉਦਾਸੀ।
ਦੇਵ ਲੋਕ ਨੋ ਚਲਿਆ ਗਣ ਗੰਧਰਬ ਸਭਾ ਸੁਖਵਾਸੀ।
ਜਮਪੁਰਿ ਗਇਆ ਪੁਕਾਰ ਸੁਣਿ ਵਿਲਲਾਵਨਿ ਜੀਅ ਨਰਕ ਨਿਵਾਸੀ।
ਧਰਮਰਾਇ ਨੋ ਆਖਿਓਨੁ ਸਭਨਾਂ ਦੀ ਕਰਿ ਬੰਦ ਖਲਾਸੀ।
ਕਰੇ ਬੇਨਤੀ ਧਰਮਰਾਇ ਹਉ ਸੇਵਕ ਠਾਕੁਰੁ ਅਬਿਨਾਸੀ।
ਗਹਿਣੇ ਧਰਿਅਨੁ ਏਕ ਨਾਉ ਪਾਪਾ ਨਾਲਿ ਕਰੈ ਨਿਰਜਾਸੀ।
ਪਾਸੰਗਿ ਪਾਪੁ ਨ ਪੁਜਨੀ ਗੁਰਮੁਖਿ ਨਾਉ ਅਤੁਲ ਨ ਤੁਲਾਸੀ।
ਨਰਕਹੁੰ ਛੁਟੇ ਜੀਅ ਜੰਤ ਕਟੀ ਗਲਹੁੰ ਸਿਲਕ ਜਮ ਫਾਸੀ।
ਮੁਕਤਿ ਜੁਗਤਿ ਨਾਵੈ ਦੀ ਦਾਸੀ ॥੫॥
ਵੈਸੇ ਤਾਂ ਪਰਮਾਤਮਾ ਦੇ ਖੇਲ ਬੜੇ ਅਜੀਬ ਹਨ ਪਰ ਫਿਰ ਵੀ ਉਸ ਦੇ ਪਿਆਰੇ ਮਰਿਆਦਾ ਵਿਚ ਹੀ ਰਹਿਣ ਦਾ ਯਤਨ ਕਰਦੇ ਹਨ। ਜੇਕਰ ਜਨਕ ਜੀ ਚਾਹੁੰਦੇ ਤਾਂ ਉਹ ਇਹ ਸਭ ਕੁਝ ਪਰਮਾਤਮਾ ਤੋਂ ਵੀ ਕਰਵਾ ਸਕਦੇ ਸੀ। ਗੁਰੂ ਕਾ ਹੁਕਮ ਹੈ ਕਿ
"ਜੋ ਜੋ ਚਿਤਵੈ ਦਾਸ ਹਰਿ ਮਾਈ॥ ਸੋ ਸੋ ਕਰਤਾ ਆਪਿ ਕਰਾਈ॥੧॥
ਇਕ ਹੋਰ ਹੁਕਮ ਹੈ :---
"ਆਪੇ ਹੀ ਪ੍ਰਭੁ ਰਾਖਤਾ ਭਗਤਨ ਕੀ ਆਨਿ ॥
ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨ॥"
ਸਿਰਫ ਮਨ ਵਿੱਚ ਇਕ ਫੁਰਨਾ ਯਾ ਇਕ ਚਿਤਵਨੀ ਕਰਨ ਨਾਲ ਹੀ ਉਹ ਸਾਰੇ ਨਰਕ ਵਾਸੀਆਂ ਦੇ ਕਸ਼ਟ ਕੱਟੇ ਜਾਣੇ ਸੀ। ਪਰੰਤੂ ਧਰਮੀਂਆ ਨੂੰ ਮਨ ਵਿੱਚ ਫੁਰਨੇ ਯਾ ਚਿਤਵਨੀਆਂ ਕਰਨੀਆਂ ਮਨਾ ਹਨ, ਖਾਸ ਕਰ ਬਾਹਰ ਮੁਖੀ ਕੰਮਾਂ ਵਾਸਤੇ ਖੁਲ੍ਹ ਕੇ ਇਜਾਜ਼ਤ ਨਹੀਂ ਹੈ। ਉਨ੍ਹਾਂ ਨੂੰ,
"ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇ ਕੈ ਭਲਾ ਮਨਾਏ।"
ਵਾਲਾ ਤਰੀਕਾ ਜਿਆਦਾ ਪੰਸਦ ਆਇਆ। ਤੇ ਉਹ ਸਾਰਿਆਂ ਦੇ ਦੁੱਖ ਪਰਮਾਤਮਾ ਦੀ ਸ਼ਰਨ ਵਿੱਚ ਰਹਿ ਕਰ ਕੱਟ ਦਿਤੇ ਜੀ। ਭਾਵ ਇਹ ਹੈ ਕਿ ਧਰਮੀ ਜੀਵ ਦਇਆਵਾਨ ਹੋਵੇ, ਕਿਸੇ ਨੂੰ ਵੀ ਤਕਲੀਫ ਵਿਚ ਨਹੀਂ ਦੇਖ ਸਕਦਾ ਚਾਹੇ ਉਹ ਕਿੱਡਾ ਵੀ ਪਾਪੀ ਹੋਵੇ। ਦੁਖੀ ਕੋਈ ਵੀ ਹੋਵੇ ਧਰਮੀ ਦੇ ਮਨ ਵਿੱਚ ਉਸ ਲਈ ਦਇਆ ਜਰੂਰੀ ਹੈ, ਇਹ ਜਾਨਣ ਦੀ ਲੋੜ ਨਹੀਂ ਕਿ ਉਸ ਦੇ ਦੁੱਖ ਦਾ ਕਾਰਨ ਕੀ ਹੈ, ਉਸ ਨੂੰ ਦੁੱਖ ਉਸ ਦੇ ਕਿਸ ਮੰਦੇ ਕਰਮਾਂ ਕਾਰਨ ਹੈ। ਅਸੀਂ ਕੇਵਲ ਉਥੇ ਗੁਰੂ ਸਾਹਿਬ ਜੀ ਦੇ ਆਸ਼ੇ ਅਨੁਸਾਰ ਚਲਣਾ ਹੈ। ਸਾਡੇ ਪਾਸ ਭਾਈ ਘਨਈਆ ਜੀ ਦੀ ਸਾਖੀ ਹੈ ਕਿ ਕਿਸ ਤਰ੍ਹਾਂ ਅਪਨੇ ਦੁਸ਼ਮਣਾ ਦੀ ਸਹਾਇਤਾ ਕਰ ਕੇ ਉਨ੍ਹਾਂ ਦੇ ਵੀ ਕਸ਼ਟ ਨਿਵਾਰਨ ਕੀਤੇ। ਭਗਤ ਫਰੀਦ ਜੀ ਫੁਰਮਾਉਦੇੰ ਹਨ :---
"ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ।।
ਦੇਹੀ ਰੋਗ ਨ ਲਗਈ ਪਲੈ ਸਬੁ ਕਿਛੁ ਪਾਇ।।੭੮।। "
ਭਾਵ ਇਹ ਹੈ ਕਿ ਭਲੇ ਬੰਦੇ ਨੇ ਕਦੇ ਵੀ ਕਿਸੇ ਦਾ ਦੁੱਖ ਕੱਟਣ ਵੇਲੇ ਯਾ ਸਹਾਇਤਾ ਕਰਨ ਵੇਲੇ ਕੁੱਝ ਹੋਰ ਨਹੀਂ ਸੋਚਣਾ, ਕੇਵਲ ਤੇ ਕੇਵਲ ਗੁਰੂ ਆਸ਼ੇ ਅਨੁਸਾਰ ਉਸਦੀ ਸਹਾਇਤਾ ਹੀ ਕਰਨੀ ਹੈ । ਉਸ ਦੇ ਕੀਤੇ ਗੁਨਾਹਾਂ ਵਲ ਨਹੀਂ ਦੇਖਣਾ ।
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
4 months ago | [YT] | 38
View 1 reply
Load more